ਜਦੋਂ ਤੁਸੀਂ ਆਪਣੇ ਹੈਲਥ ਕਾਰਡ ਦੀ ਉਡੀਕ ਕਰ ਰਹੇ ਹੋਵੋ ਤਾਂ ਕੈਨੇਡਾ ਦੇ ਹੈਲਥ-ਕੇਅਰ ਸਿਸਟਮ ਬਾਰੇ ਜਾਣਨਾ


ਆਮ ਪਬਲਿਕ ਹੈਲਥ ਕਾਰਡ ਬਣਾਉਣ ਦੀ ਪ੍ਰਕਿਰਿਆ ਵਿੱਚ ਕੁਝ ਮਹੀਨੇ ਲੱਗ ਜਾਂਦੇ ਹਨ। ਜੇ ਤੁਸੀਂ ਕੈਨੇਡਾ ਵਿੱਚ ਨਵੇਂ ਆਏ ਹੋ, ਤਾਂ ਇਸ ਸਮੇਂ ਦੌਰਾਨ ਤੁਹਾਨੂੰ ਕੋਈ ਸਿਹਤ ਸੰਬੰਧੀ ਸਮੱਸਿਆ ਆਉਣ Ḕਤੇ ਤੁਸੀਂ ਕੀ ਕਰ ਸਕਦੇ ਹੋ? ਜ਼ਿਆਦਾਤਰ ਸੂਬਿਆਂ ਵਿੱਚ ਸਿਹਤ-ਸੰਭਾਲ ਕਵਰੇਜ ਦੇ ਕਾਰਜਸ਼ੀਲ ਬਣਨ ਤੋਂ ਪਹਿਲਾਂ ਤਿੰਨ ਮਹੀਨਿਆਂ ਦੀ ਰਿਹਾਇਸ਼ ਦੀ ਲੋੜ ਹੁੰਦੀ ਹੈ। ਹਾਲਾਂਕਿ ਜ਼ਿਆਦਾਤਰ ਵਿਅਕਤੀਆਂ ਨੂੰ ਬਹੁਤ ਗੰਭੀਰ ਡਾਕਟਰੀ ਸੰਕਟਕਾਲ ਦੇ ਮਾਮਲੇ ਵਿੱਚ ਹਾਲੇ ਵੀ ਕਵਰ ਕੀਤਾ ਜਾਵੇਗਾ, ਐਮਰਜੈਂਸੀ ਰੂਮ ਜਾਂ ਵਾਕ-ਇਨ ਕਲੀਨਿਕ ਦਾ ਇੱਕ ਦੌਰਾ ਕਰਨ ਨਾਲ ਤੁਹਾਨੂੰ ਸੈਂਕੜੇ ਜਾਂ ਹਜ਼ਾਰਾਂ ਡਾਲਰ ਵੀ ਖ਼ਰਚ ਕਰਨੇ ਪੈ ਸਕਦੇ ਹਨ।
ਇੱਥੇ ਦੱਸਿਆ ਗਿਆ ਹੈ ਕਿ ਪਬਲਿਕ ਹੈਲਥ ਕਾਰਡ ਲਈ ਅਰਜ਼ੀ ਦੇਣ ਅਤੇ ਅਸਲ ਵਿੱਚ ਤੁਹਾਡੀ ਕਵਰੇਜ ਦੇ ਪ੍ਰਭਾਵੀ ਹੋਣ ਦੇ ਵਿਚਕਾਰ ਦੀ ਮਿਆਦ ਨਾਲ ਕਿਵੇਂ ਨਿਪਟਣਾ ਹੈ।
ਗੈਪ ਇੰਸ਼ੋਰੈਂਸ ਬਾਰੇ ਵਿਚਾਰ ਕਰੋ
ਓਨਟਾਰੀਓ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਡੇਵਿਡ ਜੇਨਸਨ  ਕਹਿੰਦੇ ਹਨ, “ਮੰਤਰਾਲਾ ਨਵੇਂ ਪਰਵਾਸੀਆਂ ਨੂੰ ਪ੍ਰਾਈਵੇਟ ਸਿਹਤ ਬੀਮਾ ਖਰੀਦਣ ਲਈ ਉਤਸ਼ਾਹਿਤ ਕਰਦਾ ਹੈ ਜੋ ਲਾਜ਼ਮੀ ਤੌਰ Ḕਤੇ ਉਡੀਕ ਦੇ ਸਮੇਂ ਦੌਰਾਨ ਕੰਮ ਆਉਣਾ ਚਾਹੀਦਾ ਹੈ। ਇਹ ਬੀਮਾ ਤੁਹਾਡੇ ਸੂਬਾਈ ਕਵਰ ਦੇ ਪ੍ਰਭਾਵੀ ਹੋਣ ਤੋਂ ਪਹਿਲਾਂ ਪੈਦਾ ਹੋਣ ਵਾਲੇ ਕਿਸੇ ਜ਼ਰੂਰੀ ਡਾਕਟਰੀ ਮੁੱਦਿਆਂ ਲਈ ਤੁਹਾਨੂੰ ਕਵਰ ਕਰੇਗਾ।”
ਜੇ ਤੁਸੀਂ ਕਿਸੇ ਕੰਪਨੀ ਨਾਲ ਜਗ੍ਹਾ ਬਦਲ ਰਹੇ ਹੋ, ਤਾਂ ਪਹਿਲਾ ਕਦਮ ਇਹ ਪਤਾ ਲਗਾਉਣਾ ਹੈ ਕਿ ਕੀ ਉਹ ਤੁਹਾਡੇ ਲਈ ਕਵਰੇਜ ਮੁਹੱਈਆ ਕਰਦੇ ਹਨ। ਜਦੋਂ ਕੁਝ ਸਾਲ ਪਹਿਲਾਂ ਹੇਡੀ ਨਾਇਮਾਨ-ਜੇਨਸਨ  ਡੈਨਮਾਰਕ ਤੋਂ ਕੈਨੇਡਾ ਆਈ, ਤਾਂ ਉਸਦੇ ਪਤੀ ਦੀ ਕੰਪਨੀ ਨੇ ਬੀਮਾ ਮੁਹੱਈਆ ਕਰਵਾਇਆ ਸੀ ਜੋ ਉਹਨਾਂ ਦੇ ਪਰਿਵਾਰ ਦੇ ਕੈਨੇਡਾ ਵਿੱਚ ਪਹੁੰਚਣ ਦੇ ਸਮੇਂ ਤੋਂ ਹੀ ਕਿਸੇ ਵੀ ਸੰਭਾਵੀ ਸਿਹਤ ਸੰਬੰਧੀ ਮੁੱਦਿਆਂ ਨੂੰ ਕਵਰ ਕਰਦਾ ਸੀ। ਨਾਇਮਾਨ-ਜੇਨਸਨ ਕਹਿੰਦੀ ਹੈ, “ਸਾਡੀ ਕਿਸਮਤ ਚੰਗੀ ਸੀ। ਮਾਰਟਿਨ ਦੀ ਕੰਪਨੀ ਵੱਲੋਂ ਦਿੱਤੀ ਜਾਣ ਵਾਲੀ ਵਾਧੂ ਕਵਰੇਜ ਨੇ ਕਿਸੇ ਵੀ ਸਿਹਤ ਸੰਬੰਧੀ ਵਿੱਤੀ ਚਿੰਤਾਵਾਂ ਨੂੰ ਖਤਮ ਕਰ ਦਿੱਤਾ। ਨਾਇਮਾਨ-ਜੇਨਸਨ ਕਹਿੰਦੀ ਹੈ, “ਸਾਨੂੰ ਬਸ ਸਰਵਿਸ ਓਨਟਾਰੀਓ ਦੇ ਦਫਤਰ ਵਿੱਚ ਫਾਰਮ ਭਰਨ, ਅਤੇ ਆਪਣੇ ਕਾਰਡਾਂ ਦੀ ਉਡੀਕ ਕਰਨ ਦੀ ਲੋੜ ਸੀ, ਇਹ ਜਾਣਦੇ ਹੋਏ ਕਿ ਵਿਚਕਾਰਲੇ ਸਮੇਂ ਦੌਰਾਨ ਸਾਨੂੰ ਕਵਰ ਮਿਲਦਾ ਰਹੇਗਾ।”
ਜਿਹੜੇ ਲੋਕਾਂ ਕੋਲ ਕੈਨੇਡਾ ਵਿੱਚ ਆਉਣ ਵੇਲੇ ਕੰਪਨੀ ਦਾ ਬੀਮਾ ਨਹੀਂ ਹੁੰਦਾ ਹੈ, ਉਹਨਾਂ ਲਈ ਨਿੱਜੀ ਬੀਮਾ ਇੱਕ ਵਿਕਲਪ ਹੁੰਦਾ ਹੈ। ਇੱਕ ਸੁਤੰਤਰ ਬੀਮਾ ਸ਼ਿਕਾਇਤ ਸੇਵਾ ਪ੍ਰਦਾਤਾ, ਓਮਬਡਸਰਵਿਸ ਫਾਰ ਲਾਈਫ ਐਂਡ ਹੈਲਥ ਇੰਸ਼ੋਰੈਂਸ ਦੀ ਐਕਟਿੰਗ ਐਕਜ਼ੀਕਿਉਟਿਵ ਡਾਇਰੈਕਟਰ, ਬ੍ਰਿਗੇਟ ਕੈਂਟ  ਕਹਿੰਦੀ ਹੈ, “ਉਹਨਾਂ ਪਹਿਲੇ ਕੁਝ ਮਹੀਨਿਆਂ ਦੌਰਾਨ ਕਵਰੇਜ ਦਾ ਨਾ ਹੋਣਾ ਬਹੁਤ ਮਹਿੰਗਾ ਪੈ ਸਕਦਾ ਹੈ।” ਆਦਰਸ਼ਕ ਤੌਰ ਤੇ ਤੁਹਾਨੂੰ ਚਲਣ ਤੋਂ ਪਹਿਲਾਂ ਹੀ ਬੀਮੇ ਲਈ ਅਰਜ਼ੀ ਦੇਣੀ ਚਾਹੀਦੀ ਹੈ, ਉਹ ਕਹਿੰਦੀ ਹੈ, ਪਰ ਜੇ ਤੁਸੀਂ ਕੈਨੇਡਾ ਆਉਣ ਤਕ ਇੰਤਜ਼ਾਰ ਕਰਦੇ ਹੋ, ਤਾਂ ਆਪਣੇ ਪਹਿਲੇ ਕੁਝ ਦਿਨਾਂ ਦੌਰਾਨ ਪ੍ਰਾਈਵੇਟ ਬੀਮਾ ਲੱਭਣ ਨੂੰ ਤਰਜੀਹ ਦਿਓ। ਜੇ ਤੁਸੀਂ ਆਉਣ ਤੋਂ ਬਾਅਦ ਪਹਿਲੇ ਪੰਜ ਦਿਨਾਂ ਦੇ ਅੰਦਰ ਅਰਜ਼ੀ ਨਹੀਂ ਦਿੰਦੇ ਹੋ, ਤਾਂ ਪ੍ਰਾਈਵੇਟ ਬੀਮਾ ਪ੍ਰਾਪਤ ਕਰਨਾ ਵਧੇਰੇ ਮੁਸ਼ਕਲ ਹੋ ਸਕਦਾ ਹੈ। ਕੁਝ ਬੀਮਾ ਕੰਪਨੀਆਂ ਨੂੰ ਸ਼ੱਕ ਹੋ ਸਕਦਾ ਹੈ ਕਿ ਤੁਹਾਨੂੰ ਕੋਈ ਡਾਕਟਰੀ ਸਮੱਸਿਆ ਹੈ ਅਤੇ ਤੁਸੀਂ ਸਿਰਫ ਆਉਣ ਵਾਲੀਆਂ ਫੀਸਾਂ ਤੋਂ ਬਚਣ ਲਈ ਹੀ ਬੀਮਾ ਕਰਵਾ ਰਹੇ ਹੋ।
ਜੇ ਤੁਹਾਨੂੰ ਇਹ ਨਹੀਂ ਪਤਾ ਕਿ ਬੀਮਾ ਕਿੱਥੋਂ ਲੈਣਾ ਹੈ, ਤਾਂ ਹੀ ਕੈਨੇਡਾ ਦੀਆਂ 99 ਪ੍ਰਤਿਸ਼ਤ ਸਿਹਤ ਬੀਮਾ ਕੰਪਨੀਆਂ ਨਾਲ ਕੰਮ ਕਰਦਾ ਹੈ। ਉਹਨਾਂ ਕੋਲ ਇੱਕ ਇਨਸ਼ੋਰੈਂਸ ਫਾਈਂਡਰ ਹੈ ਜਿਸ ਵਿੱਚ ਸਾਰੀਆਂ ਮੈਂਬਰ ਕੰਪਨੀਆਂ ਦੀ ਸੂਚੀ ਹੈ। ਸਿਰਫ ਉਹਨਾਂ ਕੰਪਨੀਆਂ ਦੀ ਸੂਚੀ ਲਈ ਜੋ ਅੰਤਰਿਮ ਬੀਮਾ ਮੁਹੱਈਆ ਕਰਦੀਆਂ ਹਨ,  (ਪ੍ਰਵਾਸੀ) ਤਕ ਸਕ੍ਰੋਲ ਕਰੋ।
ਫੋਨ ਦੁਆਰਾ ਮੁਫ਼ਤ ਸਿਹਤ ਸੰਬੰਧੀ ਸਲਾਹ ਪ੍ਰਾਪਤ ਕਰੋ
ਹਰੇਕ ਸੂਬਾ ਅਤੇ ਖੇਤਰ ਮੁਫ਼ਤ, ਗੁਪਤ ਸੇਵਾਵਾਂ ਦੀ ਪੇਸ਼ਕਸ਼ ਕਰਦਾ ਹੈ ਅਤੇ ਕੋਈ ਵੀ ਵਿਅਕਤੀ ਕਾਲ ਕਰਕੇ ਮੁਫ਼ਤ ਸਿਹਤ ਸੰਬੰਧੀ ਸਲਾਹ ਜਾਂ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਰਜਿਸਟਰਡ ਨਰਸ ਕਰਮਚਾਰੀ ਦਿਨ ਦੇ 24 ਘੰਟੇ ਹਫ਼ਤੇ ਦੇ ਸੱਤ ਦਿਨ ਫੋਨ ਲਾਈਨਾਂ ਚਲਾਉਂਦੇ ਹਨ। ਜ਼ਿਆਦਾਤਰ ਸੂਬਿਆਂ ਅਤੇ ਖੇਤਰਾਂ ਲਈ, ਤੁਸੀਂ ਕਿਸੇ ਸਿਹਤ-ਸੰਭਾਲ ਪੇਸ਼ੇਵਰ ਨਾਲ ਸੰਪਰਕ ਕਰਨ ਲਈ 811 ਡਾਇਲ ਕਰਦੇ ਹੋ; ਮੈਨੀਟੋਬਾ ਵਿੱਚ ਇਸ ਪ੍ਰਣਾਲੀ ਨੂੰ ਹੈਲਥ ਲਿੰਕ ਅਤੇ ਓਨਟਾਰੀਓ ਵਿੱਚ ਟੈਲੀਹੈਲਥ ਵਜੋਂ ਜਾਣਿਆ ਜਾਂਦਾ ਹੈ।
ਇਹਨਾਂ ਸਿਹਤ ਲਾਈਨਾਂ ਦਾ ਉਦੇਸ਼ ਬਿਮਾਰੀ ਦਾ ਪਤਾ ਲਾਉਣਾ ਨਹੀਂ ਹੈ, ਅਤੇ ਜਵਾਬ ਦੇਣ ਵਾਲਾ ਸੰਚਾਲਕ ਦਵਾਈ ਦਾ ਪ੍ਰਿਸਕ੍ਰਿਪਸ਼ਨ ਨਹੀਂ ਦੇ ਸਕਦਾ। ਉਹ ਬਸ ਇਹ ਫੈਸਲਾ ਕਰਨ ਵਿੱਚ ਤੁਹਾਡੀ ਸਹਾਇਤਾ ਕਰ ਸਕਦੇ ਹਨ ਕਿ ਤੁਸੀਂ ਆਪਣੀ ਇਸ ਸਮੱਸਿਆ ਨਾਲ ਆਪਣੇ-ਆਪ ਨਿਪਟ ਸਕਦੇ ਹੋ ਜਾਂ ਨਹੀਂ। ਲਗਭਗ ਅੱਧੀਆਂ ਕਾਲਾਂ ਲਈ, ਨਰਸ ਕਰਮਚਾਰੀ ਸਲਾਹ ਦੇ ਸਕਦੇ ਹਨ ਜਿਸ ਨਾਲ ਕਾਲ ਕਰਨ ਵਾਲੇ ਲੋਕ ਡਾਕਟਰੀ ਸਥਿਤੀ ਨਾਲ ਘਰ ਵਿੱਚ ਹੀ ਨਿਪਟ ਸਕਦੇ ਹਨ।
ਪਰ, ਦੂਜੇ ਅੱਧੇ ਮਾਮਲਿਆਂ ਵਿੱਚ, ਕਾਲ ਕਰਨ ਵਾਲੇ ਵਿਅਕਤੀਆਂ ਨੂੰ ਹਾਲੇ ਵੀ ਡਾਕਟਰ ਤੋਂ ਡਾਕਟਰੀ ਸਲਾਹ ਲੈਣ ਲਈ ਜਾਂ ਕਿਸੇ ਐਮਰਜੈਂਸੀ ਰੂਮ ਵਿੱਚ ਜਾਣ ਦੀ ਲੋੜ ਹੋਵੇਗੀ।
ਕਿਸੇ ਮੁਫ਼ਤ ਕਲੀਨਿਕ ਵਿੱਚ ਜਾਓ
ਜੇ ਤੁਹਾਨੂੰ, ਬੀਮੇ ਦੇ ਬਿਨਾਂ, ਖੁਦ ਦੀ ਦੇਖਭਾਲ ਦੀ ਲੋੜ ਪੈਂਦੀ ਹੈ, ਅਤੇ ਜਦੋਂ ਹੈਲਥ ਲਾਈਨ ਨੇ ਡਾਕਟਰ ਨੂੰ ਮਿਲਣ ਦੀ ਸਲਾਹ ਦਿੱਤੀ ਹੋਵੇ, ਤਾਂ ਤੁਸੀਂ ਪੂਰੇ ਦੇਸ਼ ਵਿੱਚ ਸਥਿਤ ਕਮਿਊਨਿਟੀ ਹੈਲਥ ਸੈਂਟਰ  ਲੱਭ ਸਕਦੇ ਹੋ। ਜੇਨਸਨ ਕਹਿੰਦੀ ਹੈ, “ਓਨਟਾਰੀਓ ਵਿੱਚ ਕੁਝ ਕਮਿਊਨਿਟੀ ਕੇਅਰ ਹੈਲਥ ਸੈਂਟਰ ਹਨ ਜੋ ਕਈ ਕਿਸਮ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਦੇ ਹਨ, ਅਕਸਰ ਉਹਨਾਂ ਗਾਹਕਾਂ ਲਈ ਜਿਨ੍ਹਾਂ ਕੋਲ ਕੋਈ ਪ੍ਰਾਈਵੇਟ ਬੀਮਾ ਜਾਂ ਕਵਰੇਜ ਨਹੀਂ ਹੁੰਦੀ।”
ਇਸ ਦੇ ਨਾਮ ਹਰ ਸੂਬੇ ਵਿੱਚ ਵੱਖ-ਵੱਖ ਹੋ ਸਕਦੇ ਹਨ, ਪਰ ਹਰੇਕ ਯੋਗ ਸਿਹਤ ਪੇਸ਼ੇਵਰਾਂ ਦੀ ਟੀਮ ਦੇ ਰਾਹੀਂ ਉਹਨਾਂ ਦੇ ਕਮਿਊਨਿਟੀ ਮੈਂਬਰਾਂ ਦੁਆਰਾ ਲੋੜੀਂਦੀਆਂ ਮੁਫਤ ਸਿਹਤ ਸੇਵਾਵਾਂ ਪੇਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ। ਜਦਕਿ ਜ਼ਿਆਦਾਤਰ ਸੂਬਾਈ ਬੀਮਾ ਸਵੀਕਾਰ ਕਰਦੇ ਹਨ, ਇਹ ਉਹਨਾਂ ਲਈ ਵੀ ਇੱਕ ਵਿਕਲਪ ਹੋ ਸਕਦਾ ਹੈ ਜਿਨ੍ਹਾਂ ਨੂੰ ਇਸਦੀ ਲੋੜ ਹੈ ਅਤੇ ਜੋ ਸੂਬਾਈ ਕਵਰੇਜ ਦੀ ਉਡੀਕ ਕਰ ਰਹੇ ਹਨ।
ਕੈਨੇਡਾ ਦੀ ਯੂਨੀਵਰਸਲ ਸਿਹਤ-ਸੰਭਾਲ ਕੈਨੇਡਾ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਕੈਨੇਡਾ ਵਿੱਚ ਨਵੇਂ ਆਏ ਲੋਕਾਂ ਲਈ, ਜਦਕਿ ਕਵਰੇਜ ਸ਼ੁਰੂ ਹੋਣ ਤੋਂ ਪਹਿਲਾਂ ਰਿਹਾਇਸ਼ ਲਈ ਤਿੰਨ-ਮਹੀਨੇ ਦੀ ਉਡੀਕ ਕਰਨੀ ਪੈ ਸਕਦੀ ਹੈ; ਹਾਲੇ ਵੀ ਇਸ ਸਮੇਂ ਦੌਰਾਨ ਸਿਹਤ-ਸੰਭਾਲ ਦੇ ਵਿਕਲਪ ਉਪਲਬਧ ਹਨ। ਜੇ ਲੋੜ ਪੈਂਦੀ ਹੈ, ਤਾਂ ਪਹਿਲਾਂ ਤੋਂ ਹੀ ਮੌਜੂਦ ਪ੍ਰੋਗਰਾਮ ਲੱਭੋ, ਜਿਵੇਂ ਕਿ ਮੁਫ਼ਤ ਕਲੀਨਿਕ, ਮੁਫ਼ਤ ਸਿਹਤ ਸੂਚਨਾ ਲਾਈਨਾਂ, ਜਾਂ ਗੈਪ ਬੀਮੇ ਦੇ ਨਾਲ ਪਹਿਲਾਂ ਤੋਂ ਹੀ ਯੋਜਨਾ ਬਣਾਓ। ਅਤੇ ਜਦੋਂ ਤੁਹਾਡੀ ਕਵਰੇਜ ਪ੍ਰਭਾਵੀ ਬਣ ਜਾਂਦੀ ਹੈ, ਤੁਸੀਂ ਆਪਣੀ ਸੈਟਲਮੈਂਟ ਲਈ ਕੀਤੇ ਜਾਣ ਵਾਲੇ ਕੰਮਾਂ ਦੀ ਸੂਚੀ ਵਿੱਚੋਂ “ਹੈਲਥ ਕਾਰਡ ਪ੍ਰਾਪਤ ਕਰੋ” ਨੂੰ ਕੱਟ ਸਕਦੇ ਹੋ।
ਸੈਟਲ ਹੋਣ ਦੇ ਦੌਰਾਨ ਆਪਣੇ ਖਰਚਿਆਂ ਦਾ ਪ੍ਰਬੰਧਨ ਕਰਨਾ ਚੁਣੌਤੀ-ਭਰਿਆ ਹੋ ਸਕਦਾ ਹੈ। ਪਰ ਅਜਿਹੇ ਤਰੀਕੇ ਹਨ ਜਿਨ੍ਹਾਂ ਨਾਲ ਤੁਸੀਂ ਬੱਚਤ ਕਰ ਸਕਦੇ ਹੋ ਅਤੇ ਆਪਣੇ ਪੈਸੇ ਦਾ ਵਧੇਰੇ ਲਾਹਾ ਲੈ ਸਕਦੇ ਹੋ। ਇਸ ਬਾਰੇ ਹੋਰ ਸਲਾਹ ਲਈ ਕਿ ਵਧੇਰੇ ਬੱਚਤ ਕਿਵੇਂ ਕਰਨੀ ਹੈ ਅਤੇ ਜ਼ਿਆਦਾ ਤੇਜ਼ੀ ਨਾਲ ਕਿਵੇਂ ਸੈਟਲ ਹੋਣਾ ਹੈ, rbc.com/starttoda ਤੇ ਜਾਓ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *