ਜੋਕੋਵਿਚ ਤੀਜੀ ਵਾਰ ਮੈਡਰਿਡ ਓਪਨ ਜਿੱਤਿਆ


ਮੈਡਰਿਡ/ਸਰਬੀਆ ਦੇ ਸਟਾਰ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਯੂਨਾਨੀ ਖਿਡਾਰੀ ਸਟੈਫ਼ਾਨੋਜ਼ ਸਿਟਸਿਪਾਸ ਨੂੰ ਹਰਾ ਕੇ ਮੈਡਰਿਡ ਓਪਨ ਦਾ ਖ਼ਿਤਾਬ ਜਿੱਤ ਲਿਆ ਹੈ। ਉਸ ਨੇ ਸਿਟਸਿਪਾਸ ਨੂੰ ਇੱਕ ਘੰਟੇ 32 ਮਿੰਟ ਵਿੱਚ 6-3, 6-4 ਨਾਲ ਹਰਾਉਂਦਿਆਂ ਤੀਜਾ ਫਰੈਂਚ ਓਪਨ ਅਤੇ 33ਵਾਂ ਮਾਸਟਰਜ਼ ਖ਼ਿਤਾਬ ਆਪਣੇ ਨਾਮ ਕੀਤਾ। ਇਸ ਤਰ੍ਹਾਂ ਦੁਨੀਆਂ ਦੇ ਅੱਵਲ ਨੰਬਰ ਖਿਡਾਰੀ ਨੋਵਾਕ ਨੇ ਮਾਸਟਰਜ਼ ਖ਼ਿਤਾਬ ਵਿੱਚ ਰਾਫੇਲ ਨਡਾਲ ਦੀ ਬਰਾਬਰੀ ਕਰ ਲਈ ਹੈ। ਸਾਲ 2003 ਵਿੱਚ ਪੇਸ਼ੇਵਰ ਬਣਨ ਮਗਰੋਂ ਨੋਵਾਕ ਜੋਕੋਵਿਚ 74 ਖ਼ਿਤਾਬ ਜਿੱਤ ਚੁੱਕਿਆ। ਜੋਕਵਿਚ ਨੇ ਇਸ ਤੋਂ ਪਹਿਲਾਂ ਸਪੇਨ ਦੀ ਰਾਜਧਾਨੀ ਵਿੱਚ 2011 ਅਤੇ 2016 ਵਿੱਚ ਖ਼ਿਤਾਬ ਜਿੱਤੇ ਸਨ। ਜੋਕੋਵਿਚ ਬੀਤੇ 250 ਹਫ਼ਤਿਆਂ ਤੋਂ ਏਟੀਪੀ ਰੈਂਕਿੰਗਜ਼ ਵਿੱਚ ਪਹਿਲੇ ਨੰਬਰ ‘ਤੇ ਕਾਬਜ਼ ਹੈ ਅਤੇ ਉਹ ਮੈਡਰਿਡ ਓਪਨ ਰਾਹੀਂ ਇਸ ਸਾਲ ਦਾ ਆਪਣਾ ਦੂਜਾ ਖ਼ਿਤਾਬ ਜਿੱਤਣ ਵਿੱਚ ਸਫਲ ਰਿਹਾ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *