ਕੈਲਗਰੀ ਦੇ ਰੈਡਸਟੋਨ ਤੇ ਸਕਾਈਵਿਊ ਵਿਖੇ ਭੰਗ ਦੀ ਖੇਤੀ ਨੂੰ ਮਨਜ਼ੂਰੀ


ਕੈਲਗਰੀ/ ਕੈਲਗਰੀ ਦੇ ਦੋ ਖੇਤਰਾਂ ਰੈੱਡਸਟੋਨ ਅਤੇ ਸਕਾਈਵਿਊ ਵਾਸੀਆਂ ਦੇ ਸਖ਼ਤ ਵਿਰੋਧ ਦੇ ਬਾਵਜੂਦ ਕੈਲਗਰੀ ਨਾਲ ਲੱਗਦੇ ਦੋ ਇਲਾਕਿਆਂ ਵਿੱਚ ਭੰਗ ਦੀ ਖੇਤੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਸ਼ਹਿਰ ਨਾਲ ਲੱਗਦੀ ਰੌਕੀਵਿਊ ਕਾਊਂਟੀ ਨੇ ਪਿਛਲੇ ਦਿਨੀਂ ਹੋਈ ਮੀਟਿੰਗ ਵਿੱਚ ਇਹ ਮਤਾ ਪਾਸ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਫੈਡਰਲ ਸਰਕਾਰ ਵਲੋਂ ਭੰਗ ਦੇ ਸੇਵਨ ਨੂੰ ਕਾਨੂੰਨੀ ਮਾਨਤਾ ਦੇਣ ਤੋਂ ਬਾਅਦ ਇਸ ਦੀ ਮੰਗ ਵਿੱਚ ਭਾਰੀ ਵਾਧਾ ਹੋਇਆ ਹੈ, ਜਿਸ ਕਰਕੇ ਭੰਗ ਉਗਾਉਣ ਦੀ ਰੁਚੀ ਵੀ ਵਧੀ ਹੈ। ਰੌਕੀਵਿਊ ਕਾਊਂਟੀ ਨੇ ਇਸ ਖੇਤੀ ਲਈ ਜ਼ਮੀਨ ਦਾ ਮੁੱਦਾ ਕੌਂਸਲ ਵਿੱਚ ਲਿਆਉਣ ਤੋਂ ਪਹਿਲਾਂ ਨੇੜਲੇ ਘਰਾਂ ਵਿੱਚ ਚਿੱਠੀਆਂ ਭੇਜ ਕੇ ਵਸਨੀਕਾਂ ਦੀ ਰਾਇ ਮੰਗੀ ਸੀ। ਰੈੱਡਸਟੋਨ ਤੇ ਸਕਾਈਵਿਊ ਵਾਸੀਆਂ ਨੇ ਕਰੀਬ 215 ਪੱਤਰ ਭੇਜ ਕੇ ਇਤਰਾਜ਼ ਦਰਜ ਕਰਵਾਏ ਸਨ।
ਮੈਟਿਸ ਟਰੇਲ ‘ਤੇ ਉਤਰ ਵੱਲ ਕਰਾਸ ਆਇਰਨ ਮਾਲ ਨੂੰ ਜਾਂਦਿਆਂ ਸਟੋਨੀ ਟਰੇਲ ਨੂੰ ਪਾਰ ਕਰਦੇ ਸਾਰ ਹੀ ਖੁੱਲ੍ਹੀ ਜਗ੍ਹਾ ਪਈ ਹੈ, ਜਿੱਥੇ 146 ਏਕੜ ਜਗ੍ਹਾ ‘ਤੇ ਭੰਗ ਦੀ ਖੇਤੀ ਸ਼ੁਰੂ ਕਰਨ ਦੀ ਤਜਵੀਜ਼ ਹੈ। ਰੈੱਡਸਟੋਨ ਤੇ ਸਕਾਈਵਿਊ ਵਾਸੀਆਂ ਨੇ ਇਤਰਾਜ਼ ਜਤਾਉਂਦਿਆਂ ਕਿਹਾ ਸੀ ਕਿ ਇਨ੍ਹਾਂ ਖੇਤਾਂ ਵਿੱਚ ਉਗਣ ਵਾਲੀ ਭੰਗ ਦਾ ਮੁਸ਼ਕ ਉਨ੍ਹਾਂ ਦੀ ਰਿਹਾਇਸ਼ ‘ਤੇ ਅਸਰ ਪਾਵੇਗਾ। ਦੂਜੇ ਪਾਸੇ ਰੌਕੀਵਿਊ ਕਾਊਂਟੀ ਨੇ ਇਸ ਮਤੇ ਦੀ ਬਹਿਸ ਦੌਰਾਨ ਕਿਹਾ ਕਿ ਇਸ ਇਲਾਕੇ ਵਿੱਚ ਹਵਾ ਪੱਛਮ ਵੱਲ ਚੱਲਦੀ ਹੈ, ਜਿਸ ਕਰਕੇ ਇਤਰਾਜ਼ ਕਰਨ ਵਾਲੇ ਲੋਕਾਂ ਨੂੰ ਕੋਈ ਔਕੜ ਨਹੀਂ ਆਵੇਗੀ। ਦੂਜੀ ਜਗ੍ਹਾ ਦੀ ਮਨਜ਼ੂਰੀ ਚੈਸਟਮੇਅਰ ਕੋਲ ਪੈਂਦੀ ਜਗ੍ਹਾ ‘ਤੇ ਦਿੱਤੀ ਗਈ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *