ਚੌਕੀਦਾਰ ਬਣ ਕੇ ਦੇਸ਼ ਦੇ ਸਵਾ ਸੌ ਕਰੋੜ ਲੋਕਾਂ ਦੀ ਰਾਖੀ ਕਰਾਂਗਾ: ਮੋਦੀ


ਚੰਡੀਗੜ੍ਹ/ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਡੀਗੜ੍ਹ ਵਿਖੇ ਭਾਜਪਾ ਉਮੀਦਵਾਰ ਸ੍ਰੀਮਤੀ ਕਿਰਨ ਖੇਰ ਦੇ ਹੱਕ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਇਕ ਮਜ਼ਬੂਤ ਸਰਕਾਰ ਦੀ ਚੋਣ ਕਰਨ ਜਾ ਰਿਹਾ ਹੈ ਅਤੇ ਦੇਸ਼ ਵਾਸੀਆਂ ਨੇ ਹੁਣ ਪਰਿਵਾਰਵਾਦ ਦੀ ਬਜਾਏ ਦੇਸ਼ ਦੇ ਹਿੱਤਾਂ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਦੇਸ਼ ਵੰਸ਼ਵਾਦ ਜਾਂ ਇਕ ਕਮਜ਼ੋਰ ਸਰਕਾਰ ਦੀ ਬਜਾਏ ਹੁਣ ਵਿਕਾਸ ਨੂੰ ਚੁਣੇ | ਦੇਸ਼ ‘ਚ ਅੱਤਵਾਦੀ ਹਮਲਿਆਂ ਤੋਂ ਬਾਅਦ ਭੈਭੀਤ ਹੋਣ ਵਾਲਿਆਂ ਦੀ ਥਾਂ ਦੇਸ਼ ਹੁਣ ਅੱਤਵਾਦੀਆਂ ਦੇ ਘਰ ‘ਚ ਜਾ ਕੇ ਉਨ੍ਹਾਂ ਨੂੰ ਮਾਰਨ ਵਾਲਿਆਂ ਨੂੰ ਚੁਣੇ | ਅਸਿੱਧੇ ਤੌਰ ‘ਤੇ ਨਰਿੰਦਰ ਮੋਦੀ ਫ਼ੌਜ ਵਲੋਂ ਕੀਤੇ ਗਏ ਸਰਜੀਕਲ ਸਟ੍ਰਾਈਕ ਦੇ ਨਾਂਅ ‘ਤੇ ਵੋਟਾਂ ਮੰਗਣ ਦੀ ਕੋਸ਼ਿਸ਼ ਕਰ ਰਹੇ ਸਨ | ਪ੍ਰਧਾਨ ਮੰਤਰੀ ਜਿਨ੍ਹਾਂ ਵਲੋਂ ਇਥੋਂ ਦੇ ਸੈਕਟਰ-34 ‘ਚ ਸਥਿਤ ਮੈਦਾਨ ਵਿਖੇ ਭਾਜਪਾ-ਅਕਾਲੀ ਗੱਠਜੋੜ ਦੀ ਸਾਂਝੀ ਉਮੀਦਵਾਰ ਕਿਰਨ ਖੇਰ ਦੇ ਸਮਰਥਨ ‘ਚ ਵਿਜੇ ਸੰਕਲਪ ਰੈਲੀ ਨੂੰ ਸੰਬੋਧਿਤ ਕੀਤਾ ਨੇ ਕਿਹਾ ਕਿ
ਚੰਡੀਗੜ੍ਹ ਸਮੇਤ ਸਮੁੱਚੇ ਦੇਸ਼ ਨੇ 2014 ਦੀਆਂ ਪਾਰਲੀਮਾਨੀ ਚੋਣਾਂ ਦੌਰਾਨ ਜੋ ਹੁੰਗਾਰਾ ਦਿੱਤਾ ਸੀ ਉਹ ਕਾਂਗਰਸ ਪਾਰਟੀ ਤੇ ਉਸ ਦੇ ਸਮਰਥਕ ਅੱਜ ਤੱਕ ਬਰਦਾਸ਼ਤ ਨਹੀਂ ਕਰ ਸਕੇ | ਮੋਦੀ ਨੇ ਚੰਡੀਗੜ੍ਹ ਵਾਸੀਆਂ ਨਾਲ ਸਿੱਧਾ ਸੰਵਾਦ ਕਰਦੇ ਹੋਏ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਸਵੱਛ ਭਾਰਤ, ਬੇਟੀ ਬਚਾਓ, ਬੇਟੀ ਪੜ੍ਹਾਓ, ਡਿਜੀਟਲ ਇੰਡੀਆ, ਸਟਾਰਟਅੱਪ ਇੰਡੀਆ ਵਰਗੇ ਪ੍ਰੋਗਰਾਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਦੇਸ਼ ਨੂੰ ਬਦਲਣ ਦੇ ਲਈ ਇਨ੍ਹਾਂ ਯੋਜਨਾਵਾਂ ‘ਤੇ ਕੰਮ ਰਹੀ ਸੀ ਅਤੇ ਕਾਂਗਰਸ ਅਤੇ ਉਨ੍ਹਾਂ ਦੀਆਂ ਸਹਾਇਕ ਪਾਰਟੀਆਂ ਦਾ ਗੈਂਗ ਉਸ ਦਾ ਮਜ਼ਾਕ ਉਡਾਉਂਦਾ ਰਿਹਾ | ਮੋਦੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਦੇਸ਼ ‘ਚ ਚੰਡੀਗੜ੍ਹ ਨੂੰ ਸਭ ਤੋਂ ਪਹਿਲਾਂ ਡਾਇਰੈਕਟ ਬੈਨੇਫਿਟ ਟਰਾਂਸਫ਼ਰ ਯੋਜਨਾ ਦੇ ਕੇ ਹਜ਼ਾਰਾਂ ਲੋਕਾਂ ਨੂੰ ਲਾਭ ਪਹੁੰਚਾਇਆ ਪਰ ਕਾਂਗਰਸ ਲਈ ਹਮੇਸ਼ਾ ਇਸ ਡੀ ਬੀ ਟੀ ਦਾ ਮਤਲਬ ‘ਡਾਇਰੈਕਟ ਵਿਚੋਲੀਆ ਟਰਾਂਸਫ਼ਰ’ ਰਿਹਾ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਚੋਲਿਆਂ ਦੀਆਂ ਦੁਕਾਨਾਂ ਬੰਦ ਹੋਣ ਕਾਰਨ ਗਾਂਧੀ ਪਰਿਵਾਰ ਨੂੰ ਨਾਮਦਾਰਾਂ ਦਾ ਨਾਂਅ ਦਿੰਦਿਆਂ ਕਿਹਾ ਕਿ ਉਸ ਦੇ ਗੈਂਗ ਨੂੰ ਸਮੱਸਿਆ ਆ ਰਹੀ ਹੈ, ਜਿਸ ਦੇ ਚਲਦਿਆਂ ਉਹ ‘ਚੌਕੀਦਾਰ’ਖ਼ਿਲਾਫ਼ ਕੂੜ ਪ੍ਰਚਾਰ ਕਰ ਰਹੇ ਹਨ | ਮੋਦੀ ਨੇ ਰੈਲੀ ਵਿਚ ਮੌਜੂਦ ਹਜ਼ਾਰਾਂ ਲੋਕਾਂ ਨੂੰ ਆਪਣੇ ਭਾਸ਼ਣ ਨਾਲ ਜੋੜਦੇ ਹੋਏ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ ਦੇਸ਼ ਦੇ ਸਵਾ ਸੌ ਕਰੋੜ ਲੋਕ ਚੌਕੀਦਾਰ ਬਣ ਕੇ ਕਰਨਗੇ | ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਮਹਾਂ ਮਿਲਾਵਟੀ ਗੱਠਜੋੜ ਦਾ ਇਕ ਸੂਤਰੀ ਏਜੰਡਾ ਦੇਸ਼ ਨੂੰ ਘੁਟਾਲਿਆਂ ਨਾਲ ਬਰਬਾਦ ਕਰਨ ਦਾ ਰਿਹਾ ਹੈ | ਪ੍ਰਧਾਨ ਮੰਤਰੀ ਨੇ ਇਕ ਵਾਰ ਫਿਰ ਰਾਹੁਲ ਗਾਂਧੀ ਦੇ ਸਲਾਹਕਾਰ ਸੈਮ ਪਿਤਰੋਦਾ ਵਲੋਂ 1984 ਦੇ ਦੰਗਿਆਂ ‘ਤੇ ਦਿੱਤੇ ਬਿਆਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਕਾਂਗਰਸ ਦੀਆਂ ਗ਼ਲਤ ਨੀਤੀਆਂ ਕਾਰਨ ਹੀ ਅੱਜ ਤੱਕ 1984 ਦੇ ਦੰਗਾ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ | ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਮੇਰੀ ਸਰਕਾਰ ਨੇ ਜੀ ਐਸ਼ਟੀ ਦੇ ਰੂਪ ਵਿਚ ਵਨ ਨੇਸ਼ਨ, ਵਨ ਟੈਕਸ ਨੂੰ ਲਾਗੂ ਕਰਕੇ ਵਿਖਾਇਆ | ਮੋਦੀ ਨੇ ਕਿਹਾ ਕਿ 2014 ਦੌਰਾਨ ਕਾਂਗਰਸ ਅਗਵਾਈ ਵਾਲੀ ਸਰਕਾਰ ਨੇ ਕ੍ਰਿਕਟ ਦਾ ਆਈ ਪੀ ਐਲ਼ ਟੂਰਨਾਮੈਂਟ ਚੋਣਾਂ ਮੌਕੇ ਦੇਸ਼ ‘ਚ ਕਰਵਾਉਣ ਤੋਂ ਹੱਥ ਖੜ੍ਹੇ ਕਰ ਦਿੱਤੇ ਸਨ, ਜਿਸ ਕਾਰਨ ਇਹ ਟੂਰਨਾਮੈਂਟ ਉਸ ਮੌਕੇ ਦੇਸ਼ ਤੋਂ ਬਾਹਰ ਲਿਜਾਉਣਾ ਪਿਆ ਸੀ ਪ੍ਰੰਤੂ ਉਨ੍ਹਾਂ ਵਲੋਂ ਚੋਣਾਂ ਦੇ ਦੌਰਾਨ ਹੀ ਅਜਿਹੇ ਟੂਰਨਾਮੈਂਟ ਦੀ ਇਜਾਜ਼ਤ ਦੇ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਚੋਣਾਂ ਦੇ ਨਾਲ ਦੂਸਰੀਆਂ ਗਤੀਵਿਧੀਆਂ ਵੀ ਜਾਰੀ ਰੱਖੀਆਂ ਜਾ ਸਕਦੀਆਂ ਹਨ | ਉਨ੍ਹਾਂ ਨੇ ਲੋਕਾਂ ਨੂੰ ਪੁੱਛਿਆ ਕਿ ਦੱਸੋ ਇਸ ਦੇ ਪਿੱਛੇ ਕੀ ਕਾਰਨ ਹੈ, ਪਰ ਲੋਕਾਂ ਨੇ ਜਵਾਬ ਦਿੱਤਾ ਕਿ ‘ਮੋਦੀ ਹੈ ਤਾਂ ਮੁਮਕਿਨ ਹੈ’ | ਇਸ ‘ਤੇ ਮੋਦੀ ਨੇ ਕਿਹਾ ਕਿ ਤੁਹਾਡਾ ਜਵਾਬ ਗ਼ਲਤ ਹੈ | ਇਹ ਸਭ ਲੋਕਾਂ ਦੀ ਸਹੀ ਵੋਟ ਦੇ ਨਾਲ ਹੋਇਆ ਹੈ |

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *