‘ਸਿਟ’ ਨੇ ਬਹਿਬਲ ਕਲਾਂ ਕੇਸ ‘ਚ  ਅਕਾਲੀ ਲੀਡਰਸ਼ਿਪ ਨੂੰ ਕਲੀਨ ਚਿੱਟ ਦਿੱਤੀ


ਤਫ਼ਤੀਸ਼ ਪੂਰੀ ਹੋਣ ਤੱਕ ਕਿਸੇ ਨੂੰ ਵੀ ਕਲੀਨ ਚਿੱਟ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ: ਸਿੱਟ
ਜਲੰਧਰ/ਪੰਜਾਬ ਵਿਧਾਨ ਸਭਾ ਵਿਚ ਬੇਅਦਬੀ ਮਾਮਲਿਆਂ ਤੇ ਗੋਲੀਕਾਂਡ ਬਾਰੇ ਬਿਠਾਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਜਨਤਕ ਬਹਿਸ ਬਾਅਦ ਪੰਜਾਬ ਸਰਕਾਰ ਵਲੋਂ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਲਈ ਗਠਿਤ ਕੀਤੀ ਪੰਜ ਮੈਂਬਰੀ ਉੱਚ ਪੱਧਰੀ ਵਿਸ਼ੇਸ਼ ਜਾਂਚ ਟੀਮ ਵਲੋਂ ਫਰੀਦਕੋਟ ਦੀ ਅਦਾਲਤ ਵਿਚ ਪਿਛਲੇ ਹਫ਼ਤੇ ਪੇਸ਼ ਕੀਤੇ 792 ਪੰਨਿਆਂ ਦੇ ਚਲਾਨ ਵਿਚ ਕਿਸੇ ਵੀ ਅਕਾਲੀ ਆਗੂ ਦੇ ਇਸ ਮਾਮਲੇ ‘ਚ ਦੋਸ਼ੀ ਹੋਣ ਦਾ ਜ਼ਿਕਰ ਨਹੀਂ ਪਾਇਆ ਗਿਆ | ਜਾਂਚ ਟੀਮ ਵਲੋਂ ਪੇਸ਼ ਕੀਤੇ ਚਲਾਨ ਦੀ 21 ਸਫ਼ਿਆਂ ਦੀ ਸੰਖੇਪ ਰਿਪੋਰਟ ਵਿਚ ਕਿਹਾ ਗਿਆ ਕਿ 14 ਅਕਤੂਬਰ, 2015 ਨੂੰ ਬਹਿਬਲ ਕਲਾ ਂਲਿੰਕ ਰੋਡ ‘ਤੇ ਹੋਈ ਗ਼ੈਰ-ਕਾਨੂੰਨੀ ਕਾਰਵਾਈ ਨੂੰ ਸੱਚੀ ਸਾਬਤ ਕਰਨ ਲਈ ਤੱਥਾਂ ਨੂੰ ਛੁਪਾ ਕੇ ਮਨਘੜਤ ਰੁੱਕਾ ਤਿਆਰ ਕਰਕੇ ਸਾਬਕਾ ਐਸ਼ ਐਸ਼ ਪੀæ ਮੋਗਾ ਚਰਨਜੀਤ ਸ਼ਰਮਾ ਤੇ ਹੋਰ ਪੁਲਿਸ ਅਧਿਕਾਰੀਆਂ ਨੇ ਪੁਲਿਸ ਥਾਣਾ ਬਾਜਾਖਾਨਾ ਵਿਖੇ ਸਾਜਿਸ਼ ਤਹਿਤ ਧਰਨਾਕਾਰੀਆਂ ਕੋਲ ਅਸਲ੍ਹਾ ਹੋਣ ਤੇ ਪੁਲਿਸ ‘ਤੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਨ ਦਾ ਕੇਸ ਦਰਜ ਕਰ ਦਿੱਤਾ | ਚਲਾਨ ‘ਚ ਲਿਖਿਆ ਹੈ ਕਿ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਹੁਕਮਾਂ ‘ਤੇ ਕਾਇਮ ਐਸ਼ ਐਸ਼ ਪੀæ ਫਿਰੋਜ਼ਪੁਰ ਸ: ਪ੍ਰੀਤਮ ਸਿੰਘ ਦੀ ਅਗਵਾਈ ‘ਚ ਬਣੀ ਤਿੰਨ ਮੈਂਬਰੀ ਜਾਂਚ ਟੀਮ ਵਲੋਂ 11 ਨਵੰਬਰ, 2018 ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ ‘ਤੇ ਚਰਨਜੀਤ ਸ਼ਰਮਾ, ਸਾਬਕਾ ਐਸ਼ ਪੀæ ਫਾਜ਼ਿਲਕਾ ਬਿਕਰਮਜੀਤ ਸਿੰਘ, ਚਰਨਜੀਤ ਸ਼ਰਮਾ ਦੇ ਰੀਡਰ ਇੰਸਪੈਕਟਰ ਪ੍ਰਦੀਪ ਸਿੰਘ ਤੇ ਬਾਜਾਖਾਨਾ ਥਾਣਾ ਦੇ ਸਾਬਕਾ ਮੁਖੀ ਅਮਰਜੀਤ ਸਿੰਘ ਨੂੰ ਬਤੌਰ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ | 2015 ਤੇ ਫਿਰ ਫਰਵਰੀ 2017 ਦੀ ਵਿਧਾਨ ਸਭਾ ਚੋਣ ਵਿਚ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਵਲੋਂ ਬੇਅਦਬੀ ਤੇ ਗੋਲੀਕਾਂਡ ਲਈ ਅਕਾਲੀ ਲੀਡਰਸ਼ਿਪ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਜਾਂਦਾ ਰਿਹਾ ਹੈ | ਜੂਨ 2018 ਵਿਚ ਆਰੰਭ ਹੋਏ ਬਰਗਾੜੀ ਇਨਸਾਫ਼ ਮੋਰਚਾ ਵਲੋਂ ਵੀ ਅਕਾਲੀ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਇਆ ਗਿਆ ਸੀ | ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿਚ ਪਹਿਲੀ ਵਾਰ ਵਾਪਰਿਆ ਕਿ ‘ਬੇਅਦਬੀ ਤੇ ਗੋਲੀਕਾਂਡ’ ਦੀ ਜਾਂਚ ਲਈ ਬਿਠਾਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਵਿਚ ਜਨਤਕ ਹੋਈ ਤੇ ਪੂਰਾ ਦਿਨ ਵਿਸ਼ੇਸ਼ ਸਮਾਗਮ ਸੱਦ ਕੇ ਬਹਿਸ ਕੀਤੀ ਗਈ | ਸੈਸ਼ਨ ਵਿਚ ਹੀ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾਏ ਜਾਣ ਦਾ ਵੀ ਐਲਾਨ ਕੀਤਾ ਗਿਆ ਸੀ | ਏæ ਡੀæ ਸੀæ ਪੀæ ਪ੍ਰਬੋਧ ਕੁਮਾਰ ਦੀ ਅਗਵਾਈ ਵਿਚ ਬਣੀ ਸਿਟ ਨੇ ਬਹਿਬਲ ਕਲਾਂ ਵਿਖੇ ਹੋਏ ਗੋਲੀਕਾਂਡ ਬਾਰੇ ਕਥਿਤ ਦੋਸ਼ੀ ਸਾਬਕਾ ਐਸ਼ ਐਸ਼ ਪੀæ ਚਰਨਜੀਤ ਸ਼ਰਮਾ ਖ਼ਿਲਾਫ਼ ਚਲਾਨ ਪੇਸ਼ ਕੀਤਾ ਹੈ, ਜਦਕਿ ਬਾਕੀ ਤਿੰਨਾਂ ਦੋਸ਼ੀਆਂ ਐਸ਼ ਪੀæ ਬਿਕਰਮਜੀਤ ਸਿੰਘ, ਪ੍ਰਦੀਪ ਕੁਮਾਰ ਤੇ ਅਮਰਜੀਤ ਸਿੰਘ ਖ਼ਿਲਾਫ਼ ਚਲਾਨ ਪੇਸ਼ ਕੀਤਾ ਜਾਣਾ ਹੈ ਪਰ ਚਲਾਨ ਵਿਚ ਕਿਸੇ ਵੀ ਸਿਆਸੀ ਆਗੂ ਦੀ ਕਿਸੇ ਵੀ ਪੱਧਰ ‘ਤੇ ਸ਼ਮੂਲੀਅਤ ਹੋਣ ਦੀ ਨਾ ਕੋਈ ਨਿਸ਼ਾਨਦੇਹੀ ਕੀਤੀ ਗਈ ਤੇ ਨਾ ਹੀ ਅਜਿਹਾ ਕੋਈ ਸੰਕੇਤ ਹੈ ਕਿ ਅੱਗੇ ਪੜਤਾਲ  ਦੀ ਜ਼ਰੂਰਤ ਹੈ | ਚਲਾਨ ਵਿਚ ਗਵਾਹਾਂ ਤੇ ਸਬੂਤਾਂ ਦੇ ਆਧਾਰ ‘ਤੇ ਕਿਹਾ ਕਿ ਸਵੇਰੇ 9.30 ਵਜੇ ਦੇ ਕਰੀਬ ਜਦ ਚਰਨਜੀਤ ਸ਼ਰਮਾ ਪੁਲਿਸ ਨਾਲ ਉਥੇ ਪੁੱਜੇ ਤਾਂ ਧਰਨਾਕਾਰੀ ਬਹਿਬਲ ਕਲਾਂ ਿਲੰਕ ਰੋਡ ‘ਤੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟ ਕਰ ਰਹੇ ਸਨ | ਪੁਲਿਸ ਵਲੋਂ ਸਖ਼ਤੀ ਨਾਲ ਉਠਾਉਣ ਸਮੇਂ ਸੰਗਤ ਨਾਲ ਕੀਤੀ ਬਦਸਲੂਕੀ ਤੇ ਠੁੱਡੇ ਮਾਰਨ ਦੀ ਕਾਰਵਾਈ ਤੋਂ ਬਾਅਦ ਹਾਲਾਤ ਖ਼ਰਾਬ ਹੋਏ | ਚਲਾਨ ਵਿਚ ਪੁਲਿਸ ਗੋਲੀ ਨਾਲ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੇ ਮਾਰੇ ਜਾਣ ਅਤੇ ਗੁਰਦਿੱਤ ਸਿੰਘ, ਬੇਅੰਤ ਸਿੰਘ, ਅੰਗਰੇਜ਼ ਸਿੰਘ ਅਤੇ ਹਰਜਿੰਦਰ ਸਿੰਘ ਦੇ ਜ਼ਖ਼ਮੀ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ | ਸਿਟ ਨੇ ਸਪੱਸ਼ਟ ਕਿਹਾ ਕਿ ਬੇਅਦਬੀ ਖ਼ਿਲਾਫ਼ ਰੋਸ ਪ੍ਰਗਟ ਕਰ ਰਹੀ ਸੰਗਤ ਬਹਿਬਲ ਕਲਾਂ ਿਲੰਕ ਸੜਕ ‘ਤੇ ਪੁਰਅਮਨ ਰੋਸ ਪ੍ਰਗਟ ਕਰਨ ਲਈ ਬੈਠੀ ਸੀ | ਪੁਲਿਸ ਵਲੋਂ ਰੋਸ ਪ੍ਰਗਟ ਕਰਨ ਵਾਲੇ ਇਕੱਠ ਨੂੰ ਗ਼ੈਰ-ਕਾਨੂੰਨੀ ਆਖਣ ਦਾ ਵੀ ਖੰਡਨ ਕੀਤਾ ਹੈ | ਚਲਾਨ ਵਿਚ ਲਿਖਿਆ ਹੈ ਕਿ ‘ਤਫ਼ਤੀਸ਼ ਦੌਰਾਨ ਇਹ ਗੱਲ ਸਾਬਤ ਹੋਈ ਕਿ ਪ੍ਰਿਤਪਾਲ ਸਿੰਘ ਨਾਇਬ ਤਹਿਸੀਲਦਾਰ ਜੈਤੋ ਬਤੌਰ ਡਿਊਟੀ ਮੈਜਿਸਟ੍ਰੇਟ ਮੌਕੇ ‘ਤੇ ਹਾਜ਼ਰ ਸੀ, ਨਾਲ ਕੋਈ ਤਾਲਮੇਲ ਨਹੀਂ ਕੀਤਾ ਗਿਆ ਤੇ ਨਾ ਹੀ ਉਸ ਕੋਲੋਂ ਪਹਿਲਾਂ ਲਾਠੀਚਾਰਜ ਕਰਨ ਅਤੇ ਬਾਅਦ ਵਿਚ ਫਾਇਰਿੰਗ ਕਰਨ ਦਾ ਕੋਈ ਲਿਖਤੀ ਜਾਂ ਜ਼ੁਬਾਨੀ ਹੁਕਮ ਹਾਸਲ ਕੀਤਾ ਗਿਆ |’ ਚਲਾਨ ਵਿਚ ਅੱਗੇ ਲਿਖਿਆ ਕਿ ਡੀæ ਸੀæ ਵਲੋਂ ਜ਼ਿਲ੍ਹੇ ‘ਚ ਲਾਗੂ ਕੀਤੇ ਮਨਾਹੀ ਦੇ ਹੁਕਮਾਂ ਵਿਚ ਸ਼ਾਂਤਮਈ ਰੋਸ ਪ੍ਰਗਟ ਕਰਨ ‘ਤੇ ਪਾਬੰਦੀ ਦਾ ਕੋਈ ਹੁਕਮ ਜਾਰੀ ਨਹੀਂ ਸੀ ਕੀਤਾ | ਚਲਾਨ ਵਿਚ ਪੁਲਿਸ ਅਧਿਕਾਰੀਆਂ ਦੁਆਰਾ ਰੋਸ ਪ੍ਰਗਟ ਕਰ ਰਹੀ ਸੰਗਤ ਵਲੋਂ ਪੁਲਿਸ ਦੀ ਜਿਪਸੀ ‘ਤੇ ਗੋਲੀਆਂ ਮਾਰਨ ਦੀ ਬਣਾਈ ਕਹਾਣੀ ਦਾ ਵੀ ਪਰਦਾਫਾਸ਼ ਕੀਤਾ ਤੇ ਕਿਹਾ ਕਿ ਇਕ ਨਿੱਜੀ ਫ਼ਰਮ ਦੇ ਗਾਰਡ ਦੀ 12 ਬੋਰ ਗੰਨ ਮੰਗਵਾ ਕੇ ਫ਼ਰੀਦਕੋਟ ਵਿਖੇ ਇਕ ਦੋਸਤ ਦੇ ਘਰ ਐਸ਼ ਪੀæ ਬਿਕਰਮਜੀਤ ਸਿੰਘ ਨੇ ਖ਼ੁਦ ਉਥੇ ਖੜ੍ਹੀ ਪੁਲਿਸ ਜਿਪਸੀ ‘ਤੇ ਗੋਲੀਆਂ ਦਾਗੀਆਂ ਸਨ | ਸਿਟ ਨੇ ਇਹ ਜਿਪਸੀ ਸਬੂਤ ਵਜੋਂ ਕਬਜ਼ੇ ‘ਚ ਲਈ ਹੋਈ ਹੈ | ਵਰਨਣਯੋਗ ਹੈ ਕਿ ਚਰਨਜੀਤ ਸ਼ਰਮਾ ਨੂੰ ਪੁਲਿਸ ਹਿਰਾਸਤ ਵਿਚ 27 ਅਪ੍ਰੈਲ ਨੂੰ 90 ਦਿਨ ਪੂਰੇ ਹੋਣ ਤੋਂ ਪਹਿਲਾਂ ਕਾਹਲੀ ‘ਚ ਇਕੱਲੇ ਉਸ ਖ਼ਿਲਾਫ਼ ਚਲਾਨ ਪੇਸ਼ ਕੀਤਾ ਗਿਆ ਹੈ, ਤਾਂ ਕਿ ਉਹ ਜ਼ਮਾਨਤ ਨਾ ਕਰਵਾ ਸਕੇ | ਬਾਕੀ ਤਿੰਨ ਦੋਸ਼ੀ ਪਹਿਲਾਂ ਜ਼ਮਾਨਤ ‘ਤੇ ਹਨ ਅਤੇ ਉਨ੍ਹਾਂ ਖ਼ਿਲਾਫ਼ ਬਾਅਦ ਵਿਚ ਚਲਾਨ ਪੇਸ਼ ਕੀਤਾ ਜਾਵੇਗਾ।
ਇਸੇ ਦੌਰਾਨ ਬਹਿਬਲ ਕਲਾਂ ਗੋਲੀਕਾਂਡ ‘ਚ ਤਫ਼ਤੀਸ਼ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਅਜਿਹੀਆਂ ਰਿਪੋਰਟਾਂ ਦਾ ਖੰਡਨ ਕੀਤਾ ਹੈ ਜਿਨ੍ਹਾਂ ਵਿਚ ਕੁਝ ਅਹਿਮ ਸਿਆਸਤਦਾਨਾਂ ਨੂੰ ਉਕਤ ਕੇਸ ‘ਚ ਕਲੀਨ ਚਿੱਟ ਦੇਣ ਦਾ ਦਾਅਵਾ ਕੀਤਾ ਗਿਆ ਹੈ | ਵਿਸ਼ੇਸ਼ ਜਾਂਚ ਟੀਮ ਦਾ ਕਹਿਣਾ ਹੈ ਕਿ ਫ਼ਿਲਹਾਲ ਉਸ ਵਲੋਂ ਸਿਰਫ਼ ਇਕ ਦੋਸ਼ੀ ਖ਼ਿਲਾਫ਼ ਹੀ ਚਲਾਨ ਪੇਸ਼ ਕੀਤਾ ਗਿਆ ਹੈ | ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਇਹ ਮਾਮਲਾ ਅਜੇ ਜਾਂਚ ਅਧੀਨ ਹੈ ਅਤੇ ਕਈ ਪਹਿਲੂਆਂ ‘ਤੇ ਤਫ਼ਤੀਸ਼ ਜਾਰੀ ਹੈ | ਬੁਲਾਰੇ ਨੇ ਕਿਹਾ ਕਿ ਤਫ਼ਤੀਸ਼ ਮੁਕੰਮਲ ਹੋਣ ਤੱਕ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਕਲੀਨ ਚਿੱਟ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ | ਫ਼ਰੀਦਕੋਟ ਅਦਾਲਤ ‘ਚ ਪੇਸ਼ ਕੀਤਾ ਗਿਆ 792 ਪੇਜ ਦਾ ਚਲਾਨ ਜਿਸ ਦਾ ਮੀਡੀਆ ਰਿਪੋਰਟਾਂ ਵਿਚ ਵੀ ਜ਼ਿਕਰ ਕੀਤਾ ਗਿਆ ਹੈ ਉਹ ਸਿਰਫ਼ ਇਕ ਦੋਸ਼ੀ ਸਾਬਕਾ ਐਸ਼ਐਸ਼ਪੀ ਚਰਨਜੀਤ ਸ਼ਰਮਾ ਖ਼ਿਲਾਫ਼ ਹੀ ਪੇਸ਼ ਕੀਤਾ ਗਿਆ ਹੈ ਜਿਸ ਦਾ ਸਬੰਧ ਕੇਵਲ ਬਹਿਬਲ ਕਲਾਂ ਘਟਨਾ ਨਾਲ ਹੈ | ਬੁਲਾਰੇ ਨੇ ਕਿਹਾ ਕਿ ਇਹ ਚਲਾਨ ਠੋਸ ਸਬੂਤਾਂ ‘ਤੇ ਆਧਾਰਿਤ ਹੈ, ਜਿਸ ‘ਚ ਅਜੇ ਵੀ ਕਈ ਪਹਿਲੂਆਂ ‘ਤੇ ਦੋਸ਼ੀ ਖ਼ਿਲਾਫ਼ ਜਾਂਚ ਜਾਰੀ ਹੈ | ਬੁਲਾਰੇ ਨੇ ਕਿਹਾ ਕਿ ਤਫ਼ਤੀਸ਼ ਮੁਕੰਮਲ ਹੋਣ ਉਪਰੰਤ ਚਰਨਜੀਤ ਸ਼ਰਮਾ ਸਮੇਤ ਕਾਨੂੰਨ ਅਨੁਸਾਰ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਿਖ਼ਲਾਫ਼ ਤਰਤੀਮਾ ਚਲਾਨ (ਸਪਲੀਮੈਂਟਰੀ ਚਲਾਨ) ਅਦਾਲਤ ‘ਚ ਪੇਸ਼ ਕੀਤਾ ਜਾਵੇਗਾ | ਬੁਲਾਰੇ ਨੇ ਕਿਹਾ ਕਿ ਅਸਲ ‘ਚ ਜਾਂਚ ਅਜੇ ਜਾਰੀ ਹੈ | ਅਧੂਰੀ ਜਾਂਚ ਦੇ ਆਧਾਰ ‘ਤੇ ਚਲਾਨ ਵਜੋਂ ਪੇਸ਼ ਕੀਤੇ ਗਏ ਇਕ ਦਸਤਾਵੇਜ਼ ਨੂੰ ਉਨ੍ਹਾਂ ਵਿਅਕਤੀਆਂ ਨੂੰ ਕਲੀਨ ਚਿੱਟ ਦੇਣ ਦੇ ਸਬੂਤ ਵਜੋਂ ਨਹੀਂ ਲਿਆ ਜਾ ਸਕਦਾ ਜਿਨ੍ਹਾਂ ਦਾ ਚਲਾਨ ‘ਚ ਜ਼ਿਕਰ ਨਹੀਂ ਕੀਤਾ ਗਿਆ | ਇਸ ਗੱਲ ਦਾ ਜ਼ਿਕਰ ਕਰਦਿਆਂ ਕਿ ਉਕਤ ਮੀਡੀਆ ਰਿਪੋਰਟਾਂ ਨੇ ਖ਼ੁਦ ਹੀ ਇਸ ਗੱਲ ਦਾ ਪ੍ਰਗਟਾਵਾ ਕਰ ਦਿੱਤਾ ਹੈ ਕਿ ਸਿੱਟ ਵਲੋਂ ਐਫ਼ਆਈ ਆਰ ‘ਚ ਦਰਜ ਅਜੇ ਵੀ ਘੱਟੋ-ਘੱਟ ਐਸ਼ਪੀæ ਬਿਕਰਮਜੀਤ ਸਿੰਘ, ਪ੍ਰਦੀਪ ਕੁਮਾਰ ਤੇ ਅਮਰਜੀਤ ਸਿੰਘ ਨਾਮੀ 3 ਵਿਅਕਤੀਆਂ ਖ਼ਿਲਾਫ਼ ਚਲਾਨ ਪੇਸ਼ ਕੀਤਾ ਜਾਵੇਗਾ | ਬੁਲਾਰੇ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਹੁਣ ਤੱਕ ਪੇਸ਼ ਕੀਤਾ ਗਿਆ ਚਲਾਨ ਅਧੂਰੀ ਜਾਂਚ ‘ਤੇ ਆਧਾਰਿਤ ਹੈ | ਉਕਤ ਕੇਸ ਵਿਚ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ |

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *