ਮੈਸੀ ਦੇ ਗੋਲ ਨਾਲ ਬਾਰਸੀਲੋਨਾ 26ਵੀਂ ਵਾਰ ਲਾ ਲੀਗਾ ਚੈਂਪੀਅਨ ਬਣਿਆ


ਮੈਡਰਿਡ/ਸੀਨੀਅਰ ਫੁਟਬਾਲਰ ਲਾਇਨਲ ਮੈਸੀ ਦੇ ਇਕਲੌਤੇ ਗੋਲ ਦੀ ਬਦੌਲਤ ਬਾਰਸੀਲੋਨਾ ਨੇ ਸ਼ਨਿੱਚਰਵਾਰ ਨੂੰ ਇੱਥੇ ਲੇਵਾਂਤੇ ਨੂੰ 1-0 ਨਾਲ ਹਰਾ ਦਿੱਤਾ। ਉਸ ਨੇ ਤਿੰਨ ਮੈਚ ਬਾਕੀ ਰਹਿੰਦਿਆਂ ਹੀ ਲਾ ਲੀਗਾ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ। ਬਾਰਸੀਲੋਨਾ ਦਾ ਇਹ ਕੁੱਲ 26ਵਾਂ ਲਾ ਲੀਗਾ ਖ਼ਿਤਾਬ ਹੈ, ਜਦੋਂਕਿ ਪਿਛਲੇ 11 ਸਾਲਾਂ (2004/05) ਵਿੱਚ ਅੱਠਵਾਂ ਖ਼ਿਤਾਬ ਹੈ। ਇਸ ਜਿੱਤ ਨਾਲ ਬਾਰਸੀਲੋਨਾ ਨੇ ਦੂਜੇ ਸਥਾਨ ‘ਤੇ ਕਾਬਜ਼ ਐਟਲੈਟਿਕੋ ਮੈਡਰਿਡ ‘ਤੇ ਨੌਂ ਅੰਕਾਂ ਦੀ ਜੇਤੂ ਲੀਡ ਹਾਸਲ ਕਰ ਲਈ।
ਅਰਜਨਟੀਨਾ ਦੇ ਖਿਡਾਰੀ ਲਾਇਨਲ ਮੈਸੀ ਦੇ 62ਵੇਂ ਮਿੰਟ ਵਿੱਚ ਦਾਗ਼ੇ ਗਏ ਗੋਲ ਦੀ ਬਦੌਲਤ ਬਾਰਸੀਲੋਨਾ ਦੀ ਟੀਮ 11 ਸਾਲ ਵਿੱਚ ਅੱਠਵੀਂ ਵਾਰ ਸਪੇਨ ਦੀ ਘਰੇਲੂ ਲੀਗ ਦੀ ਚੈਂਪੀਅਨ ਬਣੀ। ਬਾਰਸੀਲੋਨਾ ਦਾ ਇਹ 26ਵਾਂ ਲਾ ਲੀਗਾ ਖ਼ਿਤਾਬ ਹੈ, ਜਿਸ ਨਾਲ ਉਹ ਇਸ ਖ਼ਿਤਾਬ ਦਾ ਰਿਕਾਰਡ 33 ਵਾਰ ਜਿੱਤਣ ਵਾਲੇ ਰਿਆਲ ਮੈਡਰਿਡ ਦੇ ਨੇੜੇ ਪਹੁੰਚ ਗਈ ਹੈ। ਉਸ ਦਾ ਇਹ ਲਗਾਤਾਰ ਦੂਜਾ ਖ਼ਿਤਾਬ ਹੈ। ਇਸ ਤੋਂ ਪਹਿਲਾਂ (1016-17) ਰਿਆਲ ਮੈਡਰਿਡ ਨੇ ਇਹ ਖ਼ਿਤਾਬ ਜਿੱਤਿਆ ਸੀ। ਬਾਰਸੀਲੋਨਾ ਦੇ ਕੋਚ ਅਰਨੈਸਟੋ ਵੇਲਵੈਰਡ ਨੇ ਜਿੱਤ ਮਗਰੋਂ ਕਿਹਾ, ”ਖ਼ਿਤਾਬ ਜਿੱਤਣ ਲਈ ਵਿਰੋਧੀ ਟੀਮਾਂ ਤੋਂ ਕਾਫ਼ੀ ਚੁਣੌਤੀਆਂ ਮਿਲੀਆਂ, ਪਰ ਅਸੀਂ ਇਨ੍ਹਾਂ ਨੂੰ ਪਾਰ ਕਰ ਲਿਆ। ਸਾਡਾ ਇਹ ਲਗਾਤਾਰ ਦੂਜਾ ਖ਼ਿਤਾਬ ਹੈ।” ਵੇਲਵੈਰਡ ਨੇ ਮੈਸੀ ਦੀ ਤਾਰੀਫ਼ ਵੀ ਕੀਤੀ, ਜੋ ਆਪਣੇ ਦਸਵੇਂ ਲੀਗ ਖ਼ਿਤਾਬ ਦੀ ਖ਼ੁਸ਼ੀ ਮਨਾ ਰਿਹਾ ਹੈ।
ਕੋਚ ਨੇ ਕਿਹਾ, ”ਅਖ਼ੀਰ ਉਸ ਨੇ ਗੋਲ ਕਰ ਦਿੱਤਾ। ਉਹ ਹਮੇਸ਼ਾ ਹਰ ਤਰ੍ਹਾਂ ਦੇ ਹਾਲਾਤ ਵਿੱਚ ਗੋਲ ਕਰ ਦਿੰਦਾ ਹੈ।” ਬਾਰਸੀਲੋਨਾ ਤੇ ਰਿਆਲ ਮੈਡਰਿਡ ਤੋਂ ਇਲਾਵਾ ਐਟਲੈਟਿਕੋ ਮੈਡਰਿਡ ਦਸ ਵਾਰ, ਅਥਲੈਟਿਕ ਬਿਲਬਾਓ ਅੱਠ ਵਾਰ ਅਤੇ ਵੇਲੈਂਸੀਆ ਦੀਆਂ ਟੀਮਾਂ ਛੇ ਵਾਰ ਖ਼ਿਤਾਬ ਜਿੱਤ ਚੁੱਕੀਆਂ ਹਨ। ਰਿਆਲ ਸੁਸ਼ਾਇਦਾਦ ਨੇ ਦੋ ਵਾਰ, ਜਦੋਂਕਿ ਡੈਪੋਰਟਿਵੋ ਲਾ ਕਰੂਨਾ, ਸੈਵਿਲਾ ਅਤੇ ਰਿਆਲ ਬੈਟਿਸ ਇੱਕ-ਇੱਕ ਵਾਰ ਸਪੈਨਿਸ਼ ਲਾ ਲੀਗਾ ਦੀਆਂ ਚੈਂਪੀਅਨ ਰਹੀਆਂ ਹਨ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *