ਚੀਨ ਨੇ ਬੀ ਆਰ ਆਈ ਪ੍ਰਾਜੈਕਟ ਬਾਰੇ ਦਿੱਤਾ ਸਪੱਸ਼ਟੀਕਰਨ


ਪੇਈਚਿੰਗ/ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬੈਲਟ ਤੇ ਰੋਡ ਪ੍ਰਾਜੈਕਟ (ਬੀਆਰਆਈ) ਬਾਰੇ ਆਲਮੀ ਪੱਧਰ ‘ਤੇ ਜਤਾਏ ਜਾ ਰਹੇ ਤੌਖ਼ਲਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ‘ਕਰਜ਼ ਜਾਲ’ ਤੇ ‘ਖੇਤਰੀ ਪ੍ਰਭਾਵ ਜਮਾਉਣ’ ਜਿਹੇ ਮੁੱਦਿਆਂ ਬਾਰੇ ਬੋਲਦਿਆਂ ਕਿਹਾ ਕਿ ਚੀਨ ਦਾ ਇਹ ਬਹੁਮੰਤਵੀ ਉਸਾਰੀ ਪ੍ਰਾਜੈਕਟ ‘ਕੋਈ ਵਿਸ਼ੇਸ਼ ਗੱਠਜੋੜ ਨਹੀਂ ਹੈ’। ਉਨ੍ਹਾਂ ਕਿਹਾ ਕਿ ਪੂਰੀ ਪਾਰਦਰਸ਼ਤਾ ਵਰਤੀ ਜਾਵੇਗੀ ਭ੍ਰਿਸ਼ਟ ਨੀਤੀਆਂ ਬਿਲਕੁਲ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਇੱਥੇ ਦੂਜੀ ਬੈਲਟ ਤੇ ਰੋਡ ਫੋਰਮ (ਬੀਆਰਐਫ) ਦੇ ਉਦਘਾਟਨੀ ਸਮਾਗਮ ਵਿਚ ਜਿਨਪਿੰਗ ਨੇ ਕਿਹਾ ਕਿ ਚੀਨ ‘ਪਾਰਦਰਸ਼ੀ ਤੇ ਸਾਫ਼-ਸੁਥਰੇ ਸਹਿਯੋਗ’ ਦਾ ਚਾਹਵਾਨ ਹੈ। ਖ਼ਰਬਾਂ ਡਾਲਰ ਖ਼ਰਚ ਕੇ ਉਸਾਰੇ ਜਾ ਰਹੇ ਬਹੁਮੰਤਵੀ ਪ੍ਰਾਜੈਕਟ ਸਬੰਧੀ ਕਰਵਾਈ ਫੋਰਮ ਵਿਚ 37 ਰਾਜਾਂ ਤੇ ਕੇਂਦਰ ਸਰਕਾਰਾਂ ਦੇ ਮੁਖੀਆਂ ਤੋਂ ਇਲਾਵਾ 150 ਮੁਲਕਾਂ ਅਤੇ ਸੰਗਠਨਾਂ ਦੇ ਅਧਿਕਾਰੀ ਹਿੱਸਾ ਲੈ ਰਹੇ ਹਨ। ਭਾਰਤ ਵੱਲੋਂ ਬੀਆਰਆਈ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਤਹਿਤ ਉਸਾਰਿਆ ਜਾਣ ਵਾਲਾ ਚੀਨ-ਪਾਕਿਸਤਾਨ ਆਰਥਿਕ ਕੌਰੀਡੋਰ (ਸੀਪੀਈਸੀ) ਜੋ ਕਿ ਬਲੋਚਿਸਤਾਨ ਸੂਬੇ ‘ਚ ਪਾਕਿ ਦੀ ਗਵਾਦਰ ਬੰਦਰਗਾਹ ਨਾਲ ਜੁੜੇਗਾ, ਉਹ ਮਕਬੂਜ਼ਾ ਕਸ਼ਮੀਰ ਵਿਚੋਂ ਲੰਘਦਾ ਹੈ। ਇਹ ਕੌਰੀਡੋਰ ਚੀਨ ਦੇ ਸ਼ਿਨਜਿਆਂਗ ਸੂਬੇ ਤੋਂ ਸ਼ੁਰੂ ਹੋਵੇਗਾ। ਇਸ ਵਾਰ ਦੀ ਫੋਰਮ ਦਾ ਭਾਰਤ ਦੇ ਨਾਲ-ਨਾਲ ਅਮਰੀਕਾ ਵੱਲੋਂ ਵੀ ਬਾਈਕਾਟ ਕੀਤਾ ਜਾ ਰਿਹਾ ਹੈ। ਅਮਰੀਕਾ ਦਾ ਮੰਨਣਾ ਹੈ ਕਿ ਚੀਨ ਦੂਜੇ ਮੁਲਕਾਂ ਵਿਚ ਅਜਿਹੇ ਪ੍ਰਾਜੈਕਟ ਉਸਾਰ ਕੇ ਉਨ੍ਹਾਂ ਨੂੰ ‘ਕਰਜ਼ ਜਾਲ’ ਵਿਚ ਫਸਾ ਰਿਹਾ ਹੈ। ਜਿਨਪਿੰਗ ਨੇ ਕਿਹਾ ਕਿ ਚੀਨ ਦਾ ਇਸ ਰਾਹੀਂ ਕਰੰਸੀ ਤਵਾਜ਼ਨ ਵਿਗਾੜ ਕੇ ਦੂਜਿਆਂ ਨੂੰ ਕਮਜ਼ੋਰ ਕਰਨ ਦਾ ਕੋਈ ਇਰਾਦਾ ਨਹੀਂ ਹੈ। ਇਸ ਫੋਰਮ ਵਿਚ ਰੂਸੀ ਰਾਸ਼ਟਰਪਤੀ ਤੇ ਪਾਕਿ ਪ੍ਰਧਾਨ ਮੰਤਰੀ ਵੀ ਹਿੱਸਾ ਲੈ ਰਹੇ ਹਨ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *