ਸ੍ਰੀ ਲੰਕਾ ‘ਚ ਅੱਤਵਾਦੀਆਂ ਦੀ ਲੁਕਣਗਾਹ ‘ਤੇ ਛਾਪੇਮਾਰੀ ਦੌਰਾਨ 15 ਮੌਤਾਂ


ਬੰਬ ਧਮਾਕਿਆਂ ਨਾਲ ਸਬੰਧ ਰੱਖਣ ਵਾਲੇ ਜ਼ਿਆਦਾਤਾਰ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ: ਵਿਕਰਮਾਸਿੰਘੇ
ਕੋਲੰਬੋ/ਸ੍ਰੀਲੰਕਾ ਦੇ ਪੂਰਬੀ ਪ੍ਰਾਂਤ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਹੋਈ ਜ਼ਬਰਦਸਤ ਗੋਲੀਬਾਰੀ ਦੌਰਾਨ ਅੱਤਵਾਦੀਆਂ ਨੇ ਖੁਦ ਨੂੰ ਬੰਬਾਂ ਨਾਲ ਉਡਾ ਲਿਆ, ਜਿਸ ‘ਚ 6 ਬੱਚਿਆਂ ਤੇ 3 ਔਰਤਾਂ ਸਮੇਤ 15 ਲੋਕਾਂ ਦੀ ਮੌਤ ਹੋ ਗਈ | ਮਰਨ ਵਾਲਿਆਂ ‘ਚ ਅੱਤਵਾਦੀ ਵੀ ਸ਼ਾਮਿਲ ਹਨ | ਇਹ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸੁਰੱਖਿਆ ਬਲ ਈਸਟਰ ਮੌਕੇ ਹੋਏ ਧਮਾਕਿਆਂ ਲਈ ਜ਼ਿੰਮੇਵਾਰ ਸਥਾਨਕ ਅੱਤਵਾਦੀ ਸੰਗਠਨ ‘ਨੈਸ਼ਨਲ ਤੌਹੀਦ ਜਮਾਤ’ (ਐਨæਟੀæਜੇæ) ਦੇ ਮੈਂਬਰਾਂ ਦੀ ਭਾਲ ਕਰ ਰਹੇ ਸਨ | ਉਨ੍ਹਾਂ ਦੱਸਿਆ ਸਪੈਸ਼ਲ ਟਾਸਕ ਫੋਰਸ ਤੇ ਸੈਨਾ ਦੇ ਜਵਾਨਾਂ ਦਾ ਕਲਮੁਨਈ ਸ਼ਹਿਰ ‘ਚ ਇਕ ਘਰ ‘ਚ ਬੈਠੇ ਹਥਿਆਰਬੰਦ ਅੱਤਵਾਦੀਆਂ ਨਾਲ ਸ਼ੁੱਕਰਵਾਰ ਰਾਤ ਨੂੰ ਮੁਕਾਬਲਾ ਹੋ ਗਿਆ | ਇਸ ਮੌਕੇ ਚੱਲੀ ਗੋਲੀਬਾਰੀ ਦੀ ਲਪੇਟ ‘ਚ ਆ ਕੇ ਇਕ ਨਾਗਰਿਕ ਦੀ ਮੌਤ ਹੋ ਗਈ | ਉਨ੍ਹਾਂ ਦੱਸਿਆ ਕਿ ਹਿੰਸਕ ਝੜੱਪਾਂ ਦੌਰਾਨ 3 ਸ਼ੱਕੀ ਅੱਤਵਾਦੀਆਂ ਨੂੰ ਆਪਣੇ ਆਪ ਨੂੰ ਬੰਬਾਂ ਨਾਲ ਉਡਾ ਲਿਆ | ਪੁਲਿਸ ਦੇ ਬੁਲਾਰੇ ਰੂਵਾਨ ਗੁਨਾਸੇਕਰਾ ਨੇ ਦੱਸਿਆ ਕਿ 15 ਲਾਸ਼ਾਂ ਬਰਾਮਦ ਹੋਈਆਂ ਹਨ, ਜਿਨ੍ਹਾਂ ‘ਚ 6 ਮਰਦ, 3 ਔਰਤਾਂ ਤੇ 6 ਬੱਚੇ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਕਰੀਬ 3-4 ਸ਼ੱਕੀ ਆਤਮਘਾਤੀ ਹਮਲਾਵਰ ਵੀ ਮਾਰੇ ਗਏ, ਜਦੋਂ ਕਿ 3 ਹੋਰ ਹਸਪਤਾਲ ‘ਚ ਦਾਖ਼ਲ ਹਨ | ਬੁਲਾਰੇ ਨੇ ਦੱਸਿਆ ਕਿ ਜਦੋਂ ਪੁਲਿਸ ਸੈਂਦਾਮਰੂਡੁ ‘ਚ ਸਾਂਝੀ ਤਲਾਸ਼ ਮੁਹਿੰਮ ਚਲਾ ਰਹੀ ਸੀ ਤਾਂ ਅੱਤਵਾਦੀਆਂ ਵਲੋਂ ਉਨ੍ਹਾਂ ‘ਤੇ ਗੋਲੀਆਂ ਚਲਾਈਆਂ ਗਈਆਂ | ਉਨ੍ਹਾਂ ਕਿਹਾ ਕਿ ਘਟਨਾ ਵਾਲੀ ਥਾਂ ‘ਤੇ ਆਤਮਘਾਤੀ ਧਮਾਕਾ ਹੋਇਆ ਤੇ ਟੀ-56 ਅਸਾਲਟ ਰਾਈਫ਼ਲ ਨਾਲ ਇਕ ਅੱਤਵਾਦੀ ਦੀ ਲਾਸ਼ ਬਰਾਮਦ ਹੋਈ | ਘਟਨਾ ਵਾਲੀ ਥਾਂ ਤੋਂ ਵੱਡੀ ਮਾਤਰਾ ‘ਚ ਧਮਾਕਾਖੇਜ਼ ਸਮੱਗਰੀ ਦਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ | ਸੈਨਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਡੈਟੋਨੇਟਰ, ਆਤਮਘਾਤੀ ਕਿੱਟਾਂ, ਸੈਨਾ ਦੀ ਵਰਦੀ ਤੇ ਆਈæਐਸ਼ ਦੇ ਝੰਡੇ ਵੀ ਮਿਲੇ ਹਨ | ਪੁਲਿਸ ਨੇ ਦੱਸਿਆ ਕਿ ਮੁਸਲਿਮ ਬਹੁ-ਗਿਣਤੀ ਵਾਲੇ ਇਲਾਕਿਆਂ ਕਲਮੁਨਈ, ਚਾਵਲਕਡੇ, ਸਮੰûਰਈ ‘ਚ ਅਗਲੇ ਹੁਕਮਾਂ ਤੱਕ ਕਰਫ਼ਿਊ ਲਾਗੂ ਰਹੇਗਾ | ਉਨ੍ਹਾਂ ਦੱਸਿਆ ਕਿ ਈਸਟਰ ਧਮਾਕਿਆਂ ਦੇ ਸਬੰਧ ‘ਚ ਪਿਛਲੇ 24 ਘੰਟਿਆਂ ਦੌਰਾਨ 20 ਹੋਰ ਲੋਕਾਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ ਤੇ ਹੁਣ ਤੱਕ 76 ਲੋਕਾਂ ਦੀ ਗ੍ਫ਼ਿਤਾਰੀ ਹੋ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਦੱਖਣੀ ਕੋਲੰਬੋ ਦੇ ਉਪ ਨਗਰ ਵੇਲਾਵੱਟਾ ‘ਚ ਇਕ ਰੇਲਵੇ ਸਟੇਸ਼ਨ ਨੇੜੇ ਇਕ ਕਿੱਲੋ ਧਮਾਕਾਖੇਜ਼ ਸਮੱਗਰੀ ਵੀ ਬਰਾਮਦ ਕੀਤੀ ਗਈ | ਪ੍ਰਧਾਨ ਮੰਤਰੀ ਰਾਨਿਲ ਵਿਕਰਸਿੰਘੇ ਨੇ ਕਿਹਾ ਕਿ ਆਈæਐਸ਼ ਨਾਲ ਜੁੜੇ ਸਥਾਨਕ ਅੱਤਵਾਦੀ ਸੰਗਠਨ ਦੇ ਖਤਰਿਆਂ ਨਾਲ ਨਜਿੱਠਣ ਲਈ ਨਵੇਂ ਕਾਨੂੰਨਾਂ ਦੀ ਲੋੜ ਹੈ | ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨੇ ਕਿਹਾ ਕਿ ਆਈæਐਸ਼ ਅੱਤਵਾਦੀ ਸੰਗਠਨ ਨਾਲ ਜੁੜੇ 130 ਤੋਂ ਜ਼ਿਆਦਾ ਸ਼ੱਕੀ ਦੇਸ਼ ਭਰ ‘ਚ ਸਰਗਰਮ ਹਨ |
ਇਸੇ ਦੌਰਾਨ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਨੇ ਕਿਹਾ ਕਿ ਸ੍ਰੀਲੰਕਾ ਦੀਆਂ ਸੈਨਾਵਾਂ ਨੇ ਈਸਟਰ ਆਤਮਘਾਤੀ ਬੰਬ ਧਮਾਕਿਆਂ ਦੇ ਇਸਲਾਮਿਕ ਸਟੇਟ ਨਾਲ ਸਬੰਧ ਰੱਖਣ ਵਾਲੇ ਜ਼ਿਆਦਾਤਾਰ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ ਜਾਂ ਗਿਰਫ਼ਤਾਰ ਕਰ ਲਿਆ ਹੈ ਅਤੇ ਦੇਸ਼ ਦੇ ਹਾਲਾਤ ਦੁਬਾਰਾ ਆਮ ਵਰਗੇ ਹੋ ਰਹੇ ਹਨ | ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਇਸਲਾਮਿਕ ਅੱਤਵਾਦੀਆਂ ਨਾਲ ਨਜਿੱਠਣ ਲਈ ਸਖਤ ਕਾਨੂੰਨਾਂ ਦੀ ਯੋਜਨਾ ਬਣਾਈ ਹੈ ਅਤੇ ਸ੍ਰੀਲੰਕਾ ‘ਚ ਰਹਿ ਰਹੇ ਗੈਰ-ਕਾਨੂੰਨੀ ਪਾਦਰੀਆਂ ਨੂੰ ਬਾਹਰ ਕੱਢਿਆ ਜਾਵੇਗਾ | ਵਿਕਰਮਾਸਿੰਘੇ ਨੇ ਆਪਣੇ ਬਿਆਨ ‘ਚ ਕਿਹਾ ਕਿ 253 ਮੌਤਾਂ ਨੂੰ ਛੱਡ ਕੇ ਈਸਟਰ ਐਤਵਾਰ ਹੋਏ ਆਤਮਘਾਤੀ ਬੰਬ ਧਮਾਕੇ ਛੋਟੇ, ਪਰ ਸੰਗਠਿਤ ਸਮੂਹ ਦੁਆਰਾ ਕੀਤੇ ਗਏ | ਉਨ੍ਹਾਂ ਕਿਹਾ ਕਿ ਬਹੁਤੇ ਅੱਤਵਾਦੀਆਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ ਅਤੇ ਕਈ ਮਾਰੇ ਗਏ ਹਨ |
ਸ੍ਰੀਲੰਕਾ ਨੇ ਐਤਵਾਰ ਨੂੰ ਤਿੰਨ ਇਲਾਕਿਆਂ ਨੂੰ ਛੱਡ ਕੇ ਗਿਰਜਾ ਘਰਾਂ ਅਤੇ ਹੋਟਲਾਂ ਨੂੰ ਨਿਸ਼ਾਨਾ ਬਣਾ ਕੇ ਅੱਤਵਾਦੀਆਂ ਵਲੋਂ ਕੀਤੇ ਗਏ ਆਤਮਘਾਤੀ ਬੰਬ ਧਮਾਕਿਆਂ ਦੇ ਬਾਅਦ ਦੇਸ਼ ਭਰ ਲਗਾਇਆ ਗਿਆ ਰਾਤ ਦਾ ਕਰਫਿਊ ਹਟਾ ਦਿੱਤਾ ਹੈ | ਇਨ੍ਹਾਂ ਧਮਾਕਿਆਂ ‘ਚ ਭਾਰਤੀ ਨਾਗਰਿਕਾਂ ਸਮੇਤ 253 ਲੋਕ ਮਾਰੇ ਗਏ ਸਨ | ਪੁਲਿਸ ਨੇ ਦੱਸਿਆ ਕਿ ਈਸਟਰ ਧਮਾਕਿਆਂ ਦੇ ਮਾਮਲੇ ‘ਚ ਇਕ ਹੋਰ ਸ਼ੱਕੀ ਨੂੰ ਗਿਰਫ਼ਤਾਰ ਗਿਆ ਹੈ | ਕਰਫਿਊ ਕੇਵਲ ਕਾਲਮੁਨਾਈ, ਸਾਮਨਰਾਈ ਅਤੇ ਚਾਵਲਾਕਾਡੇ ਇਲਾਕਿਆਂ ‘ਚ ਸ਼ਾਮ 5 ਵਜੇ ਤੋਂ ਲਗਾਇਆ ਗਿਆ ਹੈ |

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *