ਨੈਸ਼ਨਲ ਤੌਫੀਕ ਜਮਾਤ ਨੇ ਅੱਤਵਾਦੀਆਂ ਨੂੰ ਸ੍ਰੀਲੰਕਾ ਹਮਲਿਆਂ ਲਈ ਉਕਸਾਇਆ


ਕੋਲੰਬੋ/ਸ੍ਰੀਲੰਕਾ: ਸ੍ਰੀਲੰਕਾ ਵਿਚ ਈਸਟਰ ਮੌਕੇ ਲੜੀਵਾਰ ਬੰਬ ਧਮਾਕੇ ਕਰਕੇ 359 ਤੋਂ ਵੱਧ ਲੋਕਾਂ ਨੂੰ ਮਾਰਨ ਲਈ ਜ਼ਿੰਮੇਵਾਰ ਇਸਲਾਮਿਕ ਸਟੇਟ ਦੇ ਇੱਕ ਆਗੂ ਨੇ ਤਿੰਨ ਸਾਲ ਪਹਿਲਾਂ ‘ਗੈਰ ਮੁਸਲਿਮ ਲੋਕਾਂ ਦਾ ਸਫਾਇਆ ਕਰਨ’ ਦਾ ਸੱਦਾ ਦੇਣ ਵਾਲੇ ਵੀਡਿਓ ਪਾਉਣੇ ਸ਼ੁਰੂ ਕਰ ਦਿੱਤੇ ਸਨ।ਇਹ ਜਾਣਕਾਰੀ ਮੰਗਲਵਾਰ ਨੂੰ ਇੱਕ ਮੁਸਲਿਮ ਜਥੇਬੰਦੀ ਦੇ ਆਗੂ ਨੇ ਦਿੱਤੀ ਹੈ।
ਸ੍ਰੀਲੰਕਾ ਵਿਚ ਧਾਰਮਿਕ ਕੱਟੜਵਾਦ ਦੇ ਉਭਾਰ ਦੇ ਸੰਕੇਤ 2007 ਵਿਚ ਹੀ ਦਿਖਾਈ ਦੇਣੇ ਸ਼ੁਰੂ ਹੋ ਗਏ ਸਨ। ਮੁਸਲਿਮ ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇੱਕ ਗਰੁੱਪ ਅਤੇ ਉਸ ਦੇ ਆਗੂ ਬਾਰੇ ਵਾਰ ਵਾਰ ਦਿੱਤੀਆਂ ਚਿਤਾਵਨੀਆਂ ਦੇ ਬਾਵਜੂਦ ਜਨਤਕ ਸੁਰੱਖਿਆ ਲਈ ਜ਼ਿੰਮੇਵਾਰ ਅਧਿਕਾਰੀਆਂ ਨੇ ਕੋਈ ਕਾਰਵਾਈ ਨਹੀਂ ਕੀਤੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਮੁਸਲਿਮ ਕੌਂਸਲ ਆਫ ਸ੍ਰੀ ਲੰਕਾ ਦੇ ਪ੍ਰਧਾਨ ਐਨ ਐਮ ਅਮੀਨ ਨੇ ਦੱਸਿਆ ਕਿ ਖੁਫੀਆ ਏਜੰਸੀ ਦੇ ਕੁੱਝ ਵਿਅਕਤੀਆਂ ਨੇ ਉਸ ਆਗੂ ਦੀ ਤਸਵੀਰ ਵੀ ਵੇਖੀ ਸੀ, ਪਰ ਫਿਰ ਵੀ ਉਸ ਖ਼ਿਲਾਫ ਕੋਈ ਕਾਰਵਾਈ ਨਹੀਂ ਕੀਤੀ।
ਅਧਿਕਾਰੀਆਂ ਨੇ ਇਹਨਾਂ ਹਮਲਿਆਂ ਲਈ ਨੈਸ਼ਨਲ ਤੌਫੀਕ ਜਮਾਤ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਜਥੇਬੰਦੀ ਦਾ ਆਗੂ ਮੁਹੰਮਦ ਜ਼ਹਿਰਾਨ ਜਾਂ ਜ਼ਹਿਰਾਨ ਹਾਸ਼ਮੀ ਪਿਛਲੇ ਤਿੰਨ ਸਾਲਾਂ ਦੌਰਾਨ ਆਨਲਾਇਨ ਭੜਕਾਊ ਤਕਰੀਰਾਂ ਕਰਨ ਕਰਕੇ ਇੱਕ ਮਸ਼ਹੂਰ ਮੁਸਲਿਮ ਆਗੂ ਬਣ ਗਿਆ ਸੀ।
ਮੁਸਲਿਮ ਕੌਂਸਲ ਦੇ ਮੀਤ ਪ੍ਰਧਾਨ ਹਿਲਮੀ ਅਹਿਮਦ ਨੇ ਦੱਸਿਆ ਕਿ ਇਹ ਸਾਰੇ ਹੀ ਗੈਰ-ਮੁਸਲਿਮ ਲੋਕਾਂ ਖਿਲਾਫ ਨਫਰਤ ਭਰਿਆ ਪ੍ਰਚਾਰ ਸੀ। ਉਹ ਕਹਿੰਦਾ ਸੀ ਕਿ ਗੈਰ-ਮੁਸਲਿਮ ਲੋਕਾਂ ਦਾ ਸਫਾਇਆ ਕਰਨਾ ਪੈਣਾ ਹੈ।
ਜ਼ਹਿਰਾਨ ਦਾ ਨਾਂ ਖੁਫੀਆਂ ਏਜੰਸੀਆਂ ਵੱਲੋਂ ਸ੍ਰੀਲੰਕਾ ਦੀਆਂ ਸੁਰੱਖਿਆਂ ਤਾਕਤਾਂ ਨਾਲ ਸਾਂਝਾ ਕੀਤਾ ਗਿਆ ਸੀ, ਜਿਹਨਾਂ ਨੇ ਅੰਤਰਰਾਸ਼ਟਰੀ ਮਾਹਿਰਾਂ ਨਾਲ ਵੀ ਆਪਣੀ ਚਿੰਤਾ ਸਾਂਝੀ ਕੀਤੀ ਸੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਇੰਟਰਨੈਸ਼ਨਲ ਸੈਂਟਰ ਫਾਰ ਦ ਸਟੱਡੀ ਆਫ ਵਾਇਲੈਂਟ ਐਕਸਟਰੀਮਿਜ਼ਮ ਦੀ ਡਾਇਰੈਕਟਰ ਐਨੀ ਸਪੈਕਹਾਰਡ ਨੇ ਦੱਸਿਆ ਕਿ ਸ੍ਰੀਲੰਕਾ ਦੇ ਇੱਕ ਖੁਫੀਆ ਅਧਿਕਾਰੀ ਨੇ ਫਰਵਰੀ ਵਿਚ ਉਸ ਨੂੰ ਇਕ ਸੁਆਲ ਪੁੱਛਿਆ ਸੀ। ਉਹ ਇੱਕ ਘਰੇਲੂ ਹਿੰਸਕ ਜੇਹਾਦੀ ਗਰੁੱਪ ਨੂੰ ਲੈ ਕੇ ਫਿਕਰਮੰਦ ਸੀ, ਜਿਸ ਨੂੰ ਜਦ ਵੀ ਸਰਕਾਰ ਫੜਣ ਦੀ ਕੋਸ਼ਿਸ਼ ਕਰਦੀ ਸੀ ਤਾਂ ਉਹ ਗਾਇਬ ਹੋ ਜਾਂਦਾ ਸੀ।
ਐਨੀ ਨੇ ਦੱਸਿਆ ਕਿ ਖੁਫੀਆ ਨੇ ਮੈਨੂੰ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਇਸ ਨਵੇਂ ਗਰੁੱਪ ਦੀਆਂ ਗਤੀਵਿਧੀਆਂ ਨੂੰ ਲੈ ਕੇ ਥੋੜ੍ਹੇ ਫਿਕਰਮੰਦ ਹਾਂ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਉਹਨਾਂ ਕਿਹਾ ਕਿ ਇਹ ਸੋਚ ਕੇ ਮੇਰਾ ਦਿਮਾਗ ਘੁੰਮ ਗਿਆ ਕਿ ਇਹ ਗਰੁੱਪ ਕੌਣ ਸੀ?

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *