ਸਾਊਦੀ ਅਰਬ ‘ਚ ਅੱਤਵਾਦ ਲਈ 37 ਨਾਗਰਿਕਾਂ ਨੂੰ ਫਾਹੇ ਲਾਇਆ


ਰਿਆਧ/ਸਾਊਦੀ ਅਰਬ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਉਸ ਨੇ ਅੱਤਵਾਦੀ ਘਟਨਾਵਾਂ ‘ਚ ਸ਼ਾਮਿਲ 37 ਨਾਗਰਿਕਾਂ ਨੂੰ ਮੌਤ ਦੀ ਸਜ਼ਾ ਸੁਣਾਈ | ਇਨ੍ਹਾਂ ਸਾਰਿਆਂ ਨੂੰ ਅੱਜ ਰਿਆਧ, ਮੁਸਲਮਾਨਾਂ ਦੇ ਪਵਿੱਤਰ ਸ਼ਹਿਰ ਮੱਕਾ ਤੇ ਮਦੀਨਾ, ਕੇਂਦਰੀ ਕਾਸਿਮ ਸੂਬੇ ਅਤੇ ਪੂਰਬੀ ਸੂਬੇ ‘ਚ ਮੌਤ ਦੀ ਸਜ਼ਾ ਦੇ ਦਿੱਤੀ ਗਈ | ਜਿਨ੍ਹਾਂ 37 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਉਹ ਸਾਰੇ ਕੱਟੜਵਾਦੀ ਅੱਤਵਾਦੀ ਵਿਚਾਰਧਾਰਾਵਾਂ ਨੂੰ ਅਪਣਾਉਣ ਅਤੇ ਅੱਤਵਾਦੀ ਸੈੱਲ ਬਣਾਉਣ ਅਤੇ ਸੁਰੱਖਿਆ ਨੂੰ ਖਤਰੇ ਨੂੰ ਪਾਉਣ ਦੇ ਨਾਲ-ਨਾਲ ਗੜਬੜੀ ਫੈਲਾਉਣ ਅਤੇ ਅੱਤਵਾਦੀ ਸੰਘਰਸ਼ ਨੂੰ ਭੜਕਾਉਣ ਵਰਗੇ ਕਈ ਅਪਰਾਧਾਂ ‘ਚ ਸ਼ਾਮਿਲ ਸਨ |

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *