ਭਾਜਪਾ ਨੇ ਉੱਤਰ-ਪੱਛਮੀ ਦਿੱਲੀ ਤੋਂ ਹੰਸਰਾਜ ਹੰਸ ਨੂੰ ਉਮੀਦਵਾਰ ਬਣਾਇਆ


ਟਿਕਟ ਕੱਟੇ ਜਾਣ ਤੋਂ ਨਾਰਾਜ਼ ਮੌਜੂਦਾ ਸੰਸਦ  ਮੈਂਬਰ ਉਦਿਤ ਰਾਜ ਫਿਰ ਬਣੇ ਚੌਕੀਦਾਰ
ਨਵੀਂ ਦਿੱਲੀ/ ਭਾਜਪਾ ਵਲੋਂ ਦਿੱਲੀ ਦੀਆਂ ਕੁੱਲ 7 ਸੀਟਾਂ ‘ਚੋਂ 6 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ, ਜਦ ਕਿ 7ਵੀਂ ਸੀਟ ਉੱਤਰ-ਪੱਛਮੀ ਦਿੱਲੀ ਤੋਂ ਪੰਜਾਬੀ ਗਾਇਕ ਹੰਸ ਰਾਜ ਹੰਸ ਨੂੰ ਉਮੀਦਵਾਰ ਬਣਾਇਆ ਹੈ | ਭਾਜਪਾ ਨੇ ਇਸ ਰਾਖਵੀਂ ਸੀਟ ਲਈ ਮੌਜੂਦਾ ਸੰਸਦ ਮੈਂਬਰ ਉਦਿਤ ਰਾਜ ਦੀ ਟਿਕਟ ਕੱਟ ਕੇ ਹੰਸ ਰਾਜ ਹੰਸ ਦੀ ਉਮੀਦਵਾਰੀ ‘ਤੇ ਮੋਹਰ ਲਗਾ ਦਿੱਤੀ | ਹੰਸਰਾਜ ਦਾ ਮੁਕਾਬਲਾ ਕਾਂਗਰਸ ਦੇ ਰਾਜੇਸ਼ ਲਿਲੋਥੀਆ ਅਤੇ ਆਮ ਆਦਮੀ ਪਾਰਟੀ ਦੇ ਗੁਗਨ ਸਿੰਘ ਨਾਲ ਹੋਵੇਗਾ | ਹੰਸਰਾਜ ਨੇ ਆਪਣਾ ਸਿਆਸੀ ਜੀਵਨ ਸ਼੍ਰੋਮਣੀ ਅਕਾਲੀ ਦਲ ਤੋਂ ਸ਼ੁਰੂ ਕੀਤਾ ਸੀ ਅਤੇ 2009 ‘ਚ ਜਲੰਧਰ ਲੋਕ ਸਭਾ ਸੀਟ ਤੋਂ ਚੋਣ ਲੜੀ ਸੀ ਪਰ ਸਫ਼ਲ ਨਹੀਂ ਹੋਏ | ਬਾਅਦ ‘ਚ ਉਹ ਕਾਂਗਰਸ ‘ਚ ਸ਼ਾਮਿਲ ਹੋ ਗਏ ਅਤੇ 2016 ‘ਚ ਭਾਜਪਾ ਦਾ ਪੱਲਾ ਫੜ ਲਿਆ | ਦੂਜੇ ਪਾਸੇ ਟਿਕਟ ਕੱਟੇ ਜਾਣ ਉਪਰੰਤ ਨਾਰਾਜ਼ ਹੋਏ ਮੌਜੂਦਾ ਭਾਜਪਾ ਸੰਸਦ ਮੈਂਬਰ ਉਦਿਤ ਰਾਜ ਨੇ ਆਪਣੇ ਟਵਿੱਟਰ ਹੈਂਡਲ ‘ਚ ਨਾਂਅ ਦੇ ਅੱਗੋਂ ‘ਚੌਕੀਦਾਰ’ ਹਟਾ ਲਿਆ ਤੇ ਮੁੜ ਡਾਕਟਰ ਬਣ ਗਏ | ਹਾਲਾਂਕਿ ਕੁਝ ਹੀ ਘੰਟਿਆਂ ਅੰਦਰ ਉਨ੍ਹਾਂ ਇਕ ਵਾਰ ਫਿਰ ਆਪਣੇ ਨਾਂਅ ਅੱਗੇ ‘ਚੌਕੀਦਾਰ’ ਜੋੜ ਲਿਆ | ਦੱਸਣਯੋਗ ਹੈ ਕਿ ਟਿਕਟ ਕੱਟੇ ਜਾਣ ਦੇ ਸੰਕੇਤ ਮਿਲਣ ਦੇ ਬਾਅਦ ਤੋਂ ਹੀ ਉਦਿਤ ਰਾਜ ਪਾਰਟੀ ਛੱਡਣ ਦੇ ਸੰਕੇਤ ਦੇ ਚੁੱਕੇ ਹਨ | ਉਨ੍ਹਾਂ ਕਿਹਾ ਸੀ ਕਿ ਜੇਕਰ ਪਾਰਟੀ ਟਿਕਟ ਨਹੀਂ ਦੇਵੇਗੀ ਤਾਂ ਕਿਸ ਪਾਰਟੀ ‘ਚ ਜਾਣਗੇ, ਇਸ ਦਾ ਖੁਲਾਸਾ ਉਹ ਬਾਅਦ ‘ਚ ਕਰਨਗੇ |

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *