ਵੋਟ ਪਾਉਣ ਤੋਂ ਪਹਿਲਾਂ ਮੋਦੀ ਨੇ ਲਿਆ ਮਾਂ ਦਾ ਆਸ਼ੀਰਵਾਦ ਲਿਆ


ਮਾਂ ਨੇ ਆਪਣੇ ਬੇਟੇ ਨੂੰ ਪਾਵਾਗੜ੍ਹ ਮਾਤਾ ਦੀ ਚੁੰਨੀ ਭੇਂਟ ਕੀਤੀ
ਅਹਿਮਦਾਬਾਦ/ਲੋਕ ਸਭਾ ਚੋਣਾਂ ਦੇ ਤੀਸਰੇ ਗੇੜ ‘ਚ 15 ਰਾਜਾਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 117 ਸੀਟਾਂ ‘ਤੇ ਮਤਦਾਨ ਸ਼ੁਰੂ ਹੋ ਗਿਆ ਹੈ | ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅਹਿਮਦਾਬਾਦ ‘ਚ ਵੋਟੀ ਪਾਈ, ਉਥੇ ਵੋਟ ਪਾਉਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਆਪਣੀ ਮਾਂ ਹੀਰਾਬਾ ਨੂੰ ਮਿਲੇ ਅਤੇ ਉਨ੍ਹਾਂ ਦੇ ਪੈਰ ਛੂਹ ਕੇ ਮਾਂ ਦਾ ਆਸ਼ੀਰਵਾਦ ਲਿਆ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਨੇ ਆਪਣੇ ਬੇਟੇ ਨੂੰ ਪਾਵਾਗੜ੍ਹ ਮਾਤਾ ਦੀ ਚੁੰਨੀ ਭੇਂਟ ਕੀਤੀ | ਇਸ ਨੂੰ ਮਾਤਾ ਦਾ ਆਸ਼ੀਰਵਾਦ ਕਹਿ ਕੇ ਮਾਂ ਨੇ ਦਿੱਤਾ ਅਤੇ ਨਾਲ ਹੀ ਕੰਸਾਰ ਖੁਆ ਕੇ ਮੂੰਹ ਮਿੱਠਾ ਕਰਾਇਆ ਅਤੇ ਸ੍ਰੀਫਲ ਭੇਂਟ ਕੀਤਾ | ਮਾਂ ਨੇ ਹੀਰਾਬਾ ਨੇ ਮੋਦੀ ਨੂੰ ਆਸ਼ੀਰਵਾਦ ਵਜੋਂ 500 ਰੁਪਏ ਵੀ ਦਿੱਤੇ | ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬਾ ਮੋਦੀ ਨੇ ਗੁਜਰਾਤ ਦੇ ਗਾਂਧੀਨਗਰ ਜ਼ਿਲ੍ਹੇ ਤੋਂ ਵੋਟ ਪਾਈ | ਹੀਰਾਬਾ ਆਪਣੇ ਛੋਟੇ ਬੇਟੇ ਪੰਕਜ ਮੋਦੀ ਨਾਲ ਗਾਂਧੀਨਗਰ ਦੇ ਕੋਲ ਰਾਏਸਨ ਪਿੰਡ ‘ਚ ਰਹਿੰਦੀ ਹੈ | ਉਹ ਗ੍ਰਾਮ ਪੰਚਾਇਤ ਵਲੋਂ ਬਣਾਏ ਗਏ ਮਤਦਾਨ ਕੇਂਦਰ ‘ਚ ਵੋਟ ਪਾਉਣ ਪਹੁੰਚੀ | ਉਨ੍ਹਾਂ ਦੇ ਨਾਲ ਉਨ੍ਹਾਂ ਦੇ ਬੇਟੇ ਪੰਕਜ ਮੋਦੀ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਮਤਦਾਨ ਕੇਂਦਰ ਪਹੁੰਚੇ |

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *