ਭਾਜਪਾ ਨੇ ਸੰਨੀ ਦਿਓਲ ਨੂੰ ਗੁਰਦਾਸਪੁਰ ਤੋਂ ਉੁਮੀਦਵਾਰ ਐਲਾਨਿਆ


ਸਾਂਪਲਾ ਦੀ ਟਿਕਟ ਕੱਟ ਕੇ ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਨੂੰ ਉਮੀਦਵਾਰ ਬਣਾਇਆ
ਚੰਡੀਗੜ੍ਹ ਤੋਂ ਮੁੜ ਕਿਰਨ ਖੇਰ ਨੂੰ ਟਿਕਟ ਦਿੱਤੀ
ਨਵੀਂ ਦਿੱਲੀ/ਭਾਜਪਾ ਨੇ ਪੰਜਾਬ ਅਤੇ ਚੰਡੀਗੜ੍ਹ ਦੀਆਂ ਲੋਕ ਸਭਾ ਸੀਟਾਂ ‘ਤੇ ਕਿਆਸਾਂ ਨੂੰ ਵਿਰਾਮ ਦਿੰਦਿਆਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ | ਮੰਗਲਵਾਰ ਨੂੰ ਜਾਰੀ ਕੀਤੀ 3 ਉਮੀਦਵਾਰਾਂ ਦੀ ਸੂਚੀ ਮੁਤਾਬਿਕ ਪੰਜਾਬ ਦੇ ਗੁਰਦਾਸਪੁਰ ਤੋਂ ਸੰਨੀ ਦਿਓਲ ਅਤੇ ਹੁਸ਼ਿਆਰਪੁਰ ਦੀ ਰਾਖਵੀਂ ਸੀਟ ਤੋਂ ਸੋਮ ਪ੍ਰਕਾਸ਼ ਨੂੰ ਮੈਦਾਨ ‘ਚ ਉਤਾਰਿਆ ਹੈ ਜਦਕਿ ਚੰਡੀਗੜ੍ਹ ਤੋਂ ਮੌਜੂਦਾ ਸੰਸਦ ਮੈਂਬਰ ਕਿਰਨ ਖੇਰ ਨੂੰ ਇਕ ਵਾਰ ਫਿਰ ਉਮੀਦਵਾਰ ਐਲਾਨਿਆ ਗਿਆ ਹੈ|
ਹੁਸ਼ਿਆਰਪੁਰ ਤੋਂ ਮੌਜੂਦਾ ਸੰਸਦ ਮੈਂਬਰ ਵਿਜੇ ਸਾਂਪਲਾ ਨੂੰ ਵੱਡਾ ਝਟਕਾ ਦਿੰਦਿਆਂ ਭਾਜਪਾ ਨੇ ਸੋਮ ਪ੍ਰਕਾਸ਼ ਨੂੰ ਉਮੀਦਵਾਰ ਐਲਾਨਿਆ ਹੈ | ਹਾਲੇ ਤੱਕ ਚੱਲ ਰਹੇ ਕਿਆਸਾਂ ਮੁਤਾਬਿਕ ਹੁਸ਼ਿਆਰਪੁਰ ਤੋਂ ਮੌਜੂਦਾ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਦਾ ਨਾਂਅ ਹੀ ਸਭ ਤੋਂ ਅੱਗੇ ਚੱਲ ਰਿਹਾ ਸੀ ਹੁਸ਼ਿਆਰਪੁਰ ਦੀ ਰਾਖਵੀਂ ਸੀਟ ਤੋਂ ਆਖਰੀ ਮੌਕੇ ਤੇ ਸੋਮ ਪ੍ਰਕਾਸ਼ ਦੀ ਉਮੀਦਵਾਰੀ ਤੋਂ ਬਾਅਦ ਇਸ ਨੂੰ ਸਾਂਪਲਾ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਇੱਥੇ ਜ਼ਿਕਰਯੋਗ ਹੈ ਕਿ ਸਾਂਪਲਾ ਦੇ ਸਮਰਥਕਾਂ ਨੇ ਤਕਰੀਬਨ ਨਿਸਚਿਤ ਦਾਅਵੇ ਦਾਰੀ ਵੇਖਦਿਆਂ ਮਠਿਆਈਆਂ ਵੀ ਵੰਡ ਦਿੱਤੀਆਂ ਸੀ | ਹਾਲਾਂਕਿ ਹੁਸ਼ਿਆਰਪੁਰ ਤੋਂ ਐਂਤਕੀ ਭਾਜਪਾ ਦੀ ਰਾਹ ਖਾਸ ਸੌਖੀ ਨਹੀਂ ਹੈ ਕਿਉਂਕਿ ਵਿਧਾਨ ਸਭਾ ਹਲਕਿਆਂ ‘ਚੋਂ 1 ਤੇ ਕਾਂਗਰਸ ਦਾ ਕਬਜ਼ਾ ਹੈ |
ਮੰਗਲਵਾਰ ਭਾਜਪਾ ‘ਚ ਸ਼ਾਮਿਲ ਹੋਏ ਸੰਨੀ ਦਿਓਲ ਦੀ ਗੁਰਦਾਸਪੁਰ ਤੋਂ ਉਮੀਦਵਾਰੀ ਦੀ ਚਰਚਾ ਸਵੇਰੇ ਤੋਂ ਹੀ ਸਿਆਸੀ ਹਲਕਿਆਂ ‘ਚ ਸੀ | ਸੰਨੀ ਪਹਿਲਾਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਤਸਵੀਰ ਜਨਤਕ ਹੋਣ ਤੋਂ ਚਰਚਾ ‘ਚ ਆਏ ਸੰਨੀ ਦਿਓਲ ਦੇ ਨਾਂਅ ਦਾ ਕਿਆਸ ਪਹਿਲਾਂ ਅੰਮ੍ਰਿਤਸਰ ਤੋਂ ਉਮੀਦਵਾਰ ਵਜੋਂ ਲਾਇਆ ਜਾ ਰਿਹਾ ਸੀ ਪਰ ਸੋਮਵਾਰ ਨੂੰ ਹੀ ਕੇਂਦਰੀ ਸ਼ਹਿਰੀ ਰਾਜ ਮੰਤਰੀ ਹਰਦੀਪ ਪੁਰੀ ਦੇ ਨਾਂਅ ਦੇ ਐਲਾਨ ਤੋਂ ਬਾਅਦ ਸੰਨੀ ਦਿਓਲ ਦੀ ਗੁਰਦਾਸਰਪੁਰ ਤੋਂ ਦਾਅਵੇਦਾਰੀ ਨਿਸ਼ਚਿਤ ਮੰਨੀ ਜਾ ਰਹੀ ਸੀ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗੁਰਦਾਸਪੁਰ ਸੀਟ ਤੋਂ ਵਿਨੋਦ ਖੰਨਾ ਭਾਜਪਾ ਤੋਂ ਸੰਸਦ ਮੈਂਬਰ ਸੀ ਪਰ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਹੋਈਆਂ ਜ਼ਿਮਨੀ ਚੋਣਾਂ ਤੋਂ ਬਾਅਦ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ ਨੂੰ ਹਰਾ ਕੇ ਇਸ ਸੀਟ ‘ਤੇ ਕਬਜ਼ਾ ਕੀਤਾ | ਖੰਨਾ ਤੋਂ ਬਾਅਦ ਕਿਸੇ ਸਟਾਰ ਚਿਹਰੇ ਵਜੋਂ ਅਕਸ਼ੈ ਕੁਮਾਰ ਦਾ ਨਾਂਅ ਵੀ ਸੋਮਵਾਰ ਨੂੰ ਅੱਗੇ ਆਇਆ ਸੀ ਪਰ ਅਕਸ਼ੈ ਕੁਮਾਰ ਨੇ ਟਵਿੱਟਰ ਰਾਹੀਂ ਇਨ੍ਹਾਂ ਅਟਕਲਾਂ ਨੂੰ ਵਿਰਾਮ ਦੇ ਦਿੱਤਾ ਅਤੇ ਅਗਲੇ ਦਿਨ ਸਵੇਰੇ ਸੰਨੀ ਦਿਓਲ ਦੀ ਭਾਜਪਾ ‘ਚ ਸ਼ਮੂਲੀਅਤ ਨੇ ਸਵੇਰੇ ਹੀ ਉਮੀਦਵਾਰ ਐਲਾਨ ਦਿੱਤਾ |

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *