ਬਰਤਾਨੀਆ ‘ਚ  ਭਾਰਤੀ ਮੂਲ ਦਾ ਪੰਦਰਾਂ ਸਾਲਾ ਵਿਦਿਆਰਥੀ ਰਣਵੀਰ ਸੰਧੂ ਅਕਾਊਂਟੈਂਟ ਬਣਿਆ


ਲੰਡਨ/ਸਕੂਲ ਵਿੱਚ ਹੋਣ ਦੌਰਾਨ ਹੀ ਇੱਕ ਭਾਰਤੀ ਮੂਲ ਦੇ 15 ਸਾਲ ਦੇ ਵਿਦਿਆਰਥੀ ਨੇ ਸਫਲ ਅਕਾਊਂਟੈਂਸੀ ਫਰਮ ਚਲਾਉਣ ਦਾ ਮਾਣ ਹਾਸਲ ਕਰ ਲਿਆ ਹੈ। ਦੱਖਣੀ ਲੰਡਨ ਵਿੱਚ ਰਹਿੰਦੇ ਰਣਵੀਰ ਸਿੰਘ ਸੰਧੂ ਨੇ 25 ਸਾਲ ਦੀ ਉਮਰ ਤੱਕ ਅਰਬਪਤੀ ਬਣਨ ਦਾ ਟੀਚਾ ਮਿਥਿਆ ਹੈ। ਇਸ ਦੇ ਲਈ ਉਸ ਨੇ 12 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਕਾਰੋਬਾਰ ਸ਼ੁਰੂ ਕੀਤਾ। ਉਸਨੇ ਸੋਸ਼ਲ ਮੀਡੀਆ ਉੱਤੇ ਪਾਏ ਆਪਣੇ ਸਟੇਟਸ ਵਿੱਚ ਲਿਖਿਆ ਹੈ,’ 15 ਸਾਲ ਦਾ ਨੌਜਵਾਨ ਉਦਮੀ ਆਪਣੀ ਸ਼ਾਨਦਾਰ ਜ਼ਿੰਦਗੀ ਬਸਰ ਕਰ ਰਿਹਾ ਹੈ ਅਤੇ ਪੈਸੇ ਕਮਾਉਣ ਲਈ ਯਤਨਸ਼ੀਲ ਹੈ।’ ਸੰਧੂ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਅਕਾਊਂਟੈਂਟ ਅਧਿਕਾਰੀ ਅਤੇ ਵਿਤੀ ਸਲਾਹਕਾਰ ਬਣਨਾ ਚਾਹੁੰਦਾ ਸੀ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *