ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰੇਗਾ ਯੂਕਰੇਨ ਦਾ ਨਵਾਂ ਰਾਸ਼ਟਰਪਤੀ ਵੌਲੋਦੀਮੀਰ ਜ਼ਲੈਂਸਕੀ


ਕੀਵ/ਯੂਕਰੇਨ ਵਿੱਚ ਹੋਈਆਂ ਤਾਜ਼ਾ ਚੋਣਾਂ ਵਿੱਚ ਕਾਮੇਡੀਅਨ ਅਤੇ ਟੈਲੀਵਿਜ਼ਨ ਕਲਾਕਾਰ ਵੌਲੋਦੀਮੀਰ ਜ਼ਲੈਂਸਕੀ, ਜਿਸ ਕੋਲ ਕੋਈ ਸਿਆਸੀ ਤਜਰਬਾ ਨਹੀਂ, ਨੂੰ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ਕਮਾਂਡਰ-ਇਨ-ਚੀਫ ਲਈ ਚੁਣਿਆ ਗਿਆ ਹੈ। ਕੌਮਾਂਤਰੀ ਇਮਦਾਦ ‘ਤੇ ਨਿਰਭਰ ਅਤੇ ਵੱਖਵਾਦੀਆਂ ਨਾਲ ਜੂਝ ਰਹੇ ਇਸ ਮੁਲਕ ਦੇ ਨਵੇਂ ਬਣੇ ਆਗੂ ਜ਼ਲੈਂਸਕਈ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ, ਆਰਥਿਕ ਸਮੱਸਿਆਵਾਂ ਅਤੇ ਸੰਭਾਵਿਤ ਬਾਗੀਆਂ ਨਾਲ ਨਜਿੱਠਣਾ ਪਵੇਗਾ।
ਯੂਕਰੇਨ ਦੇ ਇਸ ਛੇਵੇਂ ਰਾਸ਼ਟਰਪਤੀ ਅੱਗੇ ਕਈ ਚੁਣੌਤੀਆਂ ਪ੍ਰਮੁੱਖ ਹਨ। ਵੋਟਰਾਂ ਨੂੰ ਉਮੀਦ ਹੈ ਕਿ ਨਵੇਂ ਕਮਾਂਡਰ-ਇਨ-ਚੀਫ ਵਲੋਂ ਸਨਅਤੀ ਪੂਰਬ ਵਿੱਚ ਵੱਖਵਾਦੀਆਂ, ਜਿਨ੍ਹਾਂ ਨੂੰ ਮਾਸਕੋ ਦੀ ਹਮਾਇਤ ਪ੍ਰਾਪਤ ਹੈ, ਨਾਲ ਪਿਛਲੇ ਪੰਜ ਵਰ੍ਹਿਆਂ ਤੋਂ ਚੱਲ ਰਹੀ ਜੰਗ ਖ਼ਤਮ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਸਮਾਜ ਅਤੇ ਆਰਥਿਕਤਾ ‘ਤੇ ਵੱਡਾ ਬੋਝ ਬਣੀ ਇਹ ਜੰਗ 2014 ਤੋਂ ਹੁਣ ਤੱਕ 13000 ਜਾਨਾਂ ਲੈ ਚੁੱਕੀ ਹੈ। ਇਸ ਖੂਨ-ਖ਼ਰਾਬੇ ਨੂੰ ਰੋਕਣ ਦੀਆਂ ਕੀਤੀਆਂ ਗਈਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਲਗਾਤਾਰ ਜਵਾਨ ਅਤੇ ਆਮ ਨਾਗਰਿਕ ਮਾਰੇ ਜਾ ਰਹੇ ਹਨ। ਇਸ ਸਮੱਸਿਆ ਦਾ ਹੱਲ ਨਜ਼ਰ ਨਹੀਂ ਆ ਰਿਹਾ।ਜ਼ਲੈਂਸਕਈ ਦੇ ਵਿਰੋਧੀ ਪੀਟਰੋ ਪੋਰੋਸੈਂਕੋ ਨੇ ਕਾਮੇਡੀਅਨ ‘ਤੇ ਦੋਸ਼ ਲਾਇਆ ਹੈ ਕਿ ਉਸ ਕੋਲ ਪੂਤਿਨ ਦੇ ਬਰਾਬਰ ਖੜ੍ਹੇ ਹੋਣ ਦਾ ਦਮਖ਼ਮ ਨਹੀਂ ਹੈ। ਦੂਜੇ ਪਾਸੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜ਼ਲੈਂਸਕਈ ਆਪਣਾ ਸਿਆਸੀ ਦੁਨੀਆਂ ਤੋਂ ਅਭਿੱਜ ਹੋਣ ਦਾ ਰੁਤਬਾ ਵਰਤ ਕੇ ਕਰੈਮਲਿਨ, ਜਿਸ ਨੇ ਕਿਹਾ ਸੀ ਕਿ ਉਹ ਪੋਰੋਸ਼ੈਂਕੋ ਨਾਲ ਸਮਝੌਤਾ ਨਹੀਂ ਕਰੇਗਾ, ਨਾਲ ਸਿਆਸੀ ਸੰਧੀ ਕਰ ਸਕਦਾ ਹੈ। ਇਸੇ ਦੌਰਾਨ ਸ਼ੁੱਕਰਵਾਰ ਨੂੰ ਪੋਰੋਸ਼ੈਂਕੋ ਨਾਲ ਬਹਿਸ ਮੌਕੇ ਵੱਡੀ ਗਲਤੀ ਕਰਦਿਆਂ ਜ਼ਲੈਂਸਕਈ ਨੇ ਵੱਖਵਾਦੀਆਂ ਨੂੰ ‘ਬਾਗੀ’ ਆਖ ਦਿੱਤਾ, ਜਿਸ ਕਾਰਨ ਫੌਜ ਦਾ ਗੁੱਸਾ ਭੜਕ ਉੱਠਿਆ। ਯੂਕਰੇਨ ਦੇ ਜਨਰਲ ਸਟਾਫ ਨੇ ਟਵਿੱਟਰ ‘ਤੇ ਲਿਖਿਆ, ”ਸਾਡੇ ਕੋਲ ‘ਬਾਗੀ’ ਨਹੀਂ ਹਨ।”

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *