27 ਵਰ੍ਹਿਆਂ ਮਗਰੋਂ ਸਿਕੰਦਰ ਦਾ ਬੁੱਤ ਲੱਗਿਆ


ਏਥਨਜ਼/ਏਥਨਜ਼ ਵਿੱਚ ਪਹਿਲੀ ਵਾਰ ਮਹਾਨ ਸਿਕੰਦਰ ਦਾ ਬੁੱਤ ਸਥਾਪਤ ਕੀਤਾ ਗਿਆ ਹੈ। ਇਹ ਯੋਜਨਾ ਅਫਸਰਸ਼ਾਹੀ ਵੱਲੋਂ ਕੀਤੀ ਗਈ ਕਰੀਬ ਤਿੰਨ ਦਹਾਕਿਆਂ ਦੀ ਦੇਰੀ ਦਾ ਸ਼ਿਕਾਰ ਰਹੀ। ਏਥਨਜ਼ ਸ਼ਹਿਰ ਦੇ ਵਿਚਾਲੇ ਲਾਰਡ ਬਾਯਰੋਨ ਦੇ ਬੁੱਤ ਸਾਹਮਣੇ ਸਿਕੰਦਰ ਦਾ ਘੋੜਸਵਾਰੀ ਕਰਦੇ ਦਾ ਕਾਂਸੇ ਦਾ 350 ਮੀਟਰ ਦਾ ਬੁੱਤ ਖੜ੍ਹਾ ਕੀਤਾ ਗਿਆ ਹੈ। ਏਥਨਜ਼ ਅਨੁਸਾਰ ਇਹ ਬੁੱਤ 1972 ਵਿੱਚ ਪੂਰਾ ਕਰ ਲਿਆ ਗਿਆ ਸੀ ਅਤੇ ਦੇਸ਼ ਨੇ 1992 ਵਿਚ ਇਸ ਬੁੱਤ ਨੂੰ ਉਸੇ ਸਮੇਂ ਹਾਸਲ ਕੀਤਾ ਸੀ ਜਦੋਂ ਮਕਦੂਨੀਆ ਗਣਤੰਤਰ ਨਾਲ ਨਾਮ ਦਾ ਚੱਲ ਰਹੇ ਵਿਵਾਦ ਕਾਰਨ ਰਾਸ਼ਟਰਵਾਦ ਦੀ ਭਾਵਨਾ ਸਿਖਰ ‘ਤੇ ਸੀ।
ਏਥਨਜ਼ ਦੇ ਮੇਅਰ ਗਿਯੋਰਗੋਸ ਕਮਿਨੀਸ ਨੇ ਅੱਜ ਦੱਸਿਆ ਕਿ ਇਸ ਕਦਮ ਦਾ ਮਕਦੂਨੀਆ ਵਿਵਾਦ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਬੁੱਤ ਖੜ੍ਹਾ ਕਰਨ ਦਾ ਫ਼ੈਸਲਾ 2015 ਵਿੱਚ ਲਿਆ ਗਿਆ। ਇਸ ਕੰਮ ਵਿਚ ਦੇਰੀ ਦਾ ਕਾਰਨ ਯੂਨਾਨੀ ਅਫਸਰਸ਼ਾਹੀ ਹੈ।
ਚੌਥੀ ਸ਼ਤਾਬਦੀ ਈਸਾ ਪੂਰਵ ਦੇ ਇਸ ਯੋਧਾ ਦਾ ਜਨਮ ਯੂਨਾਨ ਦੇ ਉੱਤਰੀ ਖੇਤਰ ਮਕਦੂਨੀਆ ਵਿੱਚ ਹੋਇਆ ਸੀ। ਇਹ ਯੋਧਾ ਯੂਨਾਨੀਆਂ ਲਈ ਨਾਇਕ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *