ਡੱਗ ਫੋਰਡ ਸਰਕਾਰ ਇੱਕ ਸਤੁੰਲਿਤ ਬਜਟ ਪੇਸ਼ ਕਰ ਰਹੀ ਹੈ: ਪੀ।ਸੀ ਕੋਕਸ ਮੈਂਬਰ


ਸ਼ਾਜ਼ੀਆ ਮਲਿਕ
ਟੋਰਾਂਟੋਂ/ ਡੱਗ ਫੋਰਡ ਸਰਕਾਰ ਵੱਲੋਂ ਪੇਸ਼ ਕੀਤੇ ਪਹਿਲੇ ਬਜਟ ਬਾਰੇ ਮੀਡੀਆ ਨਾਲ ਗੱਲਬਾਤ ਲਈ ਰੱਖੀ ਮੀਟਿੰਗ ਦੌਰਾਨ ਪੀਸੀ ਕਾਕਸ ਮੈਂਬਰਾਂ ਨੇ ਲੇਬਰ ਮੰਤਰਾਲੇ ਵਿਚੋਂ 300 ਮਿਲੀਅਨ ਡਾਲਰ ਦੀ ਕਟੌਤੀ ਕਰਨ, ਤਿੰਨ ਯੂਨੀਵਰਸਿਟੀਆਂ ਨੂੰ ਰੱਦ ਕਰਨ, ਸਮਾਜਿਕ ਸੇਵਾਵਾਂ ਵਿਚ ਕੀਤੀ ਇੱਕ ਬਿਲੀਅਨ ਡਾਲਰ ਦੀ ਕਟੌਤੀ, ਪਾਰਕਾਂ ਵਿਚ ਸ਼ਰਾਬ ਪੀਣ ਸੰਬੰਧੀ ਅਤੇ ਵੱਡੀ ਨੌਕਰੀਆਂ ਪੈਦਾ ਕਰਨ ਸੰਬੰਧੀ ਕੀਤੇ ਸੁਆਲਾਂ ਦੇ ਕੋਈ ਸਪੱਸ਼ਟ ਜੁਆਬ ਨਹੀਂ ਦਿੱਤੇ। ਮੀਡੀਆ ਨਾਲ ਕੀਤੇ ਇਸ ਰੂਬਰੂ ਵਿਚ ਵੀਕਲੀ ਵੋਆਇਸ ਦੀ ਪ੍ਰਤੀਨਧ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ।
ਇਸ ਗੱਲਬਾਤ ਵਿਚ ਆਰਥਿਕ ਵਿਕਾਸ ਮੰਤਰੀ ਟੌਡ ਸਮਿੱਥ, ਐਮਪੀਪੀ ਡੱਗ ਡੌਨੇ, ਵਿੱਤ ਮੰਤਰੀ ਦੇ ਸੰਸਦੀ ਸਹਾਇਕ ਐਮਪੀਪੀ ਸਟੀਫਨ ਲੈਕੇ, ਪ੍ਰੀਮੀਅਰ ਦੇ ਸੰਸਦੀ ਸਹਾਇਕ ਐਮਪੀਪੀ ਵਿਨਸੈਂਟ ਕੀ ਤੋਂ ਇਲਾਵਾ ਐਮਪੀਪੀ ਨੀਨਾ ਟਾਂਗਰੀ ਅਤੇ ਐਮਪੀਪੀ ਬਿਲੀ ਪੈਂਗ ਨੇ ਹਿੱਸਾ ਲਿਆ।
ਮੰਤਰੀ ਸਮਿੱਥ, ਐਮਪੀਪੀ ਲੈਕੇ ਅਤੇ ਐਮਪੀਪੀ ਡੌਨੇ ਨੇ ਮੁੱਖ ਤੌਰ ਇਸ ਗੱਲ ਉੱਤੇ ਚਾਨਣਾ ਪਾਇਆ ਕਿ ਪੀਸੀ ਸਰਕਾਰ ਇਕ  ਸਤੁੰਲਿਤ ਬਜਟ ਪੇਸ਼ ਕਰਨ ਜਾ ਰਹੀ ਹੈ, ਜੋ ਕਿ ਬਹੁਤ ਹੀ ਔਖਾ ਕੰਮ ਹੈ, ਕਿਉਂਕਿ ਪਿਛਲੀ ਸਰਕਾਰ ਕੋਲੋਂ ਉਹਨਾਂ ਨੂੰ 15 ਬਿਲੀਅਨ ਡਾਲਰ ਦਾ ਵਿੱਤੀ ਘਾਟਾ ਸੌਂਪਿਆ ਗਿਆ ਸੀ। ਉਹਨਾਂ ਕਿਹਾ ਕਿ ਪੀਸੀ ਸਰਕਾਰ ਮਸਲਿਆਂ ਦੇ ਹੱਲ ਲਈ ਇੱਕ ਵੱਖਰੀ ਪਹੁੰਚ ਅਪਣਾ ਰਹੀ ਹੈ, ਜਿਸ ਤਹਿਤ ਘੱਟ ਆਮਦਨ ਗਰੁੱਪ ਲਈ ਕੀਮਤਾਂ ਘੱਟ ਕਰਨਾ,  ਆਟੋ ਕਵਰੇਜ ਲਈ ਬਹੁਤ ਸਾਰੇ ਵਿਕਲਪ ਪੇਸ਼ ਕਰਨਾ, 60 ਵੱਖੋ ਵੱਖਰੇ ਹਸਪਤਾਲ ਬਣਾਉਣਾ, ਹਾਊਸਿੰਗ ਐਕਸਨ ਯੋਜਨਾ ਤਹਿਤ ਕਿਫਾਇਤੀ ਘਰ ਮੁਹੱਈਆ ਕਰਨ ਲਈ ਕੰਮ ਕਰਨਾ ਅਤੇ ਸਬਵੇਅਜ਼ ਬਣਾਉੁਣ ਲਈ ਨਿਵੇਸ਼ ਕਰਨਾ ਆਦਿ ਸ਼ਾਮਿਲ ਹੈ। ਇਸ ਮੌਕੇ ਐਮਪੀਪੀ ਡੌਨੇ ਨੇ ਐਲਾਨ ਕੀਤਾ ਕਿ ਉਹਨਾ ਦੀ ਆਟੋ ਬੀਮਾ ਯੋਜਨਾ ਸੜਕ ਦੁਰਘਟਨਾਵਾਂ ਵਿਚ ਜ਼ਖ਼ਮੀ ਹੋਏ ਵਿਅਕਤੀਆਂ ਲਈ ਲਾਹੇਵੰਦ ਹੋਵੇਗੀ। ਡਰਾਇਵ ਕੇਅਰ ਕਾਰਡ ਬੀਮੇ ਲੈਣ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣਗੇ।
ਇਸ ਤੋਂ ਇਲਾਵਾ ਓਂਟਾਂਰੀਓ ਦੀ ਸਰਕਾਰ ਨੇ ਆਪਣੇ ਪਹਿਲੇ ਬਜਟ ਵਿਚ ਇੱਕ ਵਿਆਪਕ ਅਤੇ ਅਮਲਯੋਗ ਯੋਜਨਾ ਬਣਾਉਂਦਿਆਂ ਸਿਹਤ ਸੰਭਾਲ ਅਤੇ ਸਿੱਖਿਆ ਵਰਗੀਆਂ ਜਨਤਕ ਸੇਵਾਵਾਂ ਦੀ ਮਜ਼ਬੂਤੀ ਨੂੰ ਪਹਿਲ ਦਿੱਤੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਵਿਕ ਫੇਡੇਲੀ ਨੇ ਕਿਹਾ ਕਿ ਅਸੀਂ ਸਭ ਤੋਂ ਅਹਿਮ ਚੀਜ਼ਾਂ ਦੀ ਰਾਖੀ ਲਈ ਸਰਕਾਰੀ ਆਰਥਿਕਤਾ ਅੰਦਰ ਸਥਿਰਤਾ ਬਹਾਲ ਕਰ ਰਹੇ ਹਾਂ। ਪਿਛਲੀ ਸਰਕਾਰ ਰੋਜ਼ਾਨਾ ਤਕਰੀਬਨ 40 ਮਿਲੀਅਨ ਡਾਲਰ ਖਰਚ ਕਰ ਰਹੀ ਸੀ, ਜਿੰਨੀ ਕਿ ਇਸ ਦੀ ਆਮਦਨ ਨਹੀਂ ਸੀ।ਸਾਡੀ ਯੋਜਨਾ ਹਰ ਡਾਲਰ ਦਾ ਹਿਸਾਬ ਰੱਖਣ ਦੀ ਹੈ ਤਾਂ ਕਿ ਸਿਹਤ ਸੰਭਾਲ ਅਤੇ ਸਿੱਖਿਆ ਵਰਗੇ ਅਹਿਮ ਪ੍ਰੋਗਰਾਮਾਂ ਤੋਂ ਇਲਾਵਾ ਉਹਨਾਂ ਸੇਵਾਵਾਂ ਅੰਦਰ ਨਿਵੇਸ਼ ਕਰ ਸਕੀਏ, ਜਿਹਨਾਂ ਦੀ ਓਂਟਾਂਰੀਓ ਵਾਸੀਆਂ ਨੂੰ ਰੋਜ਼ਾਨਾ ਲੋੜ ਪੈਂਦੀ ਹੈ।
ਓਂਟਾਰੀਓ ਦੇ ਨਵੇ ਬਜਟ ਵਿਚ ਕੋਈ ਨਵੇਂ ਟੈਕਸ ਨਹੀਂ ਲਾਏ ਗਏ ਹਨ। ਇਸ ਤੋਂ ਇਲਾਵਾ ਸਰਕਾਰ ਵੱਲੋਂ ਆਉਣ ਵਾਲੇ 6 ਸਾਲਾਂ ਦੌਰਾਨ ਵਿਅਕਤੀਆਂ, ਪਰਿਵਾਰਾਂ ਅਤੇ ਕਾਰੋਬਾਰੀਆਂ ਨੂੰ ਲੋੜੀਂਦੀ ਰਾਹਤ ਦੇਣ ਅਤੇ ਵਿੱਤੀ ਘਾਟਾ ਖ਼ਤਮ ਕਰਨ ਲਈ 26 ਬਿਲੀਅਨ ਡਾਲਰ ਰਾਖਵੇਂ ਰੱਖੇ ਗਏ ਹਨ।
ਪਿਛਲੇ 9 ਮਹੀਨਿਆਂ ਵਿਚ ਸਰਕਾਰ ਨੇ ਸਾਲ 2018-19 ਲਈ ਵਿੱਤੀ ਘਾਟਾ 3æ3 ਬਿਲੀਅਨ ਡਾਲਰ ਥੱਲੇ ਲੈ ਆਂਦਾ ਹੈ, ਜੋ ਕਿ 15 ਬਿਲੀਅਨ ਡਾਲਰ ਤੋਂ ਘਟਾ ਕੇ 11æ7 ਬਿਲੀਅਨ ਡਾਲਰ ਰੱਖਿਆ ਗਿਆ ਹੈ। ਸਰਕਾਰ ਦੀ ਵਿੱਤੀ ਸਾਲ 2019-20 ਤਕ ਇਸ ਵਿੱਤੀ ਘਾਟੇ ਨੂੰ 1æ4 ਬਿਲੀਅਨ ਹੋਰ ਘਟਾਉਣ ਦੀ ਯੋਜਨਾ ਹੈ। ਸੂਬਾ ਸਰਕਾਰ ਪਹਿਲੀ ਵਾਰ ਪ੍ਰੀਮੀਅਰ ਅਤੇ ਵਿੱਤ ਮੰਤਰੀ ਦੀ ਜੁਆਬਦੇਹੀ ਦੀ ਗਰੰਟੀ ਨੂੰ ਲਾਗੂ ਕਰਨ ਜਾ ਰਹੀ ਹੈ। ਜਿਸ ਤਹਿਤ ਜੇਕਰ ਪ੍ਰੀਮੀਅਰ ਅਤੇ ਵਿੱਤ ਮੰਤਰੀ ਨਿਸ਼ਚਿਤ ਸਮਾਂ-ਸੀਮਾ ਅੰਦਰ ਵਿੱਤੀ ਅਤੇ ਆਰਥਿਕ ਰਿਪੋਰਟਾਂ ਜਨਤਕ ਨਹੀਂ ਕਰਦੇ ਤਾਂ ਉਹਨਾਂ ਨੂੰ ਆਪਣੀਆਂ ਤਨਖਾਹਾਂ ਦਾ 10 ਫੀਸਦੀ ਹਿੱਸਾ ਦੇਣਾ ਪਵੇਗਾ।
ਸਰਕਾਰ ਵੱਲੋਂ ਪਹਿਲੀ ਵਾਰ ਓਂਟਾਂਰੀਓ ਅੰਦਰ ਇਕ ਨਵਾਂ ‘ਕੇਅਰ ਟੈਕਸ ਕਰੈਡਿਟ’ ਲਾਗੂ ਕੀਤਾ ਜਾ ਰਿਹਾ ਹੈ। ਬੱਚਿਆਂ ਦੀ ਸੰਭਾਲ ਸੰਬੰਧੀ ਇਹ ਇੱਕ ਅਜਿਹੀ ਯੋਜਨਾ ਹੈ, ਜਿਹੜੀ ਬੱਿਚਆਂ ਦੀ ਸੰਭਾਲ ਬਾਰੇ ਫੈਸਲੇ ਲੈਣ ਦੀ ਪ੍ਰਕਿਰਿਆ ਦਾ ਮੁੱਖ ਕੇਂਦਰ ਸਰਕਾਰ ਦੀ ਬਜਾਇ ਮਾਪਿਆਂ ਨੂੰ ਬਣਾਏਗੀ।
ਇਸ ਯੋਜਨਾ ਤਹਿਤ ਪਰਿਵਾਰਾਂ ਵੱਲੋਂਬੱਚਾ ਸੰਭਾਲ ਖਰਚਿਆਂ ਤਹਿਤ ਸੱਤ ਸਾਲ ਤੋਂ ਘੱਟ ਤਕ ਦੇ ਬੱਚੇ ਲਈ ਸਾਲਾਨਾ 6 ਹਜ਼ਾਰ ਡਾਲਰ, ਸੱਤ ਅਤੇ 16 ਸਾਲ ਦੇ ਬੱਚਿਆਂ ਲਈ 3750 ਡਾਲਰ ਅਤੇ ਗੰਭੀਰ ਕਿਸਮ ਦੀ ਅਪੰਗਤਾ ਲਈ 8250 ਡਾਲਰ ਪ੍ਰਤੀ ਬੱਚਾ ਹਾਸਿਲ ਕੀਤੇ ਜਾ ਸਕਣਗੇ। ਇਸ ਤੋਂ ਇਲਾਵਾ 2019 ਦੇ ਓਂਟਾਂਰੀਓ ਬਜਟ ਵਿਚ ਹਸਪਤਾਲਾਂ ਅੰਦਰ ਲੰਬੇ ਸਮੇਂ ਦੇ ਇਲਾਜ ਵਾਸਤੇ30 ਹਜ਼ਾਰ ਬਿਸਤਰਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮਾਨਸਿਕ ਰੋਗਾਂ ਅਤੇ ਨਸ਼ਿਆਂ ਤੋਂ ਪੀੜਤ ਮਰੀਜ਼ਾਂ ਵਾਸਤੇ ਸਿਹਤ ਸਹੂਲਤਾਂ ਅੰਦਰ ਵਾਧਾ ਕੀਤਾ ਜਾ ਰਿਹਾ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *