ਐਂਡਰਿਊ ਸ਼ੀਅਰ ਵੱਲੋਂ ਪ੍ਰਧਾਨ ਮੰਤਰੀ ਦੀ ਐਸ.ਐਨ.ਸੀ. ਉੱਤੇ ਮਾਣਹਾਨੀ ਦੀ ਧਮਕੀ ਨੂੰ ਚੁਣੌਤੀ


ਓਟਵਾ/ ਜਸਟਿਨ ਟਰੂਡੋ ਵੱਲੋਂ ਐਂਡਰਿਊ ਸ਼ੀਅਰ ਨੂੰ ਇਹ ਕਹਿਣ ਲਈ ਕਿ ਪ੍ਰਧਾਨ ਮੰਤਰੀ ਨੇ ਮੌਂਟਰੀਅਲ ਇੰਜਨੀਅਰ ਕੰਪਨੀ ਐਸਐਨਸੀ-ਲੈਵੇਲਿਨ ਖਿਲਾਫ ਅਪਰਾਧਿਕ ਕਾਰਵਾਈ ਰੋਕਣ ਲਈ ਸਿਆਸੀ ਦਖ਼ਲ ਅੰਦਾਜੀ ਕੀਤੀ ਸੀ, ਦਿੱਤੀ ਮਾਣਹਾਨੀ ਦੇ ਮੁਕੱਦਮੇ ਦੀ ਧਮਕੀ ਨੂੰ ਸ਼ੀਅਰ ਵੱਲੋਂ ਚੁਣੌਤੀ ਦਿੱਤੀ ਜਾ ਰਹੀ ਹੈ।
ਸ਼ੀਅਰ ਦਾ ਕਹਿਣਾ ਹੈ ਕਿ ਉਸ ਨੇ ਕੁੱਝ ਵੀ ਗਲਤ ਨਹੀਂ ਕਿਹਾ ਹੈ ਅਤੇ ਉਹ ਆਪਣੇ ਕਹੇ ਇੱਕ ਇੱਕ ਸ਼ਬਦ ਉਤੇ ਕਾਇਮ ਹੈ। ਪ੍ਰਧਾਨ ਮੰਤਰੀ ਚਾਹੇ ਉਸ ਖਿਲਾਫ ਮੁਕੱਦਮਾ ਚਲਾ ਸਕਦਾ ਹੈ, ਪਰ ਉਹ ਟਰੂਡੋ ਦੀ ਕੀਤੀ ਨੁਕਤਾਚੀਨੀ ਦੇ ਇੱਕ ਅੱਖਰ ਨੂੰ ਵੀ ਵਾਪਸ ਨਹੀਂ ਲਵੇਗਾ।
ਕੰਜ਼ਰਵੇਟਿਵ ਆਗੂ ਨੇ ਐਤਵਾਰ ਨੂੰ ਦੱਸਿਆ ਕਿ ਉਸ ਨੂੰ 31 ਮਾਰਚ ਨੂੰ ਟਰੂਡੋ ਦੇ ਵਕੀਲ ਜੂਲੀਅਨ ਪੋਰਟਰ ਦੀ ਮਾਣਹਾਨੀ ਦੇ ਮੁਕੱਦਮੇ ਦੀ ਧਮਕੀ ਦੇਣ ਵਾਲੀ ਚਿੱਠੀ ਮਿਲੀ ਸੀ। ਉਹਨਾਂ ਕਿਹਾ ਕਿ ਮੈਂ ਸਕੈਂਡਲ ਪ੍ਰਤੀ ਟਰੂਡੋ ਦੇ ਰਵੱਈਏ ਦੀ ਜਿਹੜੀ ਨੁਕਤਾਚੀਨੀ ਕੀਤੀ ਹੈ, ਮੈਂ ਉਸਦੇ ਅੱਖਰ ਅੱਖਰ ਉੱਤੇ ਕਾਇਮ ਹਾਂ।
ਇੱਥੇ ਦੱਸਣਯੋਣਗ ਹੈ ਕਿ ਬੁੱਧਵਾਰ ਨੂੰ ਐਂਡਰਿਊ ਸ਼ੀਅਰ ਐਸਐਨਸੀ-ਲੈਵੇਲਿਨ ਮਾਮਲੇ ਉੱਤੇ ਕੀਤੀ ਨੁਕਤਾਚੀਨੀ ਲਈ ਪ੍ਰਧਾਨ ਮੰਤਰੀ ਨੂੰ ਆਪਣੇ ਖ਼ਿਲਾਫ ਮਾਣਹਾਨੀ ਦੇ ਮੁਕੱਦਮੇ ਲਈ ਉਕਸਾ ਰਿਹਾ ਸੀ।
ਕੰਜ਼ਰਵੇਟਿਵ ਆਗੂ ਨੇ ਵਾਰ ਵਾਰ 29 ਮਾਰਚ ਵਾਲੇ ਬਿਆਨਾਂ ਨੂੰ ਦੁਹਰਾਇਆ, ਜਿਸ ਨਾਲ ਟਰੂਡੋ ਨੇ ਵਕੀਲ ਜੂਲੀਅਨ ਪੋਰਟਰ ਨੇ ਉਸ ਨੂੰ ਸੰਭਾਲੀ ਮਾਣਹਾਨੀ ਦੇ ਮੁਕੱਦਮੇ ਦਾ ਨੋਟਿਸ ਭੇਜ ਦਿੱਤਾ।
ਇਹ ਵੀ ਦੱਸਣਯੋਗ ਹੈ ਕਿ ਸ਼ੀਅਰ ਨੇ ਇਹ ਇਲਜ਼ਾਮ ਹਾਊਸ ਆਫ ਕਾਮਨਜ਼ ਤੋਂ ਬਾਹਰ ਲਗਾਏ ਹਨ, ਇਸ ਲਈ ਸੰਸਦ ਦੇ ਵਿਸ਼ੇਸ਼ ਅਧਿਕਾਰ ਉਸ ਦਾ ਬਚਾਅ ਨਹੀਂ ਕਰ ਪਾਉਣਗੇ।
ਸ਼ੀਅਰ ਨੇ ਟਰੂਡੋ ਉੱਤੇ ਮੌਂਟਰੀਅਲ ਇੰਜਨੀਅਰਿੰਗ ਕੰਪਨੀ ਐਸਐਨਸੀ-ਲੈਵੇਲਿਨ ਖ਼ਿਲਾਫ ਅਪਰਾਧਿਕ ਕਾਰਵਾਈ ਵਿਚ ਸਿਆਸੀ ਦਖ਼ਲ ਦੇਣ ਅਤੇ ਕੈਨੇਡਾ ਦੀ ਸਾਬਕਾ ਅਟਾਰਨੀ ਜਨਰਲ ਜੋਡੀ ਵਿਲਸਨ-ਰੇਅਬੋਲਡ ਨੂੰ ਕਾਨੂੰਨ ਤੋੜਣ ਦਾ ਹੁਕਮ ਦੇਣ ਦੇ ਦੋਸ਼ ਲਾਏ ਹਨ।
ਦੂਜੇ ਪਾਸੇ ਟਰੂਡੋ ਦਾ ਕਹਿਣਾ ਹੈ ਕਿ ਉਹਨਾਂ ਨੇ ਸ਼ੀਅਰ ਨੂੰ ਨੋਟਿਸ ਭੇਜ ਦਿੱਤਾ ਹੈ, ਕਿਉਂਕਿ ਗੁੰਮਰਾਹਕੁਨ ਅਤੇ ਬਦਨਾਮ ਕਰਨ ਵਾਲੇ ਬਿਆਨ ਜਾਰੀ ਕਰਨ ਦਾ ਕੰਜ਼ਰਵੇਟਿਵ ਆਗੂ ਦਾ ਲੰਬਾ ਇਤਿਹਾਸ ਹੈ। ਟਰੂਡੋ ਨੇ ਕਿਹਾ ਕਿ ਊਹ ਮੂਕ ਦਰਸ਼ਕ ਬਣ ਕੇ ਸ਼ੀਅਰ ਦੇ ਝੂਠ ਨੂੰ ਬਰਦਾਸ਼ਤ ਨਹੀਂ ਕਰਨਗੇ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *