ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੀਆਂ ਵੋਟਾਂ ਸ਼ਾਂਤੀਪੂਰਬਕ ਪਈਆਂ


ਨਵੀਂ ਦਿੱਲੀ/ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ‘ਚ ਦੇਸ਼ ਦੇ 20 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 91 ਲੋਕ ਸਭਾ ਸੀਟਾਂ ਅਤੇ ਚਾਰ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਲਈ ਪਈਆਂ ਵੋਟਾਂ ਦੌਰਾਨ ਹਿੰਸਾ ਦੀਆਂ ਹੋਈਆਂ ਘਟਨਾਵਾਂ ਵਿਚ ਆਂਧਰਾ ਪ੍ਰਦੇਸ਼ ਅੰਦਰ ਇੱਕ ਵਿਅਕਤੀ ਦੀ ਮੌਤ ਤੋਂ ਇਲਾਵਾ ਬਾਕੀ ਵੋਟਾਂ ਦਾ ਕੰਮ ਅਮਨ-ਪੂਰਬਕ ਨੇਪਰੇ ਚੜ੍ਹਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵੱਖ ਵੱਖ ਸੂਬਿਆਂ ਵਿਚ 56 ਫੀਸਦੀ ਤੋਂ ਲੈ ਕੇ 81 ਫੀਸਦੀ ਤਕ ਮਤਦਾਨ ਹੋਣ ਦੀਆਂ ਰਿਪੋਰਟਾਂ ਆਈਆਂ ਹਨ। ਤ੍ਰਿਪੁਰਾ ਵਿਚ 81.8 ਫੀਸਦੀ ਮਤਦਾਨ ਹੋਇਆ ਹੈ, ਜੋ ਕਿ ਸਭ ਤੋਂ ਵੱਧ ਹੈ।
ਇਸ ਤੋਂ ਪਹਿਲਾਂ ਚੋਣ ਕਮਿਸ਼ਨ ਦੇ ਬਾਅਦ ਦੁਪਹਿਰ ਤਿੰਨ ਵਜੇ ਦੇ ਅੰਕੜਿਆਂ ਮੁਤਾਬਕ ਪੱਛਮੀ ਬੰਗਾਲ ਵਿਚ 69.94, ਉੱਤਰ ਪ੍ਰਦੇਸ਼ ਵਿਚ 50,86%, ਬਿਹਾਰ ਵਿਚ 42% ਤੇਲੰਗਾਨਾ ਵਿਚ 48æ9% ਮੇਘਾਲਿਆ ਵਿਚ 55%, ਨਾਗਾਲੈਂਡ ਵਿਚ 68% ਅਤੇ ਮਿਜ਼ੋਰਮ ਵਿਚ 55.19% ਅਤੇ ਉਡੀਸ਼ਾ ਵਿਚ 57%ਵੋਟਿੰਗ ਹੋਈ ਸੀ।
ਆਂਧਰਾ ਪ੍ਰਦੇਸ਼, ਸਿੱਕਮ, ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਲਈ ਵੀ ਵੋਟਿੰਗ ਚੱਲ ਰਹੀ ਹੈ। ਉਡੀਸ਼ਾ ਵਿਧਾਨ ਸਭਾ ਦੇ ਲਈ ਪਹਿਲੇ ਗੇੜ ਦੀ ਵੋਟਿੰਗ ਮੁਕੰਮਲ ਹੋਈ ਹੈ।
ਲੋਕ ਸਭਾ ਚੋਣਾਂ ਦੇ  ਪਹਿਲੇ ਗੇੜ ਦੇ ਲਈ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਅਸਾਮ, ਬਿਹਾਰ, ਛੱਤੀਸਗੜ੍ਹ, ਜੰਮੂ ਅਤੇ ਕਸ਼ਮੀਰ, ਮਹਾਰਾਸ਼ਟਰ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਓਡੀਸ਼ਾ, ਸਿੱਕਮ, ਤੇਲੰਗਾਨਾ, ਤ੍ਰਿਪੁਰਾ, ਉੱਤਰ ਪ੍ਰਦੇਸ਼, ਉੱਤਰਾਖੰਡ, ਪੱਛਮੀ ਬੰਗਾਲ, ਅੰਡੇਮਾਨ ਅਤੇ ਨਿੱਕੋਬਾਰ ਆਈਲੈਂਡ ਅਤੇ ਲਕਸ਼ਦੀਪ ਵਿੱਚ ਵੋਟਾਂ ਪਈਆਂ ਹਨ।
ਆਂਧਰਾ ਪ੍ਰਦੇਸ਼ ਦੇ 25 ਲੋਕ ਸਭਾ ਹਲਕਿਆਂ ਲਈ 319 ਉਮੀਦਵਾਰ ਮੈਦਾਨ ਵਿੱਚ ਹਨ। ਪਹਿਲੇ ਗੇੜ ਦੀਆਂ ਚੋਣਾਂ ਲਈ 45,920 ਪੋਲਿੰਗ ਬੂਥ ਬਣਾਏ ਗਏ ਹਨ।
ਬਿਹਾਰ ਵਿੱਚ 4 ਲੋਕ ਸਭਾ ਹਲਕਿਆਂ ਲਈ 44 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇੱਥੇ ਮੁੱਖ ਪਾਰਟੀਆਂ , ਕਾਂਗਰਸ ਅਤੇ ਆਰਜੇਡੀ ਗਠਜੋੜ ਹਨ। ਪਹਿਲੇ ਗੇੜ ਦੀਆਂ ਚੋਣਾਂ ਲਈ ਇੱਥੇ 7486 ਪੋਲਿੰਗ ਬੂਥ ਬਣਾਏ ਗਏ ਹਨ।
ਉੱਤਰ ਪ੍ਰਦੇਸ਼ ਵਿੱਚ 8 ਲੋਕ ਸਭਾ ਹਲਕਿਆਂ ਲਈ 96 ਉਮੀਦਵਾਰ ਚੋਣ ਲੜ ਰਹੇ ਹਨ। ਇੱਥੇ ਮੁੱਖ ਪਾਰਟੀਆਂ ਭਾਜਪਾ, ਕਾਂਗਰਸ, ਬਸਪਾ, ਸਪਾ ਅਤੇ ਆਰਐੱਲਡੀ ਹੈ। ਪਹਿਲੇ ਗੇੜ ਦੀਆਂ ਚੋਣਾਂ ਲਈ ਇੱਥੇ 16633 ਪੋਲਿੰਗ ਬੂਥ ਬਣਾਏ ਗਏ ਹਨ।
ਯੂਪੀ ਦੇ ਹਾਥਰਸ ਲੋਕ ਸਭਾ ਸੀਟ ‘ਤੇ 18 ਅਪ੍ਰੈਲ ਨੂੰ ਵੋਟਾਂ ਪੈਣਗੀਆਂ ਪਰ ਇਸ ਲੋਕ ਸਭਾ ਹਲਕੇ ਅਧੀਨ ਆਉਂਦੇ ਤਿੰਨ ਪਿੰਡਾਂ ਦੇ ਲੋਕਾਂ ਨੇ ਇਸ ਵਾਰ ਦੀਆਂ ਚੋਣਾਂ ਦਾ ਬਾਇਕਾਟ ਕਰਨ ਦਾ ਫ਼ੈਸਲਾ ਲਿਆ ਹੈ। ਪਿੰਡ ਨਗਲਾ, ਮਹਾਸਿੰਘ ਪੁਰ ਅਤੇ ਰਾਜਨਗਰ ਦੇ ਲੋਕਾਂ ਨੇ ਇਸ ਵਾਰ ਲੋਕ ਸਭਾ ਚੋਣਾਂ ‘ਚ ਵੋਟ ਨਾ ਪਾਉਣ ਦਾ ਫ਼ੈਸਲਾ ਕਰ ਲਿਆ ਹੈ।
ਮਹਾਰਾਸ਼ਟਰ ਵਿੱਚ ਸੱਤ ਲੋਕ ਸਭਾ ਹਲਕਿਆਂ ਲਈ 122 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇੱਥੇ ਮੁੱਖ ਪਾਰਟੀਆਂ ਭਾਜਪਾ, ਸ਼ਿਵ ਸੈਨਾ, ਕਾਂਗਰਸ ਅਤੇ ਐਨਸੀਪੀ ਹੈ। । ਪਹਿਲੇ ਗੇੜ ਦੀਆਂ ਚੋਣਾਂ ਲਈ ਇੱਥੇ 14731 ਪੋਲਿੰਗ ਬੂਥ ਬਣਾਏ ਗਏ ਹਨ।
ਉੱਤਰਾਖੰਡ ਵਿੱਚ ਪੰਜ ਲੋਕ ਸਭਾ ਸੀਟਾਂ ਲਈ 52 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇੱਥੇ ਮੁੱਖ ਪਾਰਟੀਆਂ ਭਾਜਪਾ, ਕਾਂਗਰਸ ਅਤੇ ਬਸਪਾ ਹੈ। ਪਹਿਲੇ ਗੇੜ ਦੀਆਂ ਚੋਣਾਂ ਲਈ ਇੱਥੇ 11235 ਪੋਲਿੰਗ ਬੂਥ ਬਣਾਏ ਗਏ ਹਨ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *