ਮੇਜਰ ਗੋਗੋਈ ਦੀ ਸੀਨੀਅਰਤਾ ਨੂੰ ਲੱਗ ਸਕਦਾ ਹੈ ਝਟਕਾ


ਫੌਜੀ ਅਦਾਲਤ ਵੱਲੋਂ ਦਾ ਕੋਰਟ ਮਾਰਸ਼ਲ ਮੁਕੰਮਲ
ਨਵੀਂ ਦਿੱਲੀ/ਸ੍ਰੀਨਗਰ/ਮਨੁੱਖੀ ਢਾਲ ਵਾਲੇ ਸਾਲ 2017 ਦੇ ਵਿਵਾਦਮਈ ਮਾਮਲੇ ਵਿਚ ਮੇਜਰ ਲੀਤੁਲ ਗੋਗੋਈ ਖਿਲਾਫ਼ ਕੋਰਟ ਮਾਰਸ਼ਲ ਦੀ ਕਾਰਵਾਈ ਮੁਕੰਮਲ ਹੋ ਗਈ ਹੈ ਅਤੇ ਸਜ਼ਾ ਵਜੋਂ ਉਸ ਦੀ ਸੀਨੀਆਰਤਾ ਘੱਟ ਕੀਤੀ ਜਾ ਸਕਦੀ ਹੈ। ਮੇਜਰ ਦੇ ਡਰਾਈਵਰ ਸਮੀਰ ਮੱਲਾ ਖਿਲਾਫ਼ ਕੋਰਟ ਮਾਰਸ਼ਲ ਪ੍ਰਕਿਰਿਆ ਹਾਲ ਹੀ ਵਿਚ ਕਸ਼ਮੀਰ ਵਿਚ ਮੁਕੰਮਲ ਹੋਈ ਸੀ ਅਤੇ ਉਸ ਨੂੰ ਸਖਤ ਸਜ਼ਾ ਮਿਲਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੇਜਰ ਗੋਗੋਈ ਤੇ ਉਸਦੇ ਡਰਾਈਵਰ ਖਿਲਾਫ਼ ਫਰਵਰੀ ਵਿਚ ਸਬੂਤਾਂ ‘ਤੇ ਚਰਚਾ ਤੋਂ ਬਾਅਦ ਕੋਰਟ ਮਾਰਸ਼ਲ ਪ੍ਰਕਿਰਿਆ ਸ਼ੁਰੂ ਹੋਈ ਸੀ, ਜਿਸ ਮੁਤਾਬਕ ਦੋਵਾਂ ਨੂੰ ਦੋ ਆਧਾਰਾਂ ਉੱਤੇ ਦੋਸ਼ੀ ਦੱਸਿਆ ਗਿਆ ਸੀ। ਅਦਾਲਤ ਵਲੋਂ ਮੁਲਜ਼ਮਾਂ ਤੇ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਸਨ ਤੇ ਸਜ਼ਾ ਜਿਸਦਾ ਆਰਮੀ ਹੈੱਡਕੁਆਰਟਰ ਵੱਲੋਂ ਪੁਨਰ-ਨਿਰੀਖਣ ਕੀਤਾ ਜਾਣਾ ਹੈ, ਦਿੱਤੀ ਜਾ ਚੁੱਕੀ ਹੈ। ਫ਼ੌਜੀ ਅਦਾਲਤ ਨੇ ਮੇਜਰ ਗੋਗੋਈ ਖਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਸਿਫਾਰਸ਼ ਕੀਤੀ ਸੀ। ਅਦਾਲਤ ਨੇ ਉਸਨੂੰ ਪਿਛਲੇ ਸਾਲ 23 ਮਈ ਨੂੰ ਸ੍ਰੀਨਗਰ ਦੇ ਹੋਟਲ ਵਿਚ ਵਾਪਰੀ ਘਟਨਾ ਲਈ ਦੋਸ਼ੀ ਮੰਨਿਆ ਸੀ। ਮੇਜਰ ਗੋਗੋਈ ਨੂੰ ਹੋਟਲ ਸਟਾਫ ਨਾਲ ਬਹਿਸ ਮਗਰੋਂ ਪੁਲੀਸ ਨੇ ਉਸ ਸਮੇਂ ਗ੍ਰਿਫਤਾਰ ਕਰ ਲਿਆ ਸੀ ਜਦੋਂ ਉਹ ਕਥਿਤ ਤੌਰ ਉੱਤੇ ਇੱਕ 18 ਸਾਲਾ ਲੜਕੀ ਨਾਲ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਲੜਕੀ ਨੇ ਅਦਾਲਤੀ ਕਾਰਵਾਈ ਦੌਰਾਨ ਪੇਸ਼ ਹੋਣ ਤੋਂ ਇਨਕਾਰ ਕਰਦਿਆਂ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਉਸ ਨੇ ਆਪਣਾ ਬਿਆਨ ਮੈਜਿਸਟਰੇਟ ਨੂੰ ਦੇ ਦਿੱਤਾ ਹੈ ਜਿਸਨੂੰ ਉਸਦਾ ਅੰਤਿਮ ਬਿਆਨ ਸਮਝਿਆ ਜਾਵੇ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *