ਮੇਰੀ 14 ਹਜ਼ਾਰ ਕਰੋੜ ਦੀ ਸੰਪਤੀ ਜ਼ਬਤ ਕੀਤੀ: ਮਾਲੀਆ


ਕਿਹਾ, ਮੇਰੇ ਸਿਰ ਕਰਜ਼ੇ ਨਾਲ ਵੱਧ ਸੰਪਤੀ ਜ਼ਬਤ ਕਰਨ ਦੇ ਬਾਵਜੂਦ ਕਿਉਂ ਕੀਤੀ ਜਾ ਰਹੀ ਹੈ ਬਿਆਨਬਾਜ਼ੀ
ਲੰਡਨ/ਸ਼ਰਾਬ ਕਾਰੋਬਾਰੀ ਅਤੇ ਭਾਰਤ ਨੂੰ ਲੋੜੀਂਦੇ ਵਿਜੇ ਮਾਲਿਆ ਨੇ ਟਵੀਟ ਕਰਕੇ ਭਾਜਪਾ ਨੂੰ ਨਿਸ਼ਾਨੇ ‘ਤੇ ਲਿਆ ਹੈ | ਵਿਜੇ ਮਾਲਿਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਮੇਰੀ (ਮਾਲਿਆ ਦੀ) 14 ਹਜ਼ਾਰ ਕਰੋੜ ਦੀ ਜਾਇਦਾਦ ਜ਼ਬਤ ਕੀਤੀ ਹੈ, ਤਾਂ ਫਿਰ ਕਿਉਂ ਬਿਆਨਬਾਜ਼ੀ ਕਰ ਰਹੇ ਹਨ | ਪ੍ਰਧਾਨ ਮੰਤਰੀ ਮੋਦੀ ਨੇ ਇਕ ਇੰਟਰਵਿਊ ‘ਚ ਹਾਲ ਹੀ ਵਿਚ ਕਿਹਾ ਸੀ ਕਿ ਨੀਰਵ ਮੋਦੀ ਅਤੇ ਵਿਜੇ ਮਾਲਿਆ ਦੇਸ਼ ਤੋਂ ਭੱਜ ਗਏ ਸਨ, ਕਿਉਂਕਿ ਸਰਕਾਰ ਨੇ ਸਖ਼ਤ ਕਾਨੂੰਨ ਬਣਾਏ ਸਨ | ਅਸੀਂ ਵਿਜੇ ਮਾਲਿਆ ਦੇ ਕਰਜ਼ੇ ਤੋਂ ਵੱਧ ਜਾਇਦਾਦ ਜ਼ਬਤ ਕੀਤੀ | ਮਾਲਿਆ ਦਾ ਕਰਜ਼ਾ 9 ਹਜ਼ਾਰ ਕਰੋੜ ਸੀ ਪਰ ਸਾਡੀ ਸਰਕਾਰ ਨੇ ਦੁਨੀਆ ਭਰ ‘ਚ 14 ਹਜ਼ਾਰ ਕਰੋੜ ਦੀ ਜਾਇਦਾਦ ਜ਼ਬਤ ਕੀਤੀ | ਭਾਰਤ ਤੋਂ ਭਗੌੜੇ ਹੋਏ ਮਾਲਿਆ ਨੇ ਮੋਦੀ ਸਰਕਾਰ ‘ਤੇ ਹਮਲਾ ਬੋਲਦਿਆਂ ਕਿਹਾ ਕਿ 9 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਬਦਲੇ ਜਦੋਂ ਉਸ ਦੀ 14 ਹਜ਼ਾਰ ਕਰੋੜ ਦੀ ਸੰਪਤੀ ਜ਼ਬਤ ਕੀਤੀ ਜਾ ਚੁੱਕੀ ਹੈ ਤਾਂ ਇਸ ਦਾ ਮਤਲਬ ਹੋਇਆ ਕਿ ਕਰਜ਼ਾ ਵਸੂਲ ਹੋ ਚੁੱਕਾ ਹੈ ਫਿਰ ਸਰਕਾਰ ਵਲੋਂ ਬਿਆਨਬਾਜ਼ੀ ਕਿਉਂ ਕੀਤੀ ਜਾ ਰਹੀ ਹੈ? ਵਿਜੇ ਮਾਲਿਆ ਨੇ ਖੁਦ ਨੂੰ 1992 ਤੋਂ ਆਪਣੇ ਆਪ ਨੂੰ ਇੰਗਲੈਂਡ ਦਾ ਵਾਸੀ ਦੱਸਦਿਆਂ ਕਿਹਾ ਹੈ ਕਿ ਭਾਰਤ ‘ਚ ਉਸ ਦੀ ਤਸਵੀਰ ਨੂੰ ਪੋਸਟਰ ਬੁਆਏ ਦੀ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ |

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *