ਮਮਤਾ ਅਤੇ ਅਭਿਨੇਤਾ ਕਮਲ ਹਸਨ ਦੀਆਂ ਪਾਰਟੀਆਂ ਵਿਚਾਲੇ ਚੋਣ ਗੱਠਜੋੜ


ਕੋਲਕਾਤਾ/ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਅਤੇ ਅਭਿਨੇਤਾ ਤੋਂ ਰਾਜਸੀ ਆਗੂ ਬਣੇ ਕਮਲ ਹਸਨ ਦੀ ਪਾਰਟੀ ਮੱਕਲ ਨੀਧੀ ਮਾਈਅਮ ਵਿਚਕਾਰ ਆ ਰਹੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਅੰਡੇਮਾਨ ਨਿਕੋਬਾਰ ਦੀ ਸੀਟ ਉੱਤੇ ਚੋਣ ਗੱਠਜੋੜ ਹੋ ਗਿਆ ਹੈ। ਕਮਲ ਹਸਨ ਸੋਮਵਾਰ ਕੋਲਕਾਤਾ ਪੁੱਜੇ ਅਤੇ ਚੋਣ ਗੱਠਜੋੜ ਦੇ ਐਲਾਨ ਤੋਂ ਪਹਿਲਾਂ ਦੋਵਾਂ ਆਗੂਆਂ ਦੇ ਵਿਚਕਾਰ ਇੱਕ ਘੰਟਾ ਲੰਬੀ ਮੀਟਿੰਗ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਕਮਲ ਹਸਨ ਮਮਤਾ ਲਈ ਚੋਣ ਪ੍ਰਚਾਰ ਵੀ ਕਰਨਗੇ।
ਟੀਐੱਮਸੀ ਅੰਡੇਮਾਨ ਨਿਕੋਬਾਰ ਟਾਪੂਆਂ ਤੋਂ ਉਮੀਦਵਾਰ ਖੜ੍ਹਾ ਕਰੇਗੀ ਅਤੇ ਕਮਲ ਹਸਨ ਦੀ ਪਾਰਟੀ ਉਸ ਦੀ ਪੂਰੀ ਹਮਾਇਤ ਕਰੇਗੀ। ਕਮਲ ਹਸਨ ਨੇ ਮੀਟਿੰਗ ਤੋਂ ਬਾਅਦ ਕਿਹਾ,’ ਮੈਨੂੰ ਇਹ ਐਲਾਨ ਕਰਨ ਉੱਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੱਕਲ ਨੀਧੀ ਮਾਈਅਮ ਦਾ ਅੰਡੇਮਾਨ ਲਈ ਟੀਐੱਮਸੀ ਦੇ ਨਾਲ ਗੱਠਜੋੜ ਹੈ ਅਤੇ ਆਸ ਕੀਤੀ ਜਾਂਦੀ ਹੈ ਕਿ ਭਵਿੱਖ ਵਿੱਚ ਵੀ ਗੱਠਜੋੜ ਜਾਰੀ ਰਹੇਗਾ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *