ਕਰਜ਼ੇ ‘ਚ ਡੁੱਬੀ ਜੈੱਟ ਏਅਰਵੇਜ਼ ਦੇ ਚੇਅਰਮੈਨ ਨਰੇਸ਼ ਗੋਇਲ ਵੱਲੋਂ ਅਸਤੀਫ਼ਾ

ਮੁੰਬਈ/ਕਰਜ਼ੇ ਵਿੱਚ ਡੁੱਬੀ ਜੈੱਟ ਏਅਰਵੇਜ਼ ਦੇ ਚੇਅਰਮੈਨ ਦੇ ਅਹੁਦੇ ਤੋਂ ਨਰੇਸ਼ ਗੋਇਲ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਏਅਰਲਾਈਨ ਅਤੇ ਇਸ ਦੇ 22,000 ਮੁਲਾਜ਼ਮਾਂ ਦੇ ਪਰਿਵਾਰਾਂ ਦੇ ਹਿੱਤਾਂ ਦੀ ਰੱਖਿਆ ਤੋਂ ਉੱਪਰ ਕੁਝ ਨਹੀਂ ਹੈ। ਸ੍ਰੀ ਗੋਇਲ ਇਸ ਏਅਰਲਾਈਨ ਦੇ ਸੰਸਥਾਪਕ ਵੀ ਸਨ ਅਤੇ ਪਿਛਲੇ 25 ਸਾਲਾਂ ਤੋਂ ਕੰਪਨੀ
ਦਾ ਕੰਮਕਾਜ ਚਲਾ ਰਹੇ ਸਨ। ਉਹ 1992 ‘ਚ ਕੰਪਨੀ ਦੇ ਚੇਅਰਮੈਨ ਬਣੇ ਸਨ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ‘ਚ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਪਿੱਛੇ ਤੇ ਉਨ੍ਹਾਂ ਦੇ ਨਾਲ ਖੜ੍ਹਾ ਹੈ।
ਉੱਧਰ, ਕਰਜ਼ਾ ਦੇਣ ਵਾਲੇ ਬੈਂਕਾਂ ਦੇ ਸਮੂਹ ਦੇ ਲੀਡਰ ਭਾਰਤੀ ਸਟੇਟ ਬੈਂਕ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਕਿਹਾ ਕਿ ਏਅਰਲਾਈਨ ਦੀ ਅਗਲੇ ਮਹੀਨੇ ਹੋਣ ਵਾਲੀ ਨਿਲਾਮੀ ਵਿੱਚ ਸ੍ਰੀ ਗੋਇਲ ਸ਼ਾਮਲ ਹੋ ਸਕਦੇ ਹਨ।ਉਨ੍ਹਾਂ ਕਿਹਾ ਕਿ ਇਸ ਏਅਰਲਾਈਨ ਨੂੰ ਖਰੀਦਣ ਦੇ ਚਾਹਵਾਨ ਖਰੀਦਦਾਰਾਂ ਤੋਂ ਅਗਲੇ ਮਹੀਨੇ ਟੈਂਡਰ ਮੰਗੇ ਜਾਣਗੇ ਅਤੇ ਮਈ ਤੱਕ ਚਾਹਵਾਨ ਖਰੀਦਦਾਰਾਂ ਦੇ ਨਾਂ ਫਾਈਨਲ ਕਰ ਦਿੱਤੇ ਜਾਣਗੇ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *