ਕੇਅਰ ਗਿਵਰਜ਼ ਪੱਕੇ ਹੋਣ ਲਈ 4 ਜੂਨ ਤਕ ਕਰ ਸਕਣਗੇ ਅਪਲਾਈ


ਓਟਵਾ/ਕੈਨੇਡਾ ‘ਚ ਨੈਨੀ ਤੇ ਕੇਅਰ ਗਿਵਰ ਵਜੋਂ ਕੰਮ ਕਰਦੇ ਪਰਵਾਸੀਆਂ ਲਈ ਕੈਨੇਡਾ ‘ਚ ਪੱਕੇ ਹੋਣ ਦਾ ਇਕ ਹੋਰ ਮੌਕਾ ਦਿੱਤਾ ਹੈ। ਜਾਣਕਾਰੀ ਅਨੁਸਾਰ ਕੈਨੇਡਾ ਸਰਕਾਰ ਨੇ ਨੈਨੀ ਤੇ ਕੇਅਰ ਗਿਵਰ ਨੂੰ ਪੁਰਾਣੇ ਨਿਯਮਾਂ ਤਹਿਤ ਹੀ ਚਾਰ ਜੂਨ ਤਕ ਫਾਈਲ ਲਗਾਉਣ ਦਾ ਮੌਕਾ ਦਿੱਤਾ ਹੈ। ਇਥੇ ਦੱਸਣਯੋਗ ਹੈ ਕਿ ਨਵੇਂ ਨਿਯਮਾਂ ਤਹਿਤ ਕਈ ਪੁਰਾਣੇ ਕਾਮੇ ਕੈਨੇਡਾ ‘ਚ ਪੱਕੇ ਹੋਣ ਦੀਆਂ ਸ਼ਰਤਾਂ ਪੂਰੀਆਂ ਨਹੀਂ ਸੀ ਕਰਦੇ ਇਸ ਲਈ ਸਰਕਾਰ ਨੇ ਉਨ੍ਹਾਂ ਲੋਕਾਂ ਲਈ ਇਹ ਆਖਰੀ ਮੌਕਾ ਦਿੱਤਾ ਹੈ। ਇਸ ਨਿਯਮ ਤਹਿਤ ਫਾਈਲ ਲਗਾਉਣ ਲਈ ਵੀ ਤੁਹਾਨੂੰ ਕੁੱਝ ਸ਼ਰਤਾਂ ਦੀ ਪਾਲਣਾ ਕਰਨੀ ਪਵੇਗੀ ਜਿਸ ਤਹਿਤ ਤੁਹਾਡੇ ਕੋਲ ਕੈਨੇਡਾ ‘ਚ ਕੰਮ ਕਰਨ ਦਾ ਲੀਗਲ ਵਰਕ ਪਰਮਿਟ ਹੋਵੇ। ਸਬੰਧਤ ਕੰਮ ਦਾ ਇਕ ਸਾਲ ਤਕ ਦਾ ਤਜਰਬਾ ਹੋਣਾ ਜ਼ਰੂਰੀ ਹੈ। ਤੁਹਾਡੀ ਪੜ੍ਹਾਈ 12ਵੀਂ ਤਕ ਦੀ ਹੋਣੀ ਜ਼ਰੂਰੀ ਹੈ ਜਿਸ ਦੀ ਅਸੈਸਮੈਂਟ ਹੋਣਾ ਵੀ ਲਾਜ਼ਮੀ ਹੈ ਜਾਂ ਤੁਸੀਂ ਉਹ ਕਾਗ਼ਜ਼ ਨਾਲ ਲਗਾ ਸਕਦੇ ਹੋ ਜਿਸ ‘ਚ ਇਹ ਦੱਸਿਆ ਗਿਆ ਹੋਵੇ ਕਿ ਤੁਸੀਂ ਅਸੈਸਮੈਂਟ ਲਈ ਅਪਲਾਈ ਕੀਤਾ ਹੈ। ਇਸ ਤੋਂ ਇਲਾਵਾ ਤੁਸੀਂ ਆਈਲੈੱਟਸ ‘ਚੋਂ ਪੰਜ ਬੈਂਡ ਲਏ ਹੋਣ ਜਾਂ ਫ੍ਰੈਂਚ ਭਾਸ਼ਾ ਦਾ ਗਿਆਨ ਹੋਵੇ। ਇਮੀਗ੍ਰੇਸ਼ਨ ਅਧਿਕਾਰੀਆਂ ਤਹਿਤ ਚਾਰ ਜੂਨ ਤਕ ਫਾਈਲ ਲਗਾਈ ਜਾ ਸਕਦੀ ਹੈ ਤੇ ਇਨ੍ਹਾਂ ਕੇਸਾਂ ਦਾ ਨਿਪਟਾਰਾ 12 ਮਹੀਨਿਆਂ ‘ਚ ਕਰ ਦਿੱਤਾ ਜਾਵੇਗਾ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *