ਅਲਬਰਟਾ ‘ਚ ਸੂਬਾਈ ਚੋਣਾਂ 16 ਅਪ੍ਰੈਲ ਨੂੰ ਕਰਵਾਉਣ ਦਾ ਐਲਾਨ


ਕੈਲਗਰੀ / ਅਲਬਰਟਾ ਦੀਆਂ ਸੂਬਾਈ ਚੋਣਾਂ ਦਾ ਐਲਾਨ ਅਖ਼ੀਰ ਹੋ ਹੀ ਗਿਆ ਜੋ 16 ਅਪ੍ਰੈਲ ਨੂੰ ਕਰਵਾਈਆਂ ਜਾ ਰਹੀਆਂ ਹਨ। ਇਹ ਐਲਾਨ ਅਲਬਰਟਾ ਦੀ ਮੁੱਖ ਮੰਤਰੀ ਰੇਚਲ ਨੌਟਲੀ ਨੇ ਕੀਤਾ। ਕੈਲਗਰੀ ‘ਚ ਮੰਗਲਵਾਰ ਸਵੇਰੇ ਰੇਚਲ ਨੌਟਲੀ ਨੇ ਅਲਬਰਟਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਮਾਂ ਆ ਗਿਆ ਹੈ ਜਦੋਂ ਤੁਸੀਂ ਸਰਕਾਰ ਵੱਲੋਂ ਕੀਤੇ ਕੰਮਾਂ ‘ਤੇ ਮੋਹਰ ਲਗਾਓਗੇ। 2019 ਦੀਆਂ ਸੂਬਾਈ ਚੋਣਾਂ 16 ਅਪ੍ਰਰੈਲ ਨੂੰ ਕਰਵਾਈਆਂ ਜਾਣਗੀਆਂ। ਰੇਚਲ ਨੌਟਲੀ ਨੇ ਇਸ ਦੌਰਾਨ ਯੂਸੀਪੀ ਦੇ ਆਗੂ ਜੇਸਨ ਕੈਨੀ ਨੂੰ ਵੀ ਕਰੜੇ ਹੱਥੀਂ ਲੈਦਿਆਂ ਕਿਹਾ ਕਿ 2017 ਦੇ ਦੌਰਾਨ ਕੈਨੀ ਨੇ ਜੋ ਨਿਯਮਾਂ ਦੀ ਉਲੰਘਣਾ ਕੀਤੀ ਉਸ ਨੂੰ ਉਨ੍ਹਾਂ ਦੀ ਪਾਰਟੀ ਦੇ ਲੋਕ ਹੀ ਜੱਗ ਜ਼ਾਹਿਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਅਲਬਰਟਾ ਨੂੰ ਤਰੱਕੀ ਦੇ ਰਾਹ ‘ਤੇ ਲਿਆਂਦਾ ਹੈ ਤੇ ਭਵਿੱਖ ‘ਚ ਵੀ ਇਸ ਤਰੱਕੀ ਨੂੰ ਜਾਰੀ ਰੱਖਣ ਲਈ ਅਲਬਰਟਾ ਵਾਸੀ ਐੱਨਡੀਪੀ ਦਾ ਸਾਥ ਦੇਣ। ਦੂਜੇ ਪਾਸੇ ਚੋਣਾਂ ‘ਚ ਮੁੱਖ ਵਿਰੋਧੀ ਮੰਨੇ ਜਾਂਦੇ ਜੇਸਨ ਕੈਨੀ ਨੇ ਕਿਹਾ ਕਿ ਐੱਨਡੀਪੀ ਦੀਆਂ ਨੀਤੀਆਂ ਕਾਰਨ ਅਲਬਰਟਾ ਦੀ ਆਰਥਿਕਤਾ ਦਿਨੋ-ਦਿਨ ਥੱਲੇ ਜਾ ਰਹੀ ਤੇ ਬੇਰੁਜ਼ਗਾਰੀ ਦਾ ਪੱਧਰ ਵੱਧਦਾ ਹੀ ਜਾ ਰਿਹਾ ਹੈ। ਕਾਨੂੰਨੀ ਮਾਹਿਰਾਂ ਮੁਤਾਬਕ ਚੋਣ ਦਾ ਅਸਲ ਸਮਾਂ 24 ਮਈ ਮੰਨਿਆ ਜਾ ਰਿਹਾ ਹੈ ਪਰ ਰੇਚਲ ਨੌਟਲੀ ਦੇ ਚੋਣ ਜਲਦੀ ਕਰਵਾਉਣ ਦੇ ਕੀ ਕਾਰਨ ਹਨ। ਇਸ ਬਾਰੇ ਫਿਲਹਾਲ ਅੰਦਾਜ਼ੇ ਹੀ ਲਗਾਏ ਜਾ ਸਕਦੇ ਹਨ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *