ਸਾਬਕਾ ਜਸਟਿਸ ਪੀ.ਸੀ. ਘੋਸ਼ ਭਾਰਤ ਦੇ ਪਹਿਲੇ ਲੋਕਪਾਲ ਬਣੇ


ਨਵੀਂ ਦਿੱਲੀ/ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਪਿਨਾਕੀ ਚੰਦਰ ਘੋਸ਼ (66) ਨੂੰ ਭਾਰਤ ਦਾ ਪਹਿਲਾ ਲੋਕਪਾਲ ਨਿਯੁਕਤ ਕਰ ਦਿੱਤਾ ਗਿਆ ਹੈ | ਰਾਸ਼ਟਰਪਤੀ ਭਵਨ ਵਲੋਂ ਜਾਰੀ ਹੋਏ ਐਲਾਨ ‘ਚ ਦੱਸਿਆ ਗਿਆ ਹੈ ਕਿ ਸੇਵਾਮੁਕਤ ਜਸਟਿਸ ਪਿਨਾਕੀ ਚੰਦਰ ਘੋਸ਼ ਨੂੰ ਭਾਰਤ ਦਾ ਪਹਿਲਾ ਭ੍ਰਿਸ਼ਟਾਚਾਰ ਵਿਰੋਧੀ ਲੋਕਪਾਲ ਨਿਯੁਕਤ ਕਰਨ ਦੇ ਨਾਲ ਹੀ ਸਸ਼ਤਰ ਸੀਮਾ ਬਲ ਦੇ ਸਾਬਕਾ ਮੁਖੀ ਅਰਚਨਾ ਰਾਮਾਸੁੰਦਰਮ, ਮਹਾਰਾਸ਼ਟਰ ਦੇ ਸਾਬਕਾ ਮੁੱਖ ਸਕੱਤਰ ਦਿਨੇਸ਼ ਕੁਮਾਰ ਜੈਨ, ਮਹਿੰਦਰ ਸਿੰਘ ਤੇ ਇੰਦਰਜੀਤ ਪ੍ਰਸਾਦ ਗੌਤਮ ਨੂੰ ਲੋਕਪਾਲ ਦੇ ਨਾਨ-ਜੁਡੀਸ਼ੀਅਲ ਮੈਂਬਰ ਨਿਯੁਕਤ ਕੀਤਾ ਗਿਆ ਹੈ | ਜਦਕਿ ਜਸਟਿਸ ਦਿਲੀਪ ਬੀæ ਭੋਸਾਲੇ, ਪ੍ਰਦੀਪ ਕੁਮਾਰ ਮੋਹੰਤੀ, ਅਭਿਲਾਸ਼ਾ ਕੁਮਾਰੀ ਤੇ ਅਜੈ ਕੁਮਾਰ ਤ੍ਰਿਪਾਠੀ ਲੋਕਪਾਲ ਦੇ ਜੁਡੀਸ਼ੀਅਲ ਮੈਂਬਰ ਨਿਯੁਕਤ ਕੀਤੇ ਗਏ ਹਨ | ਇਨ੍ਹਾਂ ਸਭ ਨਿਯੁਕਤੀਆਂ ਦੀ ਸਿਫਾਰਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਚੋਣ ਕਮੇਟੀ ਵਲੋਂ ਕੀਤੀ ਗਈ ਸੀ, ਜਿਸ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਪ੍ਰਵਾਨਗੀ ਦਿੱਤੀ ਗਈ ਹੈ | ਅਧਿਕਾਰਤ ਬਿਆਨ ‘ਚ ਦੱਸਿਆ ਗਿਆ ਹੈ ਕਿ ਇਹ ਸਭ ਨਿਯੁਕਤੀਆਂ ਚਾਰਜ ਸੰਭਾਲਣ ਵਾਲੀ ਤਰੀਕ ਤੋਂ ਹੀ ਪ੍ਰਭਾਵੀ ਮੰਨੀਆਂ ਜਾਣਗੀਆਂ | ਦੱਸਣਯੋਗ ਹੈ ਕਿ ਜਸਟਿਸ ਘੋਸ਼ ਮਈ 2017 ਨੂੰ ਸੁਪਰੀਮ ਕੋਰਟ ਤੋਂ ਸੇਵਾਮੁਕਤ ਹੋਏ ਸਨ, 29 ਜੂਨ 2017 ਨੂੰ ਉਨ੍ਹਾਂ ਨੂੰ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ ਤੇ ਉਹ ਹੁਣ ਤੱਕ ਇਸ ਅਹੁਦੇ ‘ਤੇ ਬਿਰਾਜਮਾਨ ਸਨ | ਦੱਸਣਯੋਗ ਹੈ ਕਿ ਲੋਕਪਾਲ ਕੇਂਦਰ ਅਤੇ ਲੋਕਾਯੁਕਤ ਸੂਬਿਆਂ ‘ਚ ਸਰਕਾਰੀ ਅਧਿਕਾਰੀਆਂ ਿਖ਼ਲਾਫ਼ ਭ੍ਸ਼ਿਟਾਚਾਰ ਦੇ ਮਾਮਲਿਆਂ ਦੀ ਸੁਣਵਾਈ ਕਰਦੇ ਹਨ | ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸੁਪਰੀਮਕੋਰਟ ਵਲੋਂ ਅਟਾਰਨੀ ਜਨਰਲ ਕੇæਕੇæ ਵੇਣੂਗੋਪਾਲ ਨੂੰ 10 ਦਿਨਾਂ ਅੰਦਰ ਲੋਕਪਾਲ ਤੇ ਹੋਰ ਨਿਯੁਕਤੀਆਂ ਬਾਰੇ ਕਹੇ ਜਾਣ ਬਾਅਦ ਇਹ ਸਭ ਨਿਯੁਕਤੀਆਂ ਹੋਈਆਂ ਹਨ |

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *