ਜਗਮੀਤ ਸਿੰਘ ਨੇ ਹਾਊਸ ਆਫ਼ ਕਾਮਨਜ਼ ‘ਚ ਸਿਰਜਿਆ ਇਤਿਹਾਸ


ਹਾਊਸ ਆਫ਼ ਕਾਮਨਜ਼ ਵਿਚ ਜਗ੍ਹਾ ਬਣਾਉਣ ਵਾਲੇ ਉਹ ਪਹਿਲੇ ਗ਼ੈਰ ਗੋਰੇ ਆਗੂ ਬਣੇ
ਓਟਾਵਾ/ਭਾਰਤੀ ਮੂਲ ਦੇ ਕੈਨੇਡੀਅਨ ਸਿਆਸਤਦਾਨ ਜਗਮੀਤ ਸਿੰਘ (40) ਨੇ ਹਾਊਸ ਆਫ਼ ਕਾਮਨਜ਼ ਵਿਚ ਥਾਂ ਬਣਾ ਕੇ ਮੁਲਕ ਦੀ ਰਾਜਨੀਤੀ ਵਿਚ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਕੈਨੇਡਾ ਦੀ ਕਿਸੇ ਵੱਡੀ ਸਿਆਸੀ ਪਾਰਟੀ ਵੱਲੋਂ ਹਾਊਸ ਆਫ਼ ਕਾਮਨਜ਼ ਵਿਚ ਜਗ੍ਹਾ ਬਣਾਉਣ ਵਾਲੇ ਉਹ ਪਹਿਲੇ ਗ਼ੈਰ ਗੋਰੇ ਆਗੂ ਹਨ। ਸੋਮਵਾਰ ਨੂੰ ਹਾਊਸ ਵਿਚ ਪੱਗੜੀਧਾਰੀ ਆਗੂ ਦੇ ਪੁੱਜਣ ਮੌਕੇ ਸਾਰੇ ਮੈਂਬਰਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਨਿਊ ਡੈਮੋਕਰੈਟਿਕ ਪਾਰਟੀ ਦੇ ਆਗੂ ਜਗਮੀਤ ਨੇ ਹਾਊਸ ਵਿਚ ਦਾਖ਼ਲ ਹੋਣ ਵੇਲੇ ਦਿਲ ‘ਤੇ ਹੱਥ ਧਰਿਆ। ਸਭ ਤੋਂ ਪਹਿਲਾਂ ਹਾਊਸ ਆਫ਼ ਕਾਮਨਜ਼ ਵਿਚ ਉਨ੍ਹਾਂ ਨਿਊਜ਼ੀਲੈਂਡ ਵਿਚ ਮਸਜਿਦਾਂ ਉੱਤੇ ਹੋਏ ਹਮਲੇ ਦਾ ਜ਼ਿਕਰ ਕਰਦਿਆਂ ਉੱਥੋਂ ਦੇ ਲੋਕਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਜ਼ਿਕਰਯੋਗ ਹੈ ਕਿ ਜਗਮੀਤ 25 ਫਰਵਰੀ ਨੂੰ ਹੋਈ ਫੈਡਰਲ ਜ਼ਿਮਨੀ ਚੋਣ ਵਿਚ ਚੁਣੇ ਗਏ ਸਨ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *