ਕੈਨੇਡਾ ਅੰਦਰ ਸਿੱਖ ਅਤੇ ਹਿੰਦੂ ਘੱਟ ਗਿਣਤੀ ਪਰਿਵਾਰਾਂ ਦਾ ਸਵਾਗਤ


ਵੈਨਕੂਵਰ/ਪ੍ਰਾਈਵੇਟ ਸਪਾਂਸਰਸ਼ਿਪ ਰਿਫਿਊਜੀ ਪ੍ਰੋਗਰਾਮ ਦੀ 40ਵੀਂ ਵਰ੍ਹੇ ਗੰਢ ਦੇ ਮੌਕੇ ਉੱਤੇ ਕੈਨੇਡਾ ਦੀ ਸਰਕਾਰ ਨੇ ਅਫਗਾਨਿਸਤਾਨ ਤੋਂ ਆਏ ਘੱਟ ਗਿਣਤੀ ਸਿੱਖ ਅਤੇ ਹਿੰਦੂ ਪਰਿਵਾਰਾਂ ਦਾ ਸਵਾਗਤ ਕੀਤਾ ਹੈ। ਇਹ ਸਭ ਕੈਨੇਡਾ ਵਾਸੀਆਂ ਵੱਲੋਂ ਇਕਜੁਟ ਹੋ ਕੇ ਇਹਨਾਂ ਸੰਕਟ ਮਾਰੇ ਸ਼ਰਨਾਰਥੀਆਂ ਪਰਿਵਾਰਾਂ ਦੇ ਮੁੜ ਵਸੇਬੇ ਲਈ ਕੀਤੀ ਮੱਦਦ ਸਦਕਾ ਹੀ ਸੰਭਵ ਹੋ ਪਾਇਆ ਹੈ।
ਕੈਨੇਡਾ ਦੇ ਰੱਖਿਆ ਮੰਤਰੀ ਸਰਦਾਰ ਹਰਜੀਤ ਸਿੰਘ ਸੱਜਣ ਨੇ ਇਹਨਾਂ ਨਿੱਜੀ ਤੌਰ ਤੇ ਸਪਾਂਸਰ ਕੀਤੇ ਗਏ ਪਰਿਵਾਰਾਂ ਦਾ ਕੈਲਗਰੀ ਪਹੁੰਚਣ ਉੱਤੇ ਸਵਾਗਤ ਕੀਤਾ। ਉਹਨਾਂ ਕਿਹਾ ਕਿ  ਦੁਨੀਆਂ ਦੇ ਸੰਕਟ ਮਾਰੇ ਲੋਕਾਂ ਦਾ ਮੁੜ ਵਸੇਬਾ ਕਰਨ ਵਿਚ ਕੈਨੇਡਾ ਪੂਰੀ ਦੁਨੀਆਂ ਅੰਦਰ ਸਭ ਤੋਂ ਮੋਹਰੀ ਹੈ, ਇਹੀ ਵਜ੍ਹਾ ਹੈ ਕਿ ਸਾਡੀ ਸਰਕਾਰ ਕੈਨੇਡਾ ਅੰਦਰ ਮੁੜ ਵਸੇਬੇ ਦੇ ਸੁਰੱਖਿਅਤ ਮੌਕੇ ਪ੍ਰਦਾਨ ਕਰਨ ਲਈ ਮਨਮੀਤ ਸਿੰਘ ਭੁੱਲਰ ਫਾਂਊਡੇਸ਼ਨ ਅਤੇ ਦੂਜੇ ਸਹਿਯੋਗੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ।
ਇੱਥੇ ਦੱਸਣਯੋਗ ਹੈ ਕਿ ਮਨਮੀਤ ਸਿੰਘ ਭੁੱਲਰ ਅਲਬਰਟਾ ਦੇ ਵਿਧਾਇਕ ਸਨ, ਜੋ ਕਿ ਆਪਣੇ ਮਨੁੱਖਤਾ ਦੀ ਸੇਵਾ ਦੇ ਕੰਮਾਂ ਲਈ ਜਾਣੇ ਜਾਂਦੇ ਸਨ। ਬਦਕਿਸਮਤੀ ਨਾਲ ਇੱਕ ਕਾਰਚਾਲਕ ਦੀ ਮੱਦਦ ਕਰਦਿਆਂ ਉਹ ਇੱਕ ਹਾਦਸੇ ਵਿਚ ਆਪਣੀ ਜਾਨ ਗੁਆ ਬੈਠੇ ਸਨ। ਪਰੰਤੂ ਉਹਨਾਂ ਦੀ ਸੇਵਾ ਭਾਵਨਾ ਦੀ ਪਿਰਤ ਅੱਗੇ ਤੋਰਿਆ ਜਾ ਰਿਹਾ ਹੈ। ਅਫਗਾਨਿਸਤਾਨ ਵਿਚ ਫਸੇ ਸਿੱਖ ਅਤੇ ਹਿੰਦੂ ਘੱਟ ਗਿਣਤੀ ਪਰਿਵਾਰਾਂ ਦੀ ਮੱਦਦ ਲਈ ਅੱਗੇ ਆਉਣ ਵਾਸਤੇ ਮਨਮੀਤ ਸਿੰਘ ਭੁੱਲਰ ਦੀ ਸੇਵਾ ਭਾਵਨਾ ਹੀ ਮੁੱਖ ਰਾਹ ਦਸੇਰਾ ਬਣੀ।
ਪ੍ਰਾਈਵੇਟ ਸਪਾਂਸਰਸ਼ਿਪ ਰਿਫਿਊਜੀ ਪ੍ਰੋਗਰਾਮ ਦੁਨੀਆਂ ਦੇ ਹਜ਼ਾਰਾਂ ਸੰਕਟ ਮਾਰੇ ਲੋਕਾਂ ਦੀ ਮੁੜ ਵਸੇਬੇ ਵਿਚ ਮੱਦਦ ਕਰ ਚੁੱਕਿਆ ਹੈ। ਇਸ ਬਾਰੇ ਟਿੱਪਣੀ ਕਰਦਿਆਂ ਸਰਦਾਰ ਸੱਜਣ ਨੇ ਕਿਹਾ ਕਿ ਸਾਡੀ ਸਰਕਾਰ ਨੇ ਅਫਗਾਨਿਸਤਾਨ ਵਿਚ ਹਿੰਸਾ ਅਤੇ ਤਸ਼ੱਦਦ ਤੋਂ ਬਚ ਕੇ ਆਏ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ  ਕਾਰਵਾਈ ਕੀਤੀ ਹੈ। ਅਫਗਾਨਿਸਤਾਨ ਵਿਚ ਰਹਿੰਦੇ ਸਿੱਖ ਅਤੇ ਹਿੰਦੂ ਪਰਿਵਾਰਾਂ ਨੂੰ ਉਹਨਾਂ ਦੇ ਧਾਰਮਿਕ ਵਿਸ਼ਵਾਸ਼ਾਂ ਕਰਕੇ ਭਾਰੀ ਖ਼ਤਰਿਆਂ ਦਾ ਸਾਹਮਣਾ ਕਰਨਾ ਪਿਆ ਹੈ। ਇਹਨਾਂ ਪਰਿਵਾਰਾਂ  ਨੂੰ ਕੈਨੇਡਾ ਵਿਚ ਇੱਕ ਨਵੀਂ ਜਿੰæਦਗੀ  ਅਤੇ ਘਰ ਦੇ ਕੇ ਅਸੀਂ ਆਪਣੇ ਦੋਸਤ ਮਨਮੀਤ ਸਿੰਘ ਭੁੱਲਰ ਦੀ ਮਨੁੱਖਤਾ ਦੀ ਸੇਵਾ ਦੀਵਿਰਾਸਤ ਨੂੰ ਅੱਗੇ ਵਧਾਉਣ ਵਿਚ ਮਾਣ ਮਹਿਸੂਸ ਕਰ ਰਹੇ ਹਾਂ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *