ਓਟਾਂਰੀਓ ਅੰਦਰ ਫਰਵਰੀ ‘ਚ 36,900 ਨੌਕਰੀਆਂ ਦਾ ਵਾਧਾ ਹੋਇਆ


ਸੂਬੇ ਵੱਲੋਂ ਰੁਜ਼ਗਾਰ ਪੈਦਾ ਕਰਨ ਵਾਲਿਆਂ ਅਤੇ ਕਾਮਿਆਂ ਦਾ ਸਮਰਥਨ ਜਾਰੀ
ਟੋਰਾਂਟੋ/ ਓਟਾਂਰੀਓ ਸਰਕਾਰ ਲੋਕਾਂ ਲਈ ਰੁਜ਼ਗਾਰ ਪੈਦਾ ਕਰਨ ਅਤੇ ਨੌਕਰੀਆਂ ਬਚਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ। ‘ਓਟਾਂਰੀਓ ਕਾਰੋਬਾਰ ਲਈ ਖੁੱਲ੍ਹਾ ਹੈ’ਦਾ ਸੁਨੇਹਾ ਨਿਵੇਸ਼ਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ। ਵਧੀਆ ਰੁਜ਼ਗਾਰ ਹੋਣ ਕਰਕੇ ਲੋਕਾਂ ਨੂੰ ਆਪਣੀਆਂ ਬੁਨਿਆਦੀ ਜਰੂਰਤਾਂ ਤੋਂ ਇਲਾਵਾ ਬੱਚਿਆਂ ਦੀ ਪੜਾਈ ਅਤੇ ਸੇਵਾਮੁਕਤੀ ਲਈ ਬਚਤ ਕਰਨ ਵਾਸਤੇ ਲੋੜੀਂਦਾ ਧਨ ਜੁੜ ਜਾਂਦਾ ਹੈ।
ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਤਾਜ਼ਾ ਅੰਕੜਿਆ ਮੁਤਾਬਿਕ ਫਰਵਰੀ ਵਿਚ ਓਟਾਂਰੀਓ ਅੰਦਰ 36,900 ਨੌਕਰੀਆਂ ਦਾ ਇਜ਼ਾਫਾ ਹੋਇਆ ਹੈ। ਇਹਨਾਂ ਨੌਕਰੀਆਂ ਵਿਚ 59,200 ਫੁੱਲ ਟਾਈਮ ਨੌਕਰੀਆਂ ਵਿਚ ਵਾਧਾ ਅਤੇ 22,300 ਪਾਰਟ ਟਾਇਮ ਨੌਕਰੀਆਂ ਵਿਚ ਕਮੀ ਵੀ ਸ਼ਾਮਿਲ ਹੈ। ਜਨਵਰੀ 2019 ਤੋਂ ਲੈ ਕੇ ਓਟਾਂਰੀਓ ਵਿਚ 78,300 ਨੌਕਰੀਆਂ ਪੈਦਾ ਕੀਤੀਆਂ ਜਾ ਚੁੱਕੀਆਂ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਆਰਥਿਕ ਵਿਕਾਸ, ਰੁਜ਼ਗਾਰ ਸਿਰਜਣਾ ਅਤੇ ਵਪਾਰ ਮੰਤਰੀ ਟੋਡ ਸਮਿੱਥ ਨੇ ਕਿਹਾ ਕਿ ਅਸੀਂ ਵਾਅਦਾ ਕੀਤਾ ਸੀ ਕਿ ਅਸੀਂ ਓਟਾਂਰੀਓ ਨੂੰ ਦੁਬਾਰਾ ਲੀਹ ਉੱਤੇ ਲੈ ਆਵਾਂਗੇ। ਹੁਣ ਅਸੀਂ ਇਹੀ ਕੰਮ ਕਰ ਰਹੇ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਕੰਮ ਦੀ ਅਜੇ ਸਿਰਫ ਸ਼ੁਰੂਆਤ ਹੋਈ ਹੈ। ਪਰੰਤੂ ਅਸੀਂ ਇਹ ਯਕੀਨੀ ਬਣਾਉਣ ਲਈ ਆਪਣੀ ਲੜਾਈ ਜਾਰੀ ਰੱਖਾਂਗੇ ਕਿ ਅਸੀਂ ਇੱਥੇ ਇੱਕ ਸਥਿਰ ਅਤੇ ਮੁਕਾਬਲੇਪੂਰਨ ਵਪਾਰਕ ਮਾਹੌਲ ਪੈਦਾ ਕਰੀਏ , ਜਿੱਥੇ ਨਵੇਂ ਰੁæਜ਼ਗਾਰ ਪੈਦਾ ਹੋਣ, ਕਾਮੇ ਸੁਰੱਖਿਅਤ ਹੋਣ। ਤਰੱਕੀ ਕਰਨਾ ਅਤੇ ਨਵੇਂ ਮੌਕੇ ਪੇਦਾ ਕਰਨਾ ਸਾਡੀ ਪ੍ਰਮੁੱਖਤਾ ਹਨ।
ਓਟਾਂਰੀਓ ਸਰਕਾਰ ਸੂਬੇ ਨੂੰ ਵਪਾਰ ਵਾਸਤੇ ਖੋਲ੍ਹਣ ਦਾ ਆਪਣਾ ਵਾਅਦਾ ਪੂਰਾ ਕਰ ਰਹੀ ਹੈ। ਪਿਛਲੇ ਮਹੀਨੇ ਆਟੋ ਸੈਕਟਰ ਦੀ ਮੱਦਦ ਲਈ ਇੱਕ ਵਿਆਪਕ ਯੋਜਨਾ ਲਾਗੂ ਕੀਤੀ ਗਈ। ਇਸ ਯੋਜਨਾ ਤਹਿਤ 10 ਸਾਲ ਦੀ ਰਣਨੀਤੀ ਉਲੀਕੀ ਗਈ ਹੈ ਕਿ ਕਿਵੇਂ ਸਰਕਾਰ ਦੇ ਤਿੰਨ ਅੰਗ ਇੰਡਸਟਰੀ, ਖੋਜ ਅਤੇ ਸਿੱਖਿਆ ਸੈਕਟਰ ਇਕੱਠੇ ਹੋ ਕੇ ਆਟੋ ਸੈਕਟਰ ਅੰਦਰ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰਨ ਵਿਚ ਮੱਦਦ ਕਰ ਸਕਦੇ ਹਨ ਅਤੇ ਸੂਬੇ ਅੰਦਰ ਨਵੀਆਂ ਨੌਕਰੀਆਂ ਪੈਦਾ ਕਰ ਸਕਦੇ ਹਨ।
ਸਮਿੱਥ ਨੇ ਦੱਸਿਆ ਕਿ ਓਟਾਂਰੀਓ ਸਹੀ ਦਿਸ਼ਾ ਵਿਚ ਅੱਗੇ ਵਧ ਰਿਹਾ ਹੈ। ਸਾਡੀ ਨਵੀਂ ਆਟੋ ਯੋਜਨਾ ਅਤੇ ਦੂਜੇ ਉਪਰਾਲਿਆਂ ਰਾਹੀਂ ਅਸੀਂ ਇੱਕ ਵਧੀਆ ਅਰਥ-ਵਿਵਸਥਾ ਦੀ ਨੀਂਹ ਰੱਖ ਰਹੇ ਹਾਂ, ਜਿਹੜੀ ਕਾਮਿਆਂ ਲਈ ਫਾਇਦੇਮੰਦ ਹੋਵੇਗੀ ਅਤੇ ਨਵੀਆਂ ਨੌਕਰੀਆਂ ਪੈਦਾ ਕਰੇਗੀ। ਅਸੀਂ ਇੱਕ ਰੁਕਾਵਟ ਰਹਿਤ ਅਤੇ ਕਿਫਾਇਤੀ ਵਪਾਰਕ ਮਾਹੌਲ ਪੈਦਾ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਾਂ, ਜੋ ਕਿ ਕੰਪਨੀਆਂ ਨੂੰ ਓਟਾਂਰੀਓ ਅੰਦਰ ਨਿਵੇਸ਼ ਕਰਨ, ਕਾਢਾਂ ਕੱਢਣ ਅਤੇ ਤਰੱਕੀ ਕਰਨ ਵਿਚ ਮੱਦਦ ਕਰੇਗਾ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *