ਦਿੱਲੀ ‘ਚ ਖ਼ਾਲਿਸਤਾਨੀ ਆਗੂ ਗੁਰਸੇਵਕ ਸਿੰਘ ਕਾਬੂ


ਨਵੀਂ ਦਿੱਲੀ/ਪਾਬੰਦੀਸ਼ੁਦਾ ਖ਼ਾਲਿਸਤਾਨ ਕਮਾਂਡੋ ਫੋਰਸ (ਕੇਸੀਐਫ) ਦੇ ਮੈਂਬਰ ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਇਕ ਸਾਥੀ ਗੁਰਸੇਵਕ ਸਿੰਘ (53) ਨੂੰ ਦਿੱਲੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦਾ ਕਹਿਣਾ ਹੈ ਕਿ ਉਹ ਪਾਕਿਸਤਾਨ ਵਿਚ ਰਹਿੰਦੇ ਫੋਰਸ ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦੀਆਂ ਹਦਾਇਤਾਂ ‘ਤੇ ਜਥੇਬੰਦੀ ਨੂੰ ਮੁੜ ਸਰਗਰਮ ਕਰਨ ਦੀਆਂ ਕੋਸ਼ਿਸ਼ਾਂ ਵਿਚ ਲੱਗਿਆ ਹੋਇਆ ਸੀ। ਉਹ ਜਗਤਾਰ ਸਿੰਘ ਹਵਾਰਾ ਅਤੇ ਵੱਖ ਵੱਖ ਜੇਲ੍ਹਾਂ ਵਿਚ ਬੰਦ ਹੋਰਨਾਂ ਖਾਲਿਸਤਾਨੀ ਆਗੂਆਂ ਨਾਲ ਸੰਪਰਕ ਵਿਚ ਸੀ। ਪੁਲੀਸ ਨੇ ਦੱਸਿਆ ਕਿ ਗੁਰਸੇਵਕ ਸਿੰਘ ਨੂੰ ਦਿੱਲੀ ਦੇ ਅੰਤਰਰਾਜੀ ਬੱਸ ਸਟੈਂਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਆਪਣੇ ਕੁਝ ਸੰਪਰਕ ਸੂਤਰਾਂ ਨੂੰ ਮਿਲਣ ਆਇਆ ਸੀ। ਏਸੀਪੀ (ਅਪਰਾਧ) ਅਜੀਤ ਕੁਮਾਰ ਸਿੰਗਲਾ ਨੇ ਦੱਸਿਆ ਕਿ ਗੁਰਸੇਵਕ ਸਿੰਘ ਅਪਰਾਧਿਕ ਸਰਗਰਮੀਆਂ, ਪੁਲੀਸ ਅਫ਼ਸਰਾਂ ਅਤੇ ਮੁਖ਼ਬਰਾਂ ਦੇ ਕਤਲ, ਬੈਂਕ ਅਤੇ ਪੁਲੀਸ ਸਟੇਸ਼ਨਾਂ ਵਿਚ ਡਕੈਤੀਆਂ ਸਣੇ 50 ਤੋਂ ਵੱਧ ਕੇਸਾਂ ਵਿਚ ਸ਼ਾਮਲ ਸਮਝਿਆ ਜਾਂਦਾ ਹੈ। ਉਹ 26 ਸਾਲ ਕੈਦ ਕੱਟ ਚੁੱਕਿਆ ਹੈ। ਇਕ ਪੁਲੀਸ ਅਫ਼ਸਰ ਨੇ ਦੱਸਿਆ ਕਿ ਉਹ ਲੁਧਿਆਣਾ ਜ਼ਿਲੇ ਦੇ ਤਹਿਸੀਲ ਰਾਏਕੋਟ ਦਾ ਵਸਨੀਕ ਹੈ। ਉਸ ਦਾ ਵੱਡਾ ਭਰਾ ਸਵਰਨ ਸਿੰਘ 1980ਵਿਆਂ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਪ੍ਰਭਾਵਿਤ ਹੋ ਕੇ ਖਾੜਕੂ ਬਣ ਗਿਆ ਸੀ। ਬਾਅਦ ਵਿਚ ਗੁਰਸੇਵਕ ਸਿੰਘ ਵੀ ਉਸ ਦੀ ਲੀਹ ‘ਤੇ ਪੈ ਗਿਆ ਅਤੇ ਕੇਸੀਐਫ ਦੇ ਮਨਵੀਰ ਸਿੰਘ ਚਹੇੜੂ ਗਰੁਪ ਵਿਚ ਸ਼ਾਮਲ ਹੋ ਗਿਆ ਸੀ। ਮਈ 1984 ਵਿਚ ਗੁਰਸੇਵਕ ਸਿੰਘ ਤੇ ਉਸ ਦੇ ਸਾਥੀ ਲਾਭ ਸਿੰਘ, ਗੁਰਿੰਦਰ ਸਿੰਘ ਅਤੇ ਸਵਰਨਜੀਤ ਸਿੰਘ ਨੇ ਹਿੰਦ ਸਮਾਚਾਰ ਸਮੂਹ ਦੇ ਸੰਪਾਦਕ ਰਮੇਸ਼ ਚੰਦਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। 1986 ਵਿਚ ਉਸ ਨੇ ਪੰਜਾਬ ਦੇ ਤਤਕਾਲੀ ਡੀਜੀਪੀ ਜੂਲੀਓ ਰਿਬੇਰੋ ‘ਤੇ ਹਮਲਾ ਕੀਤਾ ਸੀ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *