ਜਗਤਾਰ ਜੌਹਲ ਦੇ ਕੇਸ ਦੀ ਪੈਰਵੀ ‘ਚ ਲੱਗੇ ਸਾਡੇ ਮੰਤਰੀ: ਟੈਰੇਜ਼ਾ ਮੇਅ


ਲੰਡਨ/ਬਰਤਾਨਵੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਆਖਿਆ ਕਿ ਭਾਰਤੀ ਜੇਲ੍ਹ ਵਿਚ ਪਿਛਲੇ ਇਕ ਸਾਲ ਤੋਂ ਬੰਦ ਬਰਤਾਨਵੀ ਸਿੱਖ ਮਸ਼ਕੂਕ ਜਗਤਾਰ ਸਿੰਘ ਜੌਹਲ ਦੇ ਕੇਸ ਦੀ ਮੰਤਰੀਆਂ ਵਲੋਂ ਪੈਰਵੀ ਕੀਤੀ ਜਾ ਰਹੀ ਹੈ। ਸਕਾਟਲੈਂਡ ਦੇ ਡੰਬਾਰਟਨ ਦੇ ਵਸਨੀਕ ਜਗਤਾਰ ਜੌਹਲ ਨੂੰ ਭਾਰਤੀ ਪੁਲੀਸ ਨੇ ਨਵੰਬਰ 2017 ਵਿਚ ਪੰਜਾਬ ਵਿਚ ਫਿਰਕੂ ਹਿੰਸਾ ਭੜਕਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ। ਉਸ ਦੇ ਹਲਕੇ ਦੇ ਐਮਪੀ ਸਕਾਟਿਸ਼ ਨੈਸ਼ਨਲ ਪਾਰਟੀ ਮਾਰਟਿਨ ਡੋਕਰਟੀ-ਹਿਊਜ਼ ਜੌਹਲ ਦੀ ਰਿਹਾਈ ਦੀ ਮੰਗ ਕਰਦੇ ਆ ਰਹੇ ਹਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਹਾਊਸ ਆਫ ਕਾਮਨਜ਼ ਵਿਚ ਹਫ਼ਤਾਵਾਰੀ ਪ੍ਰਧਾਨ ਮੰਤਰੀ ਦੇ ਸਵਾਲਾਂ ਦੇ ਵਕਫ਼ੇ ਦੌਰਾਨ ਮੁੱਦਾ ਉਠਾਇਆ ਸੀ। ਡੋਕਰਟੀ-ਹਿਊਜ਼ ਨੇ ਬੀਬੀ ਮੇਅ ਨਾਲ ਮੁਲਾਕਾਤ ਕਰ ਕੇ ਆਪਣੇ ਵਿਦੇਸ਼ ਮੰਤਰੀ ਜੈਰੇਮੀ ਹੰਟ ਨੂੰ ਇਹ ਮੁੱਦਾ ਭਾਰਤ ਸਰਕਾਰ ਕੋਲ ਉਠਾਉਣ ਦੀ ਅਪੀਲ ਕੀਤੀ ਸੀ ਤੇ ਨਾਲ ਹੀ ਕਿਹਾ ਸੀ ” ਸੋਮਵਾਰ (18 ਮਾਰਚ) ਨੂੰ ਮੇਰੇ ਹਲਕੇ ਦੇ ਵੋਟਰ ਜਗਤਾਰ ਸਿੰਘ ਜੌਹਲ ਨੂੰ ਬਿਨਾਂ ਮੁਕੱਦਮੇ ਤੋਂ ਜੇਲ੍ਹ ਵਿਚ 500 ਦਿਨ ਹੋ ਜਾਣਗੇ। ਉਸ ਨੂੰ ਭਾਰਤੀ ਰਾਜ ਦੀ ਸ਼ਹਿ ‘ਤੇ ਮੀਡੀਆ ਟ੍ਰਾਇਲ ਦਾ ਸਾਹਮਣਾ ਕਰਨਾ ਪਿਆ ਹੈ।” ਪ੍ਰਧਾਨ ਮੰਤਰੀ ਮੇਅ ਨੇ ਕਿਹਾ ਕਿ ਇਸ ਕੇਸ ਨਾਲ ਮੰਤਰੀ ਸਿਝ ਰਹੇ ਹਨ। ਉਹ ਇਸ ਕੇਸ ਵਿਚ ਸਰਗਰਮੀ ਨਾਲ ਸ਼ਾਮਲ ਹਨ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *