ਜੰਮੂ ‘ਚ ਪੰਜਾਬ ਦੀ ਬੱਸ ‘ਤੇ ਸੁੱਟੇ ਗ੍ਰਨੇਡ ਨਾਲ ਨੌਜਵਾਨ ਦੀ ਮੌਤ


ਹਿਜ਼ਬਲ-ਮੁਜ਼ਾਹਦੀਨ ਨੇ ਕਰਵਾਇਆ ਧਮਾਕਾ: ਪੁਲਿਸ

ਜੰਮੂ/ਜੰਮੂ ਦੇ ਬਸ ਸਟੈਂਡ ਉੱਤੇ ਹੋਏ ਵੀਰਵਾਰ ਨੂੰ ਹੋਏ ਇੱਕ ਗ੍ਰਨੇਡ ਹਮਲੇ ਵਿਚ ਜ਼ਖ਼ਮੀ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਮੁਤਾਬਕ ਇਸ ਧਮਾਕੇ ਵਿਚ 29 ਵਿਅਕਤੀ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿਚੋਂ ਚਾਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜੰਮੂ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਨਗਰੋਟਾ ਟੋਲ ਪਲਾਜ਼ਾ ਤੋਂ ਜਾਸਿਰ ਜਾਵੇਦ ਅਹਿਮਦ ਭੱਟ ਨਾਂ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦੇ ਦਾਅਵੇ ਮੁਤਾਬਕ ਇਹ ਵਿਅਕਤੀ ਹਿਜ਼ੁਬਲ ਮੁਜਾਹਦੀਨ ਦਾ ਕਾਰਕੁਨ ਹੈ।
ਪੁੱਛਗਿੱਛ ਦੌਰਾਨ ਇਸ ਵਿਅਕਤੀ ਨੇ ਦੱਸਿਆ ਕਿ ਇਸ ਨੂੰ ਗ੍ਰਨੇਡ ਫਾਰੁਕ ਅਹਿਮਦ ਭੱਟ , ਜੋ ਹਿਜਬਲ ਦਾ ਕਮਾਂਡਰ ਹੈ , ਨੇ ਦਿੱਤਾ ਸੀ। ਜੰਮੂ ਪੁਲਿਸ ਨੇ ਪ੍ਰੈਸ ਕਾਨਫਰੰਸ ਦਾਅਵਾ ਕੀਤਾ ਕਿ ਬੰਬ ਧਮਾਕੇ ਤੋਂ ਬਾਅਦ ਪੁਲਿਸ ਨੇ ਨੇੜੇ ਤੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਦੇਖੀ ਤਾਂ ਉਸ ਵਿਚ ਦਿਖਾਈ ਦਿੱਤਾ ਕਿ ਇੱਕ ਨੀਲੀ ਸ਼ਰਟ -ਜੀਨ ਤੇ ਪਿੱਛੇ ਲਾਲ ਬੈਗ ਪਾਈ ਮੁੰਡਾ ਬੰਬ ਸੁੱਟ ਕੇ ਭੱਜ ਰਿਹਾ ਹੈ।
ਪੁਲਿਸ ਮੁਤਾਬਕ ਇਸ ਦਾ ਸਕਰੀਨ ਗਰੈਬ ਤੁਰੰਤ ਸਾਰੇ ਸੂਬੇ ਵਿਚ ਨਾਕਿਆਂ ਨੂੰ ਭੇਜਿਆ ਗਿਆ ਅਤੇ ਨਗਰੋਟਾ ਟੋਲ ਨਾਕੇ ਉੱਤੇ ਪੁਲਿਸ ਨੇ ਇਸ ਸ਼ੱਕੀ ਮੁੰਡੇ ਨੂੰ ਕਾਬੂ ਕੀਤਾ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਜੰਮੂ ਬੱਸ ਸਟੈਂਡ ਉੱਤੇ ਪੰਜਾਬ ਰੋਡਵੇਜ਼ ਦੀ ਬੱਸ ਉੱਤੇ ਗ੍ਰਨੇਡ ਸੁੱਟੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਘਟਨਾਵਾਂ ਜੰਮੂ-ਕਸ਼ਮੀਰ ਦਾ ਅਮਨ ਭੰਗ ਕਰਨ ਲਈ ਅੱਤਵਾਦੀ ਸੰਗਠਨਾਂ ਦਾ ਕਾਰਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਜੰਮੂ ਕਸ਼ਮੀਰ ਦੇ ਨਾਲ ਹੈ।
ਆਈਡੀ ਏਕੇ ਸਿਨਹਾ ਨੇ ਦੱਸਿਆ ਕਿ ਜ਼ਖ਼ਮੀ 31 ਵਿਅਕਤੀਆਂ ਨੂੰ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ 4 ਜ਼ਖ਼ਮੀਆਂ ਦੀ ਹਾਲਤ ਕਾਫ਼ੀ ਨਾਜ਼ੁਕ ਹੈ। ਇਸ ਤੋਂ ਪਹਿਲਾਂ ਆਈਜੀ ਸਿਨਹਾ ਨੇ ਦੱਸਿਆ ਸੀ ਕਿ ਕੁਝ ਸ਼ੱਕੀ ਵਿਅਕਤੀਆਂ ਨੇ ਬੱਸ ਸਟੈਂਡ ਉੱਤੇ ਗ੍ਰਨੇਡ ਸੁੱਟਿਆ ਹੈ।ਜੰਮੂ ਦੇ ਐਸਐਸਪੀ ਤਜਿੰਦਰ ਸਿੰਘ ਨੇ ਦੱਸਿਆ ਹੈ ਕਿ ਧਮਾਕਾ 11 ਵਜ ਕੇ 45 ਮਿੰਟ ‘ਤੇ ਹੋਇਆ। ਜੰਮੂ ਡਿਵੀਜ਼ਨ ਦੇ ਆਈਜੀ ਐਮ ਕੇ ਸਿਨਹਾ ਨੇ ਕਿਹਾ ਹੈ ਕਿ ਕੁਝ ਸ਼ੱਕੀ ਲੋਕਾਂ ਨੇ ਬਸ ਸਟੈਂਡ ਵਿੱਚ ਖੜ੍ਹੀ ਇੱਕ ਬਸ ਦੇ ਬਾਹਰ ਗ੍ਰੈਨੇਡ ਸੁੱਟਿਆ ਸੀ। ਬਸ ਦੇ ਬਾਹਰ ਖੜ੍ਹੇ ਲੋਕ ਇਸ ਹਮਲੇ ਵਿੱਚ ਜ਼ਖਮੀ ਹੋਏ ਹਨ।
ਸ਼ੁਰੂਆਤੀ ਜਾਂਚ ਮੁਤਾਬਕ ਗ੍ਰੈਨੇਡ ਦਾ ਸਭ ਤੋਂ ਵੱਧ ਅਸਰ ਪੰਜਾਬ ਰੋਡਵੇਜ਼ ਦੀ ਬਸ ‘ਤੇ ਹੋਇਆ। ਬਸ ਵਿੱਚ ਬੈਠੇ ਕੁਝ ਮੁਸਾਫ਼ਿਰ ਜ਼ਖਮੀ ਹੋ ਗਏ। ਨਾਲ ਹੀ ਨੇੜੇ ਦੇ ਕੁਝ ਲੋਕਾਂ ਨੂੰ ਵੀ ਸੱਟਾਂ ਲੱਗੀਆਂ ਹਨ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *