ਪਾਕਿ ਵੱਲੋਂ ਜਮਾਦ-ਉਦ-ਦਾਵਾ ਦੇ ਮਦਰੱਸੇ ਤੇ ਜਾਇਦਾਦ ਜ਼ਬਤ


ਕਿਹਾ ਕਿ ਪਾਕਿਸਤਾਨ ਵਿਚ ਜੈਸ਼-ਏ-ਮੁਹੰਮਦ ਦਾ ਵਜੂਦ ਨਹੀਂ
ਪਾਕਿਸਤਾਨ/ਪਾਕਿਸਤਾਨ ਨੇ ਪਾਬੰਦੀਸ਼ੁਦਾ ਜਥੇਬੰਦੀਆਂ ‘ਤੇ ਸਖ਼ਤੀ ਕਰਦਿਆਂ ਕਈ ਜਥੇਬੰਦੀਆਂ ਦੇ ਮਦਰੱਸਿਆਂ ਦਾ ਕੰਟਰੋਲ ਆਪਣੇ ਹੱਥ ਵਿਚ ਲੈ ਲਿਆ ਤੇ ਉਨ੍ਹਾਂ ਦੀ ਜਾਇਦਾਦ ਜ਼ਬਤ ਕਰ ਲਈ। ਇਨ੍ਹਾਂ ਵਿਚ ਮੁੰਬਈ ਅਤਿਵਾਦੀ ਹਮਲੇ ਦੇ ਮੁੱਖ ਸਾਜਿਸ਼ਘਾੜੇ ਹਾਫਿਜ਼ ਸਈਦ ਦੀ ਅਗਵਾਈ ਵਾਲੀ ਜਮਾਤ ਉਦ ਦਾਵਾ ਤੇ ਇਸਦੇ ਵਿੰਗ ਫਲਾਹ-ਏ-ਇਨਸਾਨੀਅਤ ਫਾਊਂਡੇਸ਼ਨ ਦੇ ਮਦਰੱਸੇ ਤੇ ਜਾਇਦਾਦ ਸ਼ਾਮਲ ਹਨ।
‘ਦਿ ਡਾਅਨ’ ਮੁਤਾਬਕ ਨੈਸ਼ਨਲ ਐਕਸ਼ਨ ਪਲੈਨ ਅਧੀਨ ਇਨ੍ਹਾਂ ਦੋਵਾਂ ਜਥੇਬੰਦੀਆਂ ਦੇ ਦੋ ਮਦਰੱਸਿਆਂ ਤੇ ਜਾਇਦਾਦ ਨੂੰ ਸਰਕਾਰ ਨੇ ਆਪਣੇ ਕੰਟਰੋਲ ਅਧੀਨ ਕਰ ਲਿਆ ਹੈ। ਜਾਣਕਾਰੀ ਮੁਤਾਬਕ ਚਕਵਾਲ ਵਿਚ ਜਮਾਤ ਉਦ ਦਾਵਾ ਦੇ ਮਦਰੱਸੇ- ਮਦਰੱਸਾ ਖਾਲਿਦ ਬਿਨ ਵਲੀਦ ਤੇ ਚਕਵਾਲ ਦੀ ਰੇਲਵੇ ਰੋਡ ਉੱਤੇ ਸਥਿਤ ਮਦਰੱਸਾ ਦਾਰੁਸ ਸਲਾਮ ਤੇ ਇਨ੍ਹਾਂ ਦੇ ਸਟਾਫ਼ ਨੂੰ ਔਕਾਫ਼ ਵਿਭਾਗ ਨੇ ਆਪਣੇ ਕੰਟਰੋਲ ਅਧੀਨ ਲੈ ਲਿਆ ਹੈ।
ਇਸ ਦੌਰਾਨ ਪਾਕਿਸਤਾਨੀ ਫ਼ੌਜ ਦੇ ਬੁਲਾਰੇ ਨੇ ਕਿਹਾ ਹੈ ਕਿ ਪਾਕਿਸਤਾਨ ਵਿਚ ਜੈਸ਼-ਏ-ਮੁਹੰਮਦ ਦਾ ਕੋਈ ਵਜੂਦ ਨਹੀਂ ਹੈ। ਕੁਝ ਦਿਨ ਪਹਿਲਾਂ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਮੰਨਿਆ ਸੀ ਕਿ ਇਸ ਅਤਿਵਾਦੀ ਜਥੇਬੰਦੀ ਦਾ ਮੁਖੀ ਮੁਲਕ ਵਿਚ ਮੌਜੂਦ ਹੈ। ਇੰਟਰ-ਸਰਵਿਸਿਜ ਪਬਲਿਕ ਰਿਲੇਸ਼ਨਜ਼ ਦੇ ਡਾਇਰੈਕਟਰ ਜਨਰਲ ਆਸਿਫ ਗਫੂਰ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਕੀ ਹਮਲੇ ਤੋਂ ਬਾਅਦ ਦੋਵੇਂ ਮੁਲਕ ਜੰਗ ਕਰਨ ਦੇ ਰੌਂਅ ‘ਚ ਹਨ, ਉਨ੍ਹਾਂ ਕਿਹਾ,’ਅਸੀਂ, ਮੈਂ ਕਹਾਂਗਾ ਕਿ ਜੰਗ ਕਰਨ ਦੀ ਤਿਆਰੀ ‘ਚ ਹਾਂ, ਕਿਉਂਕਿ ਜਦੋਂ ਭਾਰਤ ਨੇ ਗੁੱਸੇ ਵਿਚ ਹਵਾਈ ਖੇਤਰ ਦੀ ਉਲੰਘਣਾ ਕੀਤੀ, ਤਾਂ ਅਸੀਂ ਇਸਦਾ ਜੁਆਬ ਦਿੱਤਾ। ਕੰਟਰੋਲ ਰੇਖਾ ਉੱਤੇ ਅਸੀਂ ਆਹਮੋ-ਸਾਹਮਣੇ ਹਾਂ। ਕਈ ਦਹਾਕਿਆਂ ਤੋਂ ਇਥੇ ਫ਼ੌਜੀ ਬਲ ਮੌਜੂਦ ਹਨ ਪਰ ਮੌਜੂਦਾ ਸਥਿਤੀ ਤੋਂ ਬਾਅਦ ਦੋਵਾਂ ਮੁਲਕਾਂ ਵੱਲੋਂ ਸੁਰੱਖਿਆ ਲਈ ਕਦਮ ਚੁੱਕੇ ਗਏ ਹਨ।’

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *