ਐਸ ਐਨ ਸੀ ਲੈਵੇਲਿਨ ਮੁੱਦੇ ਉੱਤੇ ਟਰੂਡੋ ਦੀ ਸੁਰ ਨਰਮ ਹੋਈ


ਓਟਵਾ/ ਇੱਕ ਮਹੀਨੇ ਦੇ ਅੰਦਰ ਐਸਐਨਸੀ ਲੈਵੇਲਿਨ ਦੇ ਮੁੱਦੇ ਉਤੇ ਦੂਜੀ ਕੈਬਨਿਟ ਮੰਤਰੀ ਵੱਲੋਂ ਅਸਤੀਫਾ ਦੇਣ ਮਗਰੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸੁਰ ਨਰਮ ਹੋ ਗਈ ਹੈ ਅਤੇ ਉਹਨਾਂ ਇਹ ਵਤੀਰਾ ਤਿਆਗ ਦਿੱਤਾ ਹੈ ਕਿ ਉਹਨਾਂ ਦੀ ਸਰਕਾਰ ਨੇ ਕੋਈ ਗਲਤੀ ਨਹੀਂ ਕੀਤੀ ਹੈ।
ਖਜ਼ਾਨਾ ਬੋਰਡ ਦੀ ਮੁਖੀ ਜੇਨ ਫਿਲਪੌਟ ਨੇ ਲੰਘੇ ਸੋਮਵਾਰ ਇਹ ਕਹਿੰਦਿਆਂ ਆਪਣਾ ਅਸਤੀਫਾ ਸੌਂਪ ਦਿੱਤਾ ਕਿ ਸਰਕਾਰ ਦੇ ਮੌਂਟਰੀਅਲ ਇੰਜਨੀਰਿੰਗ ਫਰਮ ਵਿਰੁੱਧ ਲੱਗੇ ਸੰਗੀਨ ਦੋਸ਼ਾਂ ਪ੍ਰਤੀ ਵਿਵਹਾਰ ਨੁੰ ਵੇਖ ਕੇ ਉੁਹਨਾਂ ਦਾ ਸਰਕਾਰ ਤੋਂ ਭਰੋਸਾ ਉੱਠ ਗਿਆ ਹੈ।
ਇਸ ਤੋਂ ਪਹਿਲਾਂ ਸਾਬਕਾ ਅਟਾਰਨੀ ਜੋਡੀ ਵਿਲਸਨ-ਰੇਅਬੋਲਡ ਨੇ ਇਹਨਾਂ ਦੋਸ਼ਾਂ ਦੇ ਚੱਲਦਿਆਂ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਸੀ ਕਿ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਐਨਐਨਸੀ-ਲੈਵੇਲਿਨ ਵਿਰੁੱਧ ਇੱਕ ਅਪਰਾਧਿਕ ਮਾਮਲੇ ਵਿਚ ਕਾਰਵਾਈ ਨੂੰ ਰੇਅਬੋਲਡ ਉੱਤੇ ਗਲਤ ਦਬਾਅ ਪਾਇਆ ਗਿਆ ਸੀ।
ਸੋਮਵਾਰ ਰਾਤ ਨੂੰ ਇੱਕ ਰੈਲੀ ਦੌਰਾਨ ਟਰੂਡੋ ਨੇ ਇਸ ਮੁੱਦੇ ਉੱਤੇ ਆਪਣਾ ਉਹੀ ਸਟੈਂਡ ਦੁਹਰਾਉਣ ਤੋਂ ਗੁਰੇਜ਼ ਕੀਤਾ,ਜੋ ਉਹ ਵਿਵਾਦ ਉੱਠਣ ਮਗਰੋਂ ਇੱਕ ਮਹੀਨੇ ਤੋਂ ਦੁਹਰਾਉਂਦਾ ਆ ਰਿਹਾ ਸੀ ਕਿ ਜੋਡ ਵਿਲਸਨ ਉੱਤੇ ਕੋਈ ਦਬਾਅ ਨਹੀਂ ਸੀ ਪਾਇਆ ਗਿਆ ਅਤੇ ਸਰਕਾਰ ਇਸ ਮਾਮਲੇ ਵਿਚ ਨਿਆਂਇਕ ਪ੍ਰਬੰਧ ਦੀ ਸੁਤੰਤਰਤਾ ਬਰਕਰਾਰ ਰੱਖਣ ਦੇ ਨਾਲ ਨਾਲ ਐਸਐਨਸੀ-ਲੈਵੇਲਿਨ ਵਿਚ ਕੰਮ ਕਰਦੇ 9 ਹਜ਼ਾਰ ਕਰਮਚਾਰੀਆਂ ਦੀ ਨੌਕਰੀਆਂ ਬਚਾਉਣ ਲਈ ਇੱਕ ਸਤੁੰਲਿਤ ਪਹੁੰਚ ਬਣਾ ਕੇ ਚੱਲ ਰਹੀ ਹੈ।
ਇਸ ਦੀ ਥਾਂ ਟਰੂਡੋ ਨੇ ਨਰਮ ਸੁਰ ਅਪਣਾਉਂਦਿਆਂ ਇਹ ਇਸ਼ਾਰਾ ਕੀਤਾ ਕਿ ਇਸ ਮਾਮਲੇ ਵਿਚ ਨਿਯਮਾਂ ਦੀ ਉਲੰਘਣਾ ਹੋਈ ਹੋ ਸਕਦੀ ਹੈ। ਟਰੂਡੋ ਨੇ ਕਿਹਾ ਕਿ ਸਾਡੇ ਵਰਗੇ ਮੁਲਕ ਅੰਦਰ ਜਿੱਥੇ ਅਸੀਂ ਆਪਣੀ ਵਿਭਿੰਨਤਾ ਦੀ ਕਦਰ ਕਰਦੇ ਹਾਂ, ਸਾਨੂੰ ਵਖਰੇਵੇਂ ਰੱਖਣ ਅਤੇ ਬਹਿਸ ਕਰਨ ਦੀ ਖੁੱਲ੍ਹ ਹੈ। ਅਸੀਂ ਇਸ ਨੂੰ ਹੱਲਾਸ਼ੇਰੀ ਦਿੰਦੇ ਹਾਂ। ਇਸ ਮੁੱਦੇ ਨੇ ਇਕ ਅਹਿਮ ਵਿਚਾਰ ਚਰਚਾ ਛੇੜ ਦਿੱਤੀ ਹੈ। ਕਿਸ ਤਰ੍ਹਾਂ ਲੋਕਤੰਤਰੀ ਸੰਸਥਾਵਾਂ ਖਾਸ ਕਰਕੇ ਫੈਡਰਲ ਮੰਤਰਾਲਾ ਅਤੇ ਇਸ ਦੇ ਅਧਿਕਾਰੀ ਵਿਵਹਾਰ ਕਰਦੇ ਹਨ, ਇਹ ਬਹੁਤ ਹੀ ਅਹਿਮ ਗੱਲ ਹੈ, ਜੋ ਕਿ ਸਾਡੀਆਂ ਕਦਰਾਂ-ਕੀਮਤਾਂ ਦਾ ਧੁਰਾ ਹੈ।
ਟਰੂਡੋ ਨੇ ਕਿਹਾ ਕਿ ਇਸ ਤਰ੍ਹਾਂ ਦੇ ਫਿਕਰਾਂ ਨੂੰ ਬਹੁਤ ਹੀ ਸੰਜੀਦਗੀ ਨਾਲ ਲੈਣ ਦੀ ਲੋੜ ਹੈ ਅਤੇ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਇਸ ਬਾਰੇ ਸੰਜੀਦਾ ਹਾਂ। ਮੈਂ ਹਾਊਸ ਆਫ ਜਸਟਿਸ ਕਮੇਟੀ ਦੇ ਗਵਾਹਾਂ ਦੀਆਂ ਗਵਾਹੀਆਂ ਅਤੇ ਰਾਵਾਂ ਬਹੁਤ ਧਿਆਨ ਨਾਲ ਸੁਣ ਰਿਹਾ ਹਾਂ।
ਇਸ ਦੌਰਾਨ ਟਰੂਡੋ ਨੇ ਫਿਲਪੌਟ ਵੱਲੋਂ ਨਿਭਾਈਆਂ ਸੇਵਾਵਾਂ ਲਈ ਉਸ ਦਾ ਧੰਨਵਾਦ ਕੀਤਾ ਅਤੇ ਉਸ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਫਿਲਪੌਟ ਦਾ ਅਸਤੀਫਾ ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ ਸੀ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *