ਮਾਰੇ ਗਏ ਦਹਿਸ਼ਤਗਰਦਾਂ ਦਾ ਅੰਕੜਾ ਜਲਦੀ ਨਸ਼ਰ ਹੋ ਜਾਵੇਗਾ: ਰਾਜਨਾਥ


ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤੀ ਹਵਾਈ ਸੈਨਾ ਵੱਲੋਂ ਜੈਸ਼-ਏ-ਮੁਹੰਮਦ ਦੇ ਪਾਕਿਸਤਾਨ ਵਿਚਲੇ ਬਾਲਾਕੋਟ ਕੈਂਪ ‘ਤੇ ਕੀਤੇ ਹਵਾਈ ਹਮਲੇ ਵਿਚ ਮਾਰੇ ਗਏ ਅਤਿਵਾਦੀਆਂ ਦੀ ਗਿਣਤੀ ਬਾਰੇ ਜਲਦੀ ਪਤਾ ਲੱਗ ਜਾਵੇਗਾ।
ਰਾਜਨਾਥ ਸਿੰਘ ਨੇ ਕਿਹਾ ਕਿ ਕੌਮੀ ਤਕਨੀਕੀ ਖੋਜ ਸੰਸਥਾ (ਐੱਨਟੀਆਰਓ) ਨੇ ਭਾਰਤੀ ਹਵਾਈ ਹਮਲੇ ਤੋਂ ਪਹਿਲਾਂ ਸਬੰਧਿਤ ਸਥਾਨ ‘ਤੇ 300 ਦੇ ਕਰੀਬ ਮੋਬਾਈਲ ਫੋਨ ਹੋਣ ਦੀ ਪੁਸ਼ਟੀ ਕੀਤੀ ਹੈ, ਜੋ ਕਿ ਉਸ ਸਮੇਂ ਚੱਲ ਰਹੇ ਸਨ। ਵਿਰੋਧੀ ਧਿਰ ਕਾਂਗਰਸ ਵੱਲੋਂ ਇਸ ਮਾਮਲੇ ‘ਤੇ ਸਿਆਸਤ ਕਰਨ ‘ਤੇ ਗ੍ਰਹਿ ਮੰਤਰੀ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਜੇ ਕਾਂਗਰਸੀ ਮਾਰੇ ਗਏ ਅਤਿਵਾਦੀਆਂ ਦੀ ਗਿਣਤੀ ਕਰਨਾ ਚਾਹੁੰਦੇ ਹਨ ਤਾਂ ਉਹ ਪਾਕਿਸਤਾਨ ਚਲੇ ਜਾਣ ਤੇ ਉੱਥੇ ਜਾ ਕੇ ਲਾਸ਼ਾਂ ਦੀ ਗਿਣਤੀ ਕਰ ਲੈਣ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਮਾਰੇ ਗਏ ਅਤਿਵਾਦੀਆਂ ਦੀ ਗਿਣਤੀ ਬਾਰੇ ਪੁੱਛ ਰਹੇ ਹਨ। ਅੱਜ ਨਹੀਂ ਤਾਂ ਭਲਕੇ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗ ਜਾਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਆਗੂ ਜਾਣਦੇ ਹਨ ਕਿ ਇਸ ਹਮਲੇ ਵਿਚ ਕਿੰਨੇ ਅਤਿਵਾਦੀ ਮਾਰੇ ਗਏ ਹਨ। ਸ੍ਰੀ ਸਿੰਘ ਫ਼ੌਜ ਦੇ ਸਰਹੱਦੀ ਪ੍ਰਾਜੈਕਟ ਦੇ ਉਦਘਾਟਨ ਮੌਕੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।
ਇਸ ਦੌਰਾਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਪਹਿਲਾਂ ਪਾਕਿਸਤਾਨ ਵਲੋਂ ਭਾਰਤੀ ਜਵਾਨਾਂ ਦੇ ਸਿਰ ਕਲਮ ਕਰਕੇ ਦੇਹਾਂ ਵਾਪਸ ਭੇਜੀਆਂ ਜਾਂਦੀਆਂ ਸਨ, ਪਰ ਇਸ ਵਾਰ ਉਸ ਨੂੰ ਸਾਡੇ ਹਵਾਈ ਸੈਨਾ ਦੇ ਪਾਇਲਟ ਨੂੰ 48 ਘੰਟਿਆਂ ਦੇ ਅੰਦਰ ਛੱਡਣਾ ਪਿਆ। ਉਨ੍ਹਾਂ ਪਾਰਟੀ ਵਰਕਰਾਂ ਦੀ ਮੀਟਿੰਗ ਮੌਕੇ ਬੋਲ ਰਹੇ ਸਨ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *