ਸਮਝੌਤਾ ਐਕਸਪ੍ਰੈੱਸ ਮੁੜ ਰੇਲਵੇ ਲਾਇਨਾਂ ਉੱਤੇ ਦੌੜੀ


ਨਵੀਂ ਦਿੱਲੀ/ਭਾਰਤ ਅਤੇ ਪਾਕਿਸਤਾਨ ਵਿਚਾਲੇ ਸਮਝੌਤਾ ਐਕਸਪ੍ਰੈੱਸ ਰੇਲ ਸੇਵਾ ਮੁੜ ਚਾਲੂ ਕਰਨ ‘ਤੇ ਸਹਿਮਤੀ ਬਣ ਗਈ ਹੈ। ਇਹ ਜਾਣਕਾਰੀ ਦਿੰਦਿਆਂ ਰੇਲਵੇ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਦਿੱਲੀ ਤੋਂ ਪਾਕਿਸਤਾਨ ਲਈ ਇਹ ਰੇਲ ਸੇਵਾ ਬਹਾਲ ਹੋ ਗਈ ਹੈ। ਰੇਲ ਸੇਵਾ ਬਹਾਲ ਕਰਨ ਦਾ ਐਲਾਨ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਪਾਕਿਸਤਾਨ ਵਲੋਂ ਛੱਡੇ ਜਾਣ ਮਗਰੋਂ ਕੀਤਾ ਗਿਆ ਹੈ। ਰੇਲ ਅਧਿਕਾਰੀ ਨੇ ਦੱਸਿਆ ਕਿ ਪਹਿਲੀ ਰੇਲਗੱਡੀ ਭਾਰਤ ਤੋਂ 3 ਮਾਰਚ ਨੂੰ ਸ਼ੁਰੂ ਹੋ ਗਈ ਹੈ।
ਸੂਤਰਾਂ ਅਨੁਸਾਰ ਪਾਕਿਸਤਾਨ ਵਾਲੇ ਪਾਸਿਓਂ ਰੇਲਵੇ ਬੋਰਡ ਨੂੰ ਸਮਝੌਤਾ ਰੇਲ ਸੇਵਾ ਬਹਾਲ ਕੀਤੇ ਜਾਣ ਦਾ ਸੁਨੇਹਾ ਮਿਲਣ ਮਗਰੋਂ ਭਾਰਤ ਵਾਲੇ ਪਾਸਿਓਂ ਵੀ ਸੇਵਾਵਾਂ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ। ਅਧਿਕਾਰੀ ਅਨੁਸਾਰ ਭਾਰਤ ਵਲੋਂ ਇਹ ਰੇਲਗੱਡੀ ਐਤਵਾਰ ਨੂੰ ਚੱਲੀ ਹੈ ਜਦਕਿ ਪਾਕਿਸਤਾਨ ਵਲੋਂ ਲਾਹੌਰ ਤੋਂ ਇਸ ਗੱਡੀ ਦੀ ਸੋਮਵਾਰ ਨੂੰ ਵਾਪਸੀ ਹੋਈ ਹੈ। ਭਾਰਤ ਵਾਲੇ ਪਾਸੇ ਇਹ ਗੱਡੀ ਦਿੱਲੀ ਤੋਂ ਅਟਾਰੀ ਵਿਚਾਲੇ ਚੱਲਦੀ ਹੈ ਜਦਕਿ ਪਾਕਿਸਤਾਨ ਵਾਲੇ ਪਾਸੇ ਇਹ ਗੱਡੀ ਵਾਹਗਾ ਤੋਂ ਲਾਹੌਰ ਵਿਚਾਲੇ ਚੱਲਦੀ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *