ਅਭਿਨੰਦਨ ਨੇ ਸੁਰੱਖਿਆ ਏਜੰਸੀਆ ਨਾਲ ਘਟਨਾਕ੍ਰਮ ਦੀ ਜਾਣਕਾਰੀ ਸਾਂਝੀ ਕੀਤੀ


ਬਹਾਦਰ ਵਿੰਗ ਕਮਾਂਡਰ ਨੂੰ ਮਿਲੇਗਾ ਭਗਵਾਨ ਮਹਾਵੀਰ ਅਹਿੰਸਾ ਪੁਰਸਕਾਰ
ਨਵੀਂ ਦਿੱਲੀ/ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਤੋਂ ਐਤਵਾਰ ਨੂੰ ਸੁਰੱਖਿਆ ਏਜੰਸੀਆਂ ਨੇ ਪਾਕਿਸਤਾਨ ‘ਚ ਵਾਪਰੇ ਘਟਨਾਕ੍ਰਮ ਬਾਰੇ ਜਾਣਕਾਰੀ ਹਾਸਲ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਇਥੇ ਫ਼ੌਜੀ ਹਸਪਤਾਲ ‘ਚ ਉਸ ਦਾ ਲਗਾਤਾਰ ਦੂਜੇ ਦਿਨ ਮੈਡੀਕਲ ਚੈੱਕਅਪ ਹੋਇਆ। ਵਰਤਮਾਨ ਨਾਲ ਭਾਰਤੀ ਹਵਾਈ ਸੈਨਾ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਮੁਲਾਕਾਤ ਕੀਤੀ ਹੈ।
ਅਧਿਕਾਰੀਆਂ ਮੁਤਾਬਕ ਵਿੰਗ ਕਮਾਂਡਰ ਤੋਂ ਸੁਰੱਖਿਆ ਏਜੰਸੀਆਂ ਅਜੇ ਦੋ ਕੁ ਦਿਨਾਂ ਤਕ ਹੋਰ ਜਾਣਕਾਰੀ ਹਾਸਲ ਕਰਨਗੀਆਂ। ਵਰਤਮਾਨ ਦੇ ਕਈ ਮੈਡੀਕਲ ਟੈਸਟ ਵੀ ਕੀਤੇ ਗਏ ਹਨ ਤਾਂ ਜੋ ਉਸ ਨੂੰ ਸਹਿਜ ਕੀਤਾ ਜਾ ਸਕੇ। ਫ਼ੌਜੀ ਅਧਿਕਾਰੀਆਂ ਨੇ ਕਿਹਾ,”ਉਸ ਨੂੰ ਮੁੜ ਜਹਾਜ਼ ਉਡਾਉਣ ਦੇ ਕਾਬਿਲ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।” ਅਭਿਨੰਦਨ ਨੇ ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਨੂੰ ਸੁਨੇਹਾ ਦੇ ਦਿੱਤਾ ਹੈ ਕਿ ਉਹ ਜਿੰਨੀ ਛੇਤੀ ਹੋ ਸਕੇ ਜਹਾਜ਼ ਉਡਾਉਣਾ ਚਾਹੁੰਦਾ ਹੈ। ਉਸ ਨੇ ਆਪਣੀ ਤਾਂਘ ਇਲਾਜ ਕਰ ਰਹੇ ਡਾਕਟਰਾਂ ਨੂੰ ਵੀ ਦੱਸੀ ਹੈ। ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਪਾਕਿਸਤਾਨ ‘ਚ ਉਸ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤੇ ਜਾਣ ਦੇ ਬਾਵਜੂਦ ਉਸ ਦੇ ਹੌਸਲੇ ਬੁਲੰਦ ਹਨ। ਸ਼ਨਿਚਰਵਾਰ ਨੂੰ ਉਸ ਨਾਲ ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਅਤੇ ਏਅਰ ਚੀਫ਼ ਮਾਰਸ਼ਲ ਬੀ ਐਸ ਧਨੋਆ ਨੇ ਵੱਖੋ ਵੱਖਰੇ ਤੌਰ ‘ਤੇ ਮੁਲਾਕਾਤ ਕੀਤੀ ਸੀ। ਰੱਖਿਆ ਮੰਤਰੀ ਨੇ ਉਸ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਰਾਸ਼ਟਰ ਵੱਲੋਂ ਉਸ ਨੂੰ ਸਲਾਮ ਕੀਤਾ ਸੀ।
ਇਸ ਦੌਰਾਨ ਪਾਕਿਸਤਾਨ ਤੋਂ ਸੁਰੱਖਿਅਤ ਮੁਲਕ ਪਰਤੇ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਪਹਿਲੇ ‘ਭਗਵਾਨ ਮਹਾਵੀਰ ਅਹਿੰਸਾ ਪੁਰਸਕਾਰ’ ਨਾਲ 17 ਅਪਰੈਲ ਨੂੰ ਸਨਮਾਨਤ ਕੀਤਾ ਜਾਵੇਗਾ। ਅਖਿਲ ਭਾਰਤੀ ਦਿਗੰਬਰ ਜੈਨ ਮਹਾਸਮਿਤੀ ਨੇ ਅਭਿਨੰਦਨ ਨੂੰ ਇਹ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਇਹ ਪੁਰਸਕਾਰ ਇਸ ਸਾਲ ਸਥਾਪਤ ਕੀਤਾ ਗਿਆ ਹੈ ਅਤੇ ਵਰਤਮਾਨ ਨੂੰ ਨਕਦ 2æ51 ਲੱਖ ਰੁਪਏ ਅਤੇ ਪ੍ਰਸ਼ੰਸਾ ਪੱਤਰ ਮਿਲੇਗਾ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *