ਮੋਦੀ ਨੇ ਅਮੇਠੀ ‘ਚ ਰਾਇਫਲਾਂ ਬਣਾਉਣ ਦੀ ਫੈਕਟਰੀ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ‘ਚ ਸੱਤਾ ‘ਚ ਆਉਣ ਤੋਂ ਬਾਅਦ ਪਹਿਲੀ ਵਾਰ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਗੜ੍ਹ ਅਮੇਠੀ ‘ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੀ ਯੂæਪੀæਏæ ਸਰਕਾਰ ਰਾਫ਼ੇਲ ਸੌਦੇ ‘ਤੇ ਕਈ ਸਾਲਾਂ ਤੱਕ ਸੁੱੱਤੀ ਰਹੀ ਪਰ ਜਦ ਉਨ੍ਹਾਂ ਦੀ ਸਰਕਾਰ ਦੇ ਜਾਣ ਦਾ ਸਮਾਂ ਆਇਆ ਤਾਂ ਉਨ੍ਹਾਂ ਨੇ ਇਸ ਨੂੰ ਠੰਢੇ ਬਸਤੇ ‘ਚ ਪਾ ਦਿੱਤਾ | ਮੋਦੀ ਨੇ ਕਿਹਾ ਕਿ ਜਦ ਸਾਡੀ ਸਰਕਾਰ ਨੇ ਸੱਤਾ ਸੰਭਾਲੀ ਤਾਂ ਅਸੀਂ ਇਸ ਨੂੰ ਇਕ-ਡੇਢ ਸਾਲਾਂ ‘ਚ ਹੀ ਅੰਤਿਮ ਰੂਪ ਦੇ ਦਿੱਤਾ ਅਤੇ ਹੁਣ ਜਲਦ ਹੀ ਪਹਿਲਾ ਰਾਫ਼ੇਲ ਜਹਾਜ਼ ਸਾਡੇ ਆਸਮਾਨ ‘ਚ ਉੱਡਦਾ ਵਿਖਾਈ ਦੇਵੇਗਾ | ਇਸ ਮੌਕੇ ਮੋਦੀ ਨੇ ਅਮੇਠੀ ‘ਚ ਆਧੁਨਿਕ ਏæਕੇæ-203 ਰਾਇਫ਼ਲਾਂ ਬਣਾਉਣ ਦੀ ਫੈਕਟਰੀ ਦਾ ਨੀਂਹ ਪੱਥਰ ਵੀ ਰੱਖਿਆ | ਮੋਦੀ ਨੇ ਕਿਹਾ ਕਿ ਅਮੇਠੀ ਸਾਡੀ ਸਰਕਾਰ ਦੇ ‘ਸਬ ਕਾ ਸਾਥ, ਸਬ ਕਾ ਵਿਕਾਸ’ ਨਾਅਰੇ ਦੀ ਬਿਹਤਰੀਨ ਉਦਾਹਰਨ ਹੈ | ਉਨ੍ਹਾਂ ਇਸ ਮੌਕੇ ਕਿਹਾ ਕਿ ਭਾਵੇਂ ਅਸੀਂ ਇੱਥੋਂ ਪਿਛਲੀ ਵਾਰ ਸੀਟ ਨਹੀਂ ਜਿੱਤ ਸਕੇ ਸੀ ਪਰ ਅਸੀਂ ਤੁਹਾਡੇ ਦਿਲ ਜਿੱਤੇ ਹਨ | ਉਨ੍ਹਾਂ ਸਮ੍ਰਿਤੀ ਇਰਾਨੀ ਵਲੋਂ ਅਮੇਠੀ ਲਈ ਕੀਤੇ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ | ਮੋਦੀ ਨੇ ਕਿਹਾ ਕਿ ਜਿਨ੍ਹਾਂ ਨੇ ਸਾਨੂੰ ਵੋਟ ਪਾਈ ਜਾਂ ਜਿਨ੍ਹਾਂ ਨੇ ਨਹੀਂ ਵੀ ਪਾਈ ਸਾਰੇ ਸਾਡੇ ਹੀ ਹਨ ਅਤੇ ਇਹ ਹੀ ‘ਸਬ ਕਾ ਸਾਥ, ਸਬ ਕਾ ਵਿਕਾਸ’ ਦਾ ਮੰਤਰ ਹੈ | ਫੈਕਟਰੀ ਦਾ ਨੀਂਹ ਪੱਥਰ ਰੱਖਣ ਮੌਕੇ ਉਨ੍ਹਾਂ ਕਿਹਾ ਕਿ ਰੂਸ-ਭਾਰਤ ਦੇ ਸਾਂਝੇ ਉੱਦਮ ਤਹਿਤ ਅਮੇਠੀ ‘ਚ ਇਨ੍ਹਾਂ ਆਧੁਨਿਕ ਰਾਇਫ਼ਲਾਂ ਦਾ ਨਿਰਮਾਣ ਕੀਤਾ ਜਾਵੇਗਾ | ਮੋਦੀ ਨੇ ਕਿਹਾ ਕਿ ਇਨ੍ਹਾਂ ਰਾਇਫ਼ਲਾਂ ਨੂੰ ‘ਮੇਡ ਇਨ ਅਮੇਠੀ’ ਵਜੋਂ ਜਾਣਿਆ ਜਾਵੇਗਾ ਅਤੇ ਨਕਸਲੀਆਂ ਤੇ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਇਹ ਜਵਾਨਾਂ ਦੀ ਮਦਦ ‘ਚ ਸਹਾਈ ਹੋਣਗੀਆਂ | ਮੋਦੀ ਨੇ ਕਿਹਾ ਕਿ ਅਮੇਠੀ ਦੀ ਹੁਣ ਨਵੀਂ ਪਛਾਣ ਹੋਵੇਗੀ | ਉਨ੍ਹਾਂ ਪਿਛਲੀਆਂ ਸਰਕਾਰਾਂ ‘ਤੇ ਹਥਿਆਰਬੰਦ ਸੈਨਾਵਾਂ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਅਣਗੌਲੇ ਜਾਣ ਦਾ ਵੀ ਦੋਸ਼ ਲਗਾਇਆ |

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *