ਅਮਰੀਕਾ ਨੇ ਐੱਫ-16 ਲੜਾਕੂ ਜਹਾਜ਼ਾਂ ਦੀ ਦੁਰਵਰਤੋਂ ਲਈ ਪਾਕਿ ਦੇ ਕੰਨ ਖਿੱਚੇ


ਵਾਸ਼ਿੰਗਟਨ/ਅਮਰੀਕਾ ਐਾਡ ਯੂਜ਼ਰ ਸਮਝੌਤੇ ਦੀ ਉਲੰਘਣਾ ਕਰਕੇ ਭਾਰਤ ਖ਼ਿਲਾਫ਼ ਅਮਰੀਕਾ ਦੇ ਬਣੇ ਐੱਫ-16 ਲੜਾਕੂ ਜਹਾਜ਼ਾਂ ਦੀ ਸੰਭਾਵਤ ਦੁਰਵਰਤੋਂ ਬਾਰੇ ਪਾਕਿਸਤਾਨ ਤੋਂ ਜਾਣਕਾਰੀ ਮੰਗ ਰਿਹਾ ਹੈ | ਬਾਲਾਕੋਟ ਵਿਚ ਭਾਰਤ ਦੇ ਅੱਤਵਾਦ ਵਿਰੋਧੀ ਆਪਰੇਸ਼ਨ ਪਿੱਛੋਂ ਭਾਰਤੀ ਹਵਾਈ ਫ਼ੌਜ ਨੇ ਸਬੂਤ ਵਜੋਂ ਇਹ ਸਾਬਤ ਕਰਨ ਕਿ ਪਾਕਿਸਤਾਨ ਨੇ ਕਸ਼ਮੀਰ ਵਿਚ ਭਾਰਤੀ ਸੈਨਿਕ ਠਿਕਾਣਿਆਂ ‘ਤੇ ਹਵਾਈ ਹਮਲੇ ਕਰਨ ਦੌਰਾਨ ਅਮਰੀਕਾ ਦੇ ਬਣੇ  ਐਫ-16 ਲੜਾਕੂ ਜਹਾਜ਼ ਤਾਇਨਾਤ ਕੀਤੇ ਸਨ, ਲਈ ਹਵਾ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲ ‘ਐਮਰਾਮ’ ਦੇ ਹਿੱਸੇ ਦਿਖਾਏ ਹਨ | ਪਾਕਿਸਤਾਨ ਨੇ ਬੁੱਧਵਾਰ ਸਪਸ਼ਟ ਰੂਪ ਵਿਚ ਕਿਹਾ ਸੀ ਕਿ ਉਸ ਨੇ ਐਫ-16 ਲੜਾਕੂ ਜਹਾਜ਼ਾਂ ਦੀ ਵਰਤੋਂ ਨਹੀਂ ਕੀਤੀ ਅਤੇ ਇਸ ਗੱਲ ਦਾ ਖੰਡਨ ਕੀਤਾ ਕਿ ਉਸ ਦਾ ਇਕ ਜਹਾਜ਼ ਭਾਰਤੀ ਹਵਾਈ ਫ਼ੌਜ ਨੇ ਗੋਲੀ ਮਾਰ ਕੇ ਸੁੱਟ ਲਿਆ ਸੀ | ਜਦੋਂ ਇਸ ਹਫ਼ਤੇ ਸਰਹੱਦ ‘ਤੇ ਭਾਰਤ ਨਾਲ ਟਕਰਾਅ ਦੌਰਾਨ ਪਾਕਿਸਤਾਨ ਵਲੋਂ ਅਮਰੀਕਾ ਨਾਲ ਕੀਤੇ ਐਾਡ ਯੂਜ਼ਰ ਸਮਝੌਤੇ ਦੀ ਉਲੰਘਣਾ ਬਾਰੇ ਪੁੱਛਿਆ ਗਿਆ ਤਾਂ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਸਾਨੂੰ ਇਨ੍ਹਾਂ ਰਿਪੋਰਟਾਂ ਬਾਰੇ ਪਤਾ ਹੈ ਅਤੇ ਹੋਰ ਜਾਣਕਾਰੀ ਮੰਗ ਰਹੇ ਹਾਂ | ਰੱਖਿਆ ਵਿਭਾਗ ਦੇ ਬੁਲਾਰੇ ਲੈਫ਼ ਕਰਨਲ ਕੋਨ ਫੌਕਨਰ ਨੇ ਦੱਸਿਆ ਕਿ ਵਿਦੇਸ਼ਾਂ ਨੂੰ ਸੈਨਿਕ ਸਾਜ਼ੋ ਸਾਮਾਨ ਵੇਚਣ ਦੇ ਸਮਝੌਤਿਆਂ ਦਾ ਪ੍ਰਗਟਾਵਾ ਨਾ ਕਰਨ ਕਰਕੇ ਅਸੀਂ ਐਾਡ ਯੂਜ਼ਰ ਸਮਝੌਤਿਆਂ ਬਾਰੇ ਇਹ ਨਹੀਂ ਦੱਸ ਸਕਦੇ ਕਿ ਇਸ ਵਿਚ ਕੀ ਸ਼ਰਤਾਂ ਸ਼ਾਮਿਲ ਹਨ |

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *