ਨਵੇਂ ਇਮੀਗਰੇਸ਼ਨ ਪ੍ਰਾਜੈਕਟਾਂ ਨੇ ਕੇਅਰਗਿਵਰਜ਼ ਲਈ ਪੀਆਰ ਦੇ ਬੂਹੇ ਖੋਲ੍ਹੇ


ਓਟਵਾ/ ਟਰੂਡੋ ਸਰਕਾਰ ਵੱਲੋਂ ਦੋ ਇਮੀਗਰੇਸ਼ਨ ਪਾਇਲਟ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ, ਜਿਹੜੇ ਕਿ ਕੇਅਰਗਿਵਰਜ਼ ਨੂੰ ਆਪਣੇ ਪਰਿਵਾਰਾਂ ਸਮੇਤ ਨਾ ਸਿਰਫ ਕੈਨੇਡਾ ਆ ਕੇ ਰਹਿਣ ਦੀ ਇਜਾਜ਼ਤ ਦੇਣਗੇ, ਸਗੋਂ ਉਹਨਾਂ ਨੂੰ ਇਸ ਮੁਲਕ ਦੇ ਪੱਕੇ ਨਾਗਰਿਕ ਬਣਨ ਦਾ ਵੀ ਮੌਕਾ ਦੇਣਗੇ।
ਇਹਨਾਂ ਨਵੇਂ ਇਮੀਗਰੇਸ਼ਨ ਪ੍ਰੋਗਰਾਮਾਂ ਤਹਿਤ ਕੇਅਰਗਿਵਰਜ਼ ਨੂੰ ਲੋੜ ਪੈਣ ‘ਤੇ ਨੌਕਰੀਆਂ ਬਦਲਣ ਦੀ ਵੀ ਖੁੱਲ੍ਹ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕੇਅਰਗਿਵਰਜ਼ ਦੇ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਨਾਲ ਕੈਨੇਡਾ ਆਉਣ ਤੋ ਰੋਕਣ ਵਾਲੀਆਂ ਮੌਜੂਦਾ ਬੰਦਿਸ਼ਾਂ ਨੂੰ ਵੀ ਹਟਾ ਦਿੱਤਾ ਜਾਵੇਗਾ।ਇੰਨਾ ਹੀ ਨਹੀਂ ਉਹਨਾਂ ਦੇ ਜੀਵਨ ਸਾਥੀਆਂ ਨੂੰ ਵਰਕ ਪਰਮਿਟ ਅਤੇ ਬੱਚਿਆਂ ਨੂੰ ਸਟੱਡੀ ਪਰਮਿਟ ਦਿੱਤੇ ਜਾਣਗੇ।
ਇਹਨਾਂ ਨਵੀਆਂ ਤਬਦੀਲੀਆਂ ਬਾਰੇ ਜਾਣਕਾਰੀ ਦਿੰਦਿਆਂ ਆਵਾਸ ਮੰਤਰੀ ਅਹਿਮਦ ਹੁਸੈਨ ਨੇ ਦੱਸਿਆ ਕਿ ਕੇਅਰਗਿਵਰਜ਼ ਕੈਨੇਡਾ ਅੰਦਰ ਪਰਿਵਾਰਾਂ ਦੀ ਦੇਖਭਾਲ ਕਰਦੇ ਹਨ ਅਤੇ ਹੁਣ ਕੈਨੇਡਾ ਦੀ ਵਾਰੀ ਹੈ ਕਿ ਉਹ ਇਹਨਾਂ ਦੇਖਭਾਲ ਕਰਨ ਵਾਲਿਆਂ ਦੀ ਦੇਖਭਾਲ ਕਰੇ। ਉਹਨਾਂ ਅੱਗੇ ਦੱਸਿਆ ਕਿ ਅਸੀਂ ਕੇਅਰਗਿਰਵਜ਼ ਨੂੰ ਆਪਣੇ ਪਰਿਵਾਰਕ ਮੈਬਰਾਂ ਨੂੰ ਇੱਥੇ ਬੁਲਾਉਣ ਅਤੇ ਕੈਨੇਡਾ ਅੰਦਰ ਪੱਕੀ ਰਿਹਾਇਸ਼ ਹਾਸਿਲ ਕਰਨ ਦਾ ਮੌਕਾ ਦੇ ਰਹੇ ਹਾਂ।
ਇੱਥੇ ਦੱਸਣਯੋਗ ਹੈ ਕਿ ਕੇਅਰਗਿਵਰਜ਼ ਦੇ ਕੈਨੇਡਾ ਅੰਦਰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਦੀਆਂ ਪੀਆਰ ਲਈ ਦਿੱਤੀਆਂ ਅਰਜ਼ੀਆਂ ਦਾ ਮੁਲੰਕਣ ਕੀਤਾ ਜਾਵੇਗਾ। ਜਦੋਂ ਉਹਨਾਂ ਵਰਕ ਪਰਮਿਟ ਮਿਲ ਗਿਆ ਅਤੇ ਉਹਨਾਂ ਕੋਲ ਦੋ ਸਾਲ ਦਾ ਕੰਮ ਦਾ ਤਜ਼ਰਬਾ ਹੋ ਗਿਆ ਤਾਂ ਉਹਨਾਂ ਲਈ ਪੱਕੇ ਨਾਗਰਿਕ ਬਣਨ ਦਾ ਸਿੱਧਾ ਰਸਤਾ ਖੁੱæਲ੍ਹ ਜਾਵੇਗਾ।
ਹੁਸੈਨ ਨੇ ਦੱਸਿਆਕਿ ਇਸ ਨਵੇਂ ਪੰਜ ਸਾਲਾ ਪਾਇਲਟ ਪ੍ਰੋਗਰਾਮਾਂ ਨੂੰ ਮੌਜੂਦਾ ‘ਕੇਅਰਿੰਗ ਆਫ ਚਿਲਡਰਨ’ ਅਤੇ ‘ਕੇਅਰਿੰਗ ਫਾਰ ਪੀਪਲ ਵਿਦ ਹਾਈ ਮੈਡੀਕਲ ਨੀਡਜ਼’ ਪਾਇਲਟ ਪ੍ਰੋਗਰਾਮਾਂ ਦੀ ਥਾਂ ਲਾਗੂ ਕੀਤਾ ਜਾ ਰਿਹਾ ਹੈ।
‘ਹੋਮ ਚਾਇਲਡ ਕੇਅਰ ਪ੍ਰੋਵਾਇਡਰ ਪਾਇਲਟ’ ਅਤੇ ‘ਹੋਮ ਸਪੋਰਟ ਵਰਕਰ ਪਾਇਲਟ’ ਪ੍ਰੋਗਰਾਮ ਇਸ ਸਾਲ ਹੀ ਸ਼ੁਰੂ ਹੋਣਗੇ, ਜਿਹਨਾਂ ਤਹਿਤ ਹਰ ਪ੍ਰੋਗਰਾਮ ਵਾਸਤੇ ਵੱਧ ਤੋਂ ਵੱਧ 2750 ਵਿਅਕਤੀ ਅਪਲਾਈ ਕਰ ਸਕਦੇ ਹਨ। ਇਸ ਤਰ੍ਹਾਂ ਹਰ ਸਾਲ ਕੁੱਲ 5500 ਵਿਅਕਤੀ ਅਪਲਾਈ ਕਰ ਸਕਦੇ ਹਨ। ਇਹਨਾਂ ਅੰਕੜਿਆਂ ਵਿਚ ਜੀਵਨ-ਸਾਥੀਆਂ ਅਤੇ ਆਸ਼ਰਿਤ ਬੱਚਿਆਂ ਦੀ ਗਿਣਤੀ ਨਹੀਂ ਕੀਤੀ ਜਾਵੇਗੀ।
ਇਹ ਪ੍ਰੋਗਰਾਮ 4 ਮਾਰਚ ਤੋਂ ਲੈ ਕੇ 4 ਜੂਨ 2019 ਤਕ ਖੋਲ੍ਹਿਆ ਜਾਵੇਗਾ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *