ਵਿਰੋਧੀ ਧਿਰ ਦੇ ਆਗੂ ਸ਼ੀਅਰ ਨੇ ਟਰੂਡੋ ਨੂੰ ਅਸਤੀਫਾ ਦੇਣ ਲਈ ਆਖਿਆ


ਓਟਵਾ/ਕੰਜ਼ਵੇਟਿਵ ਆਗੂ ਐਂਡਰਿਊ ਸ਼ੀਅਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੋਲੋਂ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਹੈ ਕਿ ਸਾਬਕਾ ਅਟਾਰਨੀ ਜਨਰਲ ਜੋਡੀ ਵਿਲਸਨ-ਰੇਅਬੋਲਡ ਦੀ ਐਸਐਨਸੀ-ਲੈਵਲਿਨ ਬਾਰੇ ਗਵਾਹੀ ਨੇ ਸਾਬਿਤ ਕਰ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਪ੍ਰਸਾਸ਼ਨ ਚਲਾਉਣ ਦਾ ਨੈਤਿਕ ਅਧਿਕਾਰ ਖੋ ਚੁੱਕਿਆ ਹੈ।
ਸ਼ੀਅਰ ਦਾ ਇਹ ਬਿਆਨ ਕਾਮਨਜ਼ ਜਸਟਿਸ ਕਮੇਟੀ ਦੀ ਤਿੰਨ ਘੰਟੇ ਚੱਲੀ ਮੀਟਿੰਗ ਤੋਂ ਤੁਰੰਤ ਬਾਅਦ ਆਇਆ ਹੈ। ਇਸ ਮੀਟਿੰਗ ਵਿਚ ਵਿਲਸਨ-ਰੇਅਬੋਲਡ ਨੇ ਕਿਹਾ ਹੈ ਕਿ ਮੌਂਟਰੀਅਲ ਦੀ ਇੰਜਨੀਅਰਿੰਗ ਕੰਪਨੀ ਐਸਐਨਸੀ-ਲੈਵੇਲਿਨ ਖ਼ਿਲਾਫ ਇੱਕ ਅਪਰਾਧਿਕ ਕਾਰਵਾਈ ਨੂੰ ਰੋਕਣ ਲਈ ਟਰੂਡੋ ਅਤੇ ਬਾਕੀਆਂ ਵੱਲੋ ਉਸ ਉੱਤੇ ਦਬਾਅ ਪਾਇਆ ਗਿਆ ਸੀ।
ਸ਼ੀਅਰ ਨੇ ਕਿਹਾ ਕਿ ਹੁਣ ਜਦੋਂ ਕੈਨੇਡਾ ਵਾਸੀ ਜਾਣ ਗਏ ਹਨ ਕਿ ਉਸ ਨੇ ਕੀ ਕੀਤਾ ਹੈ ਤਾਂ ਸਿੱਧੀ ਜਿਹੀ ਗੱਲ ਹੈ ਕਿ ਜਸਟਿਨ ਟਰੂਡੋ ਇਸ ਦੇਸ਼ ਦਾ ਸਾਸ਼ਨ ਨਹੀਂ ਚਲਾ ਸਕਦਾ। ਇਸ ਲਈ ਮੈਂ ਉਸ ਨੂੰ ਅਸਤੀਫਾ ਦੇਣ ਲਈ ਕਹਿ ਰਿਹਾ ਹਾਂ।
ਪਰੰਤੂ ਟਰੂਡੋ ਨੇ ਸ਼ੀਅਰ ਦੀ ਮੰਗ ਨੂੰ ਤੁਰੰਤ ਠੁਕਰਾ ਦਿੱਤਾ ਅਤੇ ਆਪਣੀ ਸਰਕਾਰ ਦੇ ਨੌਕਰੀਆਂ ਬਚਾਉਣ ਦੇ ਰਿਕਾਰਡ ਅਤੇ ਦੇਸ਼ ਦੀ ਸੁਤੰਤਰ ਨਿਆਂਪਾਲਿਕਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੈਨੇਡਾ ਵਾਸੀ ਇਸ ਸਾਲ ਇਸ ਗੱਲ ਦਾ ਫੈਸਲਾ ਕਰਨਗੇ ਕਿ ਉਹਨਾਂ ਲਿਬਰਲਾਂ ਨੂੰ ਦੁਬਾਰਾ ਚੁਣਨਾ ਹੈ ਜਾਂ ਕੰਜ਼ਰਵੇਟਿਵਾਂ ਨੂੰ ਸੱਤਾ ਸੌਂਪਣੀ ਹੈ।
ਇੱਥੇ ਦੱਸਣਯੋਗ ਹੈ ਕਿ ਵਿਰੋਧੀ ਧਿਰ ਬਹੁਤ ਹੀ ਘੱਟ ਮੌਕਿਆਂ ਉੱਤੇ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇਣ ਲਈ ਕਹਿੰਦੀ ਹੈ।
ਇਸੇ ਦੌਰਾਨ ਐਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ ਹੈ ਕਿ ਵਿਲਸਨ-ਰੇਅਬੋਲਡ ਦੀ ਗਵਾਹੀ ਨੇ ਉਹਨਾਂ ਦੀ ਪਾਰਟੀ ਵੱਲੋਂ ਇਸ ਮਾਮਲੇ ਦੀ ਸੁਤੰਤਰ ਜਾਂਚ ਕਰਵਾਏ ਜਾਣ ਦੀ ਮੰਗ ਦੀ ਪੁਸ਼ਟੀ ਕਰ ਦਿੱਤੀ ਹੈ ਤਾਂ ਕਿ ਪਤਾ ਲਾਇਆ ਜਾ ਸਕੇ ਕਿ ਸਾਬਕਾ ਅਟਾਰਨੀ ਜਨਰਲ ਅਤੇ ਟਰੂਡੋ ਦੇ ਅੰਦਰੂਨੀ ਸਰਕਲ ਦੇ ਮੈਂਬਰਾਂ ਵਿਚਕਾਰ ਕੀ ਵਾਪਰਿਆ ਸੀ।
ਆਪਣੀ ਗਵਾਹੀ ਦੌਰਾਨ ਵਿਲਸਨ ਰੇਅਬੋਲਡ ਨੇ ਕਮੇਟੀ ਨੂੰ ਦੱਸਿਆ ਕਿ ਐਸਐਨਸੀ-ਲੈਵੇਲਿਨ ਨਾਲ ਸੰਬੰਧਿਤ ਇੱਕ ਫੈਸਲੇ ਨੂੰ ਵਾਪਸ ਲੈਣ ਸੰਬੰਧੀ ਉਸ ਨੇ ਲਗਾਤਾਰ 4 ਮਹੀਨੇ ਬਹੁਤ ਜ਼ਿਆਦਾ ਦਬਾਅ ਝੱਲਿਆ। ਉਸ ਨੇ ਦੱਸਿਆ ਕਿ ਇਹ ਦਬਾਅ ਟਰੂਡੋ ਅਤੇ ਦੂਜੇ ਸੀਨੀਅਰ ਲਿਬਰਲ ਅਧਿਕਾਰੀਆਂ ਵੱਲੋਂ ਪਾਇਆ ਗਿਆ।
ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਇਸ ਗੱਲ ਦਾ ਫੈਸਲਾ ਦੇਸ਼ ਦੇ ਐਥਿਕਸ ਵਾਚਡੌਗ ਵੱਲੋਂ ਕੀਤਾ ਜਾਵੇਗਾ ਕਿ ਐਸਐਨਸੀ-ਲੈਵੇਲਿਨ ਮਾਮਲੇ ਵਿਚ ਕੌਣ ਸੱਚ ਬੋਲ ਰਿਹਾ ਹੈ- ਉਹ ਜਾਂ ਸਾਬਕਾ ਅਟਾਰਨੀ ਜਨਰਲ ਜੋਡੀ ਵਿਲਸਨ-ਰੇਅਬੋਲਡ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *