ਸਾਊਦੀ ਅਰਬ ਨੇ ਭਾਰਤ ਦਾ ਹੱਜ ਕੋਟਾ ਵਧਾਇਆ


ਭਾਰਤ ਹੁਣ ਹੱਜ ਲਈ ਦੋ ਲੱਖ ਸ਼ਰਧਾਲੂਆਂ ਨੂੰ ਭੇਜ ਸਕੇਗਾ
ਨਵੀਂ ਦਿੱਲੀ/ਸਾਊਦੀ ਅਰਬ ਨੇ ਭਾਰਤ ਦਾ ਹੱਜ ਕੋਟਾ 25 ਹਜ਼ਾਰ ਦੇ ਕਰੀਬ ਵਧਾ ਦਿੱਤਾ ਹੈ। ਪਿਛਲੇ ਤਿੰਨ ਸਾਲਾਂ ਵਿੱਚ ਭਾਰਤ ਦੇ ਕੋਟੇ ਵਿੱਚ ਇਹ ਤੀਜਾ ਵਾਧਾ ਹੈ। ਇਸ ਸੱਜਰੇ ਵਾਧੇ ਨਾਲ ਭਾਰਤ ਹੁਣ ਹੱਜ ਲਈ ਦੋ ਲੱਖ ਸ਼ਰਧਾਲੂਆਂ ਨੂੰ ਭੇਜ ਸਕੇਗਾ। ਵਿਦੇਸ਼ ਮੰਤਰਾਲੇ ਨੇ ਭਾਰਤੀ ਹੱਜ ਯਾਤਰੀਆਂ ਦੀ ਗਿਣਤੀ ਵਿੱਚ ਵਾਧੇ ਦਾ ਐਲਾਨ ਅੱਜ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨਾਲ ਹੋਈ ਗੱਲਬਾਤ ਮਗਰੋਂ ਕੀਤਾ। ਵਿਦੇਸ਼ ਮੰਤਰਾਲੇ ਵਿੱਚ ਆਰਥਿਕ ਸਬੰਧਾਂ ਬਾਰੇ ਸਕੱਤਰ ਟੀ.ਐਸ਼ਤਿਰੁਮੂਰਤੀ ਨੇ ਕਿਹਾ ਕਿ ਇਸ ਵਧੇ ਹੋਏ ਕੋਟੇ ਨੂੰ ਲਾਗੂ ਕਰਨ ਦਾ ਅਮਲ ਲੌਜਿਸਟਿਕਸ ਤੇ ਹੋਰਨਾਂ ਚੀਜ਼ਾਂ ‘ਤੇ ਨਿਰਭਰ ਕਰਦਾ ਹੈ। ਉਧਰ ਘੱਟਗਿਣਤੀ ਮਾਮਲਿਆਂ ਬਾਰੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਹੱਜ ਯਾਤਰੀਆਂ ਦੀ ਗਿਣਤੀ ਵਿੱਚ ਕੀਤਾ ਵਾਧਾ ਇਸ ਸਾਲ ਤੋਂ ਲਾਗੂ ਹੋਵੇਗਾ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *