ਆਈ.ਸੀ.ਸੀ.ਸੀ. ਨੇ ਆਈ. ਸੀ.ਐਚ.ਐਫ ਨਾਲ ਮਿਲ ਕੇ ਬਰੈਂਪਟਨ ਵਿੱਚ 70ਵਾਂ ਗਣਤੰਤਰ ਦਿਵਸ ਮਨਾਇਆ


ਬਰੈਂਪਟਨ ਸਿਟੀ ਦੇ ਇਤਿਹਾਸ ਵਿਚ ਇੱਕ ਨਵਾਂ ਸੁਨਹਿਰੀ ਪੰਨਾ ਜੋੜਦਿਆਂ ਇੰਡੋ ਕੈਨੇਡਾ ਚੈਂਬਰ ਆਫ ਕਾਮਰਸ (ਆਈ ਸੀ ਸੀ ਸੀ) ਨੇ ਇੰਡੋ ਕੈਨੇਡੀਅਨ ਹਾਰਮਨੀ ਫੋਰਮ (ਆਈ ਸੀ ਐਚ ਐਫ) ਨਾਲ ਮਿਲ ਕੇ ਬਰੈਂਪਟਨ ਸਿਟੀ ਹਾਲ ਵਿਖੇ ਭਾਰਤ ਦਾ 70ਵਾਂ ਗਣਤੰਤਰ ਦਿਵਸ ਮਨਾਇਆ।
ਇਸ ਮੌਕੇ ਆਈ ਸੀ ਸੀ ਸੀ ਦੇ ਪ੍ਰਧਾਨ ਸ੍ਰੀ ਪ੍ਰਮੋਦ ਗੋਇਲ, ਬਰੈਂਪਟਨ ਸਿਟੀ ਦੇ ਮੇਅਰ ਪੈਟਰਿਕ ਬਰਾਊਨ ਅਤੇ ਭਾਰਤ ਦੇ ਕੌਸਲ ਜਨਰਲ ਦਿਨੇਸ਼ ਭਾਟੀਆ ਨੇ ਮਿਲ ਕੇ ਸਿਟੀ ਹਾਲ ਵਿਖੇ ਭਾਰਤੀ ਝੰਡੇ ਨੂੰ ਲਹਿਰਾਉਣ ਦੀ ਰਸਮ ਨਿਭਾਈ। ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਮੇਅਰ ਅਤੇ ਕੌਂਸਲ ਜਨਰਲ ਨੇ ਸਾਰਿਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ।


ਇਸ ਗਣਤੰਤਰ ਦਿਵਸ ਸਮਾਗਮ ਵਿਚ ਸ਼ਿਰਕਤ ਕਰਨ ਵਾਲੀਆਂ ਬਹੁਤ ਸਾਰੀਆਂ ਨਾਮੀ ਹਸਤੀਆਂ ਨੇ ਵੀ ਇਸ ਮੌਕੇ ਹਾਜ਼ਰ ਸਾਰੇ ਲੋਕਾਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ। ਇਹਨਾਂ ਹਸਤੀਆਂ ਵਿਚ ਐਮਪੀਜ਼ ਬੀਬੀ ਸੋਨੀਆ ਸਿੱਧੂ, ਬੀਬੀ ਰੂਬੀ ਸਹੋਤਾ ਅਤੇ ਸ੍ਰੀ ਰਮੇਸ਼ ਸੰਘਾ ਤੋਂ ਇਲਾਵਾ ਐਮਪੀਪੀਜ਼ ਬੀਬੀ ਨੀਨਾ ਟਾਂਗਰੀ, ਸਰਦਾਰ ਅਮਰਜੀਤ ਸਿੰਘ ਸੰਧੂ ਅਤੇ ਸ੍ਰੀ ਦੀਪਕ ਆਨੰਦ ਵੀ ਸ਼ਾਮਿਲ ਸਨ। ਇਸ ਤੋਂ ਇਲਾਵਾ ਖੇਤਰੀ ਕੌਂਸਲਰ ਸ੍ਰੀ ਪਾਲ ਵਿਸੇਂਟੇ ਅਤੇ ਸਰਦਾਰ ਗੁਰਪ੍ਰੀਤ ਸਿੰਘ ਢਿੱਲੋਂ, ਆਈਸੀਸੀਸੀ ਦੇ ਮੌਜੂਦਾ ਅਤੇ ਸਾਬਕਾ ਬੋਰਡ ਮੈਂਬਰਾਂ ਅਤੇ ਸਾਬਕਾ ਪ੍ਰਧਾਨਾਂ ਨੇ ਵੀ ਇਸ ਮੌਕੇ ਹਾਜ਼ਰੀ ਭਰੀ। ਇਸ ਸਮਾਗਮ ਨੂੰ ਸ੍ਰੀ ਹੇਮੰਤ ਪਵਾਰ ਦੇ ਗਰੁੱਪ ਨੇ ਦੇਸ਼-ਭਗਤੀ ਦੇ ਗੀਤਾਂ ਨੇ ਚਾਰ ਚੰਨ ਲਾ ਦਿੱਤੇ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *