ਮਜ਼ੇਦਾਰ ਜ਼ਿੰਦਗੀ ਲਈ ਕੈਨੇਡਾ ਅਤੇ ਵਪਾਰ ਲਈ ਭਾਰਤ ਦੂਜੀ ਵਧੀਆ ਜਗ੍ਹਾ


ਓਟਵਾ/ ਦੁਨੀਆਂ ਦੇ ਸਭ ਤੋਂ ਵਧੀਆ ਅਕਸ ਵਾਲੇ ਮੁਲਕਾਂ ਦੀ ਤਿਆਰ ਕੀਤੀ ਗਈ ਨਵੀਂ ਸੂਚੀ ਵਿਚ ਆਪਣੇ ਰੁਤਬੇ, ਆਰਥਿਕ ਸਥਿਰਤਾ ਅਤੇ ਜਿੰæਦਗੀ ਦੀ ਗੁਣਵੱਤਾ ਕਰਕੇ ਸਵਿਟਜ਼ਰਲੈਂਡ ਸਭ ਤੋਂ ਉੱਪਰਲੇ ਸਥਾਨ ਉੱਤੇ ਆਇਆ ਹੈ। ਬਾਕੀ ਸ਼੍ਰੇਣੀਆਂ ਵਿਚ ਕੈਨੇਡਾ ਜਿੰæਦਗੀ ਦੀ ਗੁਣਵੱਤਾ ਅਤੇ ਯੂਕੇ ਨੂੰ ਸਭ ਤੋਂ ਵਧੀਆ ਸਿੱਖਿਆ ਵਿਚ ਮੋਹਰੀ ਰਹੇ ਹਨ।
ਇਸ ਦੇ ਨਾਲ ਹੀ ਜ਼ਿੰਦਗੀ ਦੀ ਗੁਣਵੱਤਾ ਲਈ ਕੈਨੇਡਾ ਪਹਿਲੀ ਅਤੇ ਕਾਰੋਬਾਰ ਲਈ ਭਾਰਤ ਨੂੰ ਦੂਜੀ ਸਭ ਤੋਂ ਵਧੀਆ ਜਗ੍ਹਾ ਕਰਾਰ ਦਿੱਤਾ ਗਿਆ ਹੈ।
ਯੂਐਸ ਨਿਊਜ਼ ਅਤੇ ਵਰਲਡ ਰਿਪੋਰਟ ਵੱਲੋਂ 2019 ਦੇ ਸਭ ਤੋਂ ਵਧੀਆ ਮੁਲਕਾਂ ਦੀ ਤਿਆਰ ਕੀਤੀ ਰਿਪੋਰਟ ਵਿਚ 80 ਮੁਲਕਾਂ ਦੀ 24 ਤਰ੍ਹਾਂ ਨਾਲ ਰੈਕਿੰਗ ਕਰਨ ਵਾਸਤੇ 21 ਹਜ਼ਾਰ ਗਲੋਬਲ ਨਾਗਰਿਕਾਂ ਦੀ ਰਾਇ ਇਕੱਤਰ ਕੀਤੀ ਗਈ ਹੈ। ਇਸ ਸਰਵੇ ਵਿਚ ਅਮਰੀਕਾ, ਯੂਰੋਪ, ਮਿਡਲ ਈਸਟ, ਏਸ਼ੀਆ ਅਤੇ ਅਫਰੀਕਾ ਦੇ 36 ਮੁਲਕਾਂ ਦੇ ਨਾਗਰਿਕਾਂ ਨੇ ਆਪਣੀ ਰਾਇ ਦਿੱਤੀ ਹੈ।
ਲਗਾਤਾਰ ਤੀਜੇ ਸਾਲ ਸਵਿਟਜ਼ਰਲੈਂਡ ਨੇ ਬਿਜ਼ਨਸ, ਜ਼ਿੰਦਗੀ ਦੀ ਗੁਣਵੱਤਾ ਅਤੇ ਸੱਭਿਆਚਾਰਕ ਰਸੂਖ ਆਦਿ ਖੇਤਰਾਂ ਵਿਚ ਸਭ ਤੋਂ ਵੱਧ ਅੰਕ ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸ ਤੋਂ ਇਲਾਵਾ ਜਾਪਾਨ, ਕੈਨੇਡਾ, ਜਰਮਨੀ ਅਤੇ ਯੂਕੇ ਨੇ ਉਪਰਲੀਆਂ ਪੰਜ ਪੁਜੀਸ਼ਨਾਂ ਹਾਸਿਲ ਕੀਤੀਆਂ ਹਨ। ਕਾਰਾਂ, ਸਿਹਤ ਸੰਭਾਲ ਅਤੇ ਦਵਾਈਆਂ ਲਈ ਜਰਮਨੀ ਸਭ ਤੋਂ ਭਰੋਸੇਯੋਗ ਮੁਲਕ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ। ਜਦਕਿ ਫਰਾਂਸ ਨੇ ਕੌਸਮੈਟਿਕਸ ਅਤੇ ਫੈਸ਼ਨ ਵਿਚ ਮੋਹਰੀ ਪੁਜੀਸ਼ਨ ਹਾਸਿਲ ਕੀਤੀ ਹੈ। ਇਟਲੀ ਨੂੰ ਫੂਡ, ਵਾਈਨ ਅਤੇ ਜਾਪਾਨ ਨੂੰ ਟੈਕਨਾਲੌਜੀ ਅਤੇ ਇਲੈਕਟ੍ਰਾਨਿਕਸ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਹੈ।
ਬਾਕੀ ਕੈਟਾਗਰੀਆਂ ਵਿਚ ਕੈਨੇਡਾ ਨੇ ਜ਼ਿੰਦਗੀ ਦੀ ਗੁਣਵੱਤਾ ਅਤੇ ਯੂ ਕੇ ਸਭ ਤੋਂ ਵਧੀਆ ਸਿੱਖਿਆ ਵਾਸਤੇ ਮੋਹਰੀ ਪੁਜੀਸ਼ਨਾਂ ਹਾਸਿਲ ਕੀਤੀਆਂ ਹਨ। ਇਸ ਦੇ ਨਾਲ ਹੀ ਭਾਰਤ ਨੇ ਕਾਰੋਬਾਰ ਕਰਨ ਦੇ ਸਭ ਤੋਂ ਵਧੀਆ ਟਿਕਾਣਿਆਂ ਵਿਚ ਦੂਜਾ ਸਥਾਨ ਹਾਸਿਲ ਕੀਤਾ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *