ਕੈਨੇਡਾ ‘ਚ ਸ਼ਰਨ ਲੈਣ ਵਾਲੀ ਸਾਊਦੀ ਮੁਟਿਆਰ ਬੋਲੀ ਕਿ ਉਹ ਨਸੀਬ ਵਾਲੀ ਹੈ


ਟੋਰਾਂਟੋ/ਆਪਣੇ ਕੁੱਟਮਾਰ ਕਰਨ ਵਾਲੇ ਪਰਿਵਾਰ ਦੇ ਚੰਗੁਲ ਵਿਚੋਂ ਨਿਕਲ ਕੇ ਕੌਮਾਂਤਰੀ ਪ੍ਰਸਿੱਧੀ ਹਾਸਿਲ ਕਰਨ ਵਾਲੀ ਸਾਊਦੀ ਅਰਬ ਦੀ ਮੁਟਿਆਰ ਨੇ ਮੰਗਲਵਾਰ ਨੂੰ ਕਿਹਾ ਕਿ ਕੈਨੇਡਾ ਅੰਦਰ ਉਹ ਆਪਣੀ ਨਵੀਂ ਜ਼ਿੰਦਗੀ ਪੂਰੀ ਦੁਨੀਆਂ ਦੀਆਂ ਔਰਤਾਂ ਦੀ ਅਜ਼ਾਦੀ ਲਈ ਲੜਾਈ ਵਾਸਤੇ ਸਮਰਪਿਤ ਕਰੇਗੀ।
ਰਾਹਾਫ ਮੁਹੰਮਦ ਨੇ ਕਿਹਾ ਕਿ ਟੋਰਾਂਟੋ ਪਹੁੰਚ ਕੇ ਉਹਨਾਂ ਕਿਸਮਤ ਵਾਲਿਆਂ ਵਿਚ ਸ਼ਾਮਿਲ ਹੋ ਗਈ ਹੈ, ਜਿਹੜੇ ਹਰ ਰੋਜ਼ ਆਜ਼ਾਦੀ ਆਨੰਦ ਲੈਂਦੇ ਹਨ , ਜਿਹੜੀ ਕਿ ਉਸ ਦੇ ਮੁਲਕ ਅੰਦਰ ਔਰਤਾਂ ਨੂੰ ਨਹੀਂ ਦਿੱਤੀ ਜਾਂਦੀ ਹੈ। ਸ਼ਨੀਵਾਰ ਨੂੰ ਕੈਨੇਡਾ ਪਹੁੰਚਣ ਮਗਰੋਂ ਆਪਣੀ ਪਹਿਲੇ ਜਨਤਕ ਬਿਆਨ ਵਿਚ 18 ਸਾਲ ਦੀ ਮੁਟਿਆਰ ਨੇ ਦੱਸਿਆ ਕਿ ਮੈਂ ਜਾਣਦੀ ਹਾਂ ਕਿ ਅਜਿਹੀਆਂ ਬਹੁਤ ਸਾਰੀਆਂ ਬਦਨਸੀਬ ਔਰਤਾਂ ਹਨ, ਜਿਹੜੀਆਂ ਬਚ ਕੇ ਨਿਕਲਣ ਦੀ ਕੋਸ਼ਿਸ਼ ਵਿਚ ਲਾਪਤਾ ਹੋ ਗਈਆਂ ਜਾਂ ਜਿਹੜੀਆਂ ਆਪਣੀਆਂ ਅਸਲੀਅਤ ਨੂੰ ਬਦਲਣ ਵਾਸਤੇ ਕੁੱਝ ਨਹੀਂ ਕਰ ਸਕੀਆਂ। ਉਸ ਕਿਹਾ ਕਿ ਅੱਜ ਅਤੇ ਆਉਣ ਵਾਲੇ ਸਾਲਾਂ ਦੌਰਾਨ, ਮੈਂ ਪੂਰੀ ਦੁਨੀਆਂ ਦੀਆਂ ਔਰਤਾਂ ਲਈ ਉਸ ਅਜ਼ਾਦੀ ਦਾ ਸਮਰਥਨ ਕਰਾਂਗੀ, ਜਿਹੜੀ ਅੱਜ ਮੈਂ ਪਹਿਲੇ ਦਿਨ ਕੈਨੇਡਾ ਅੰਦਰ ਆ ਕੇ ਮਹਿਸੂਸ ਕੀਤੀ ਹੈ।
ਇੱਥੇ ਦੱਸਣਯੋਗ ਹੈ ਕਿ ਮੁਹੰਮਦ ਨੇ ਪਿਛਲੇ ਹਫਤੇ ਉਸ ਸਮੇਂ ਪੂਰੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ, ਜਦੋ ਉਹ ਕੁਵੈਤ ‘ਚ ਆਪਣੇ ਪਰਿਵਾਰ ਨੂੰ ਛੱਡ ਕੇ ਬੈਂਕਾਕ, ਥਾਈਲੈਂਡ ਦੌੜ ਗਈ ਸੀ। ਉਸ ਨੇ ਖੁਦ ਨੂੰ ਏਅਰਪੋਰਟ ਹੋਟਲ ਦੇ ਕਮਰੇ ਵਿਚ ਬੰਦ ਕਰ ਲਿਆ ਸੀ ਅਤੇ ਟਵਿੱਟਰ ਉੱਤੇ ਆਪਣੇ ਪਰਿਵਾਰ ਉੱਪਰ ਕੁੱਟਮਾਰ ਕਰਨ ਦੇ ਦੋਸ਼ਾਂ ਦੀ ਝੜੀ ਲਾ ਦਿੱਤੀ ਸੀ। ਪਰਿਵਾਰ ਨੇ ਉਸ ਨੇ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਹੈ।
ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਦੀ ਬੇਨਤੀ ਉੱਤੇ ਕੈਨੇਡਾ ਦੀ ਸਰਕਾਰ ਵੱਲੋਂ ਮੁਹੰਮਦ ਨੂੰ ਸ਼ਰਨ ਦੇਣ ਸੰਬੰਧੀ ਦਿੱਤੀ ਸਹਿਮਤੀ ਮਗਰੋਂ ਉਹ ਟੋਰਾਂਟੋ ਪੁੱਜ ਗਈ। ਜਿੱਥੇ ਵਿਦੇਸ਼ੀ ਮਾਮਲਿਆਂ ਦੀ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਉਸ ਦਾ ਸਵਾਗਤ ਕੀਤਾ ਗਿਆ। ਕੈਨੇਡਾ ਪਹੁੰਚ ਕੇ ਆਪਣਾ ਪਰਿਵਾਰ ਨਾ ਤਿਆਗ ਚੁੱਕੀ ਮੁਹੰਮਦ ਨੇ ਮੰਗਲਵਾਰ ਨੂੰ ਆਪਣੇ ਪਰਿਵਾਰ ਖ਼ਿਲਾਫ ਲਾਏ ਦੋਸ਼ਾਂ ਬਾਰੇ ਕੁੱਝ ਨਹੀਂ ਕਿਹਾ। ਉਸ ਨੇ ਸਿਰਫ ਇੰਨਾ ਹੀ ਕਿਹਾ ਕਿ ਉਸ ਦੇ ਮੁਲਕ ਵਿਚ ਲੱਗੀਆਂ ਪਾਬੰਦੀਆਂ ਕਰਕੇ ਉਹ ਅਜਿਹੀ ਜ਼ਿੰਦਗੀ ਨਹੀਂ ਜੀਅ ਪਾਈ, ਜਿਸ ਦੀ ਉਸ ਨੂੰ ਕੈਨੇਡਾ ਵਿਚ ਉਮੀਦ ਹੈ।
ਮੁਹੰਮਦ ਨੇ ਕਿਹਾ ਕਿ ਮੈਂ ਆਜ਼ਾਦ ਰਹਿਣਾ ਚਾਹੁੰਦੀ ਹਾਂ। ਮੇਰੀ ਸਿੱਖਿਆ, ਕਰੀਅਰ ਬਾਰੇ ਖੁਦ ਫੈਸਲੇ ਲੈਣਾ ਚਾਹੁੰਦੀ ਹਾਂ ਜਾਂ ਮੈ ਕਿਸ ਨਾਲ ਵਿਆਹ ਕਰਵਾਵਾਂਗੀ, ਮੈਂ ਖੁਦ ਫੈਸਲਾ ਲੈਣਾ ਚਾਹੁੰਦੀ ਹਾਂ। ਮੇਰੇ ਮੁਲਕ ਅੰਦਰ ਇਹਨਾਂ ਸਾਰੀਆਂ ਗੱਲਾਂ ਵਿਚ ਮੇਰੀ ਕੋਈ ਮਰਜ਼ੀ ਨਹੀਂ ਸੀ। ਅੱਜ ਮੈਂ ਕਹਿ ਸਕਦੀ ਹਾਂ ਕਿ ਮੈਂ ਇਹ ਸਾਰੇ ਫੈਸਲੇ ਖੁਦ ਲੈਣ ਦੇ ਕਾਬਿਲ ਹਾਂ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *