ਸੰਸਾਰ ‘ਚ ਹਰ ਸਾਲ 8 ਲੱਖ ਲੋਕ ਕਰਦੇ ਹਨ ਖੁਦਕੁਸ਼ੀ


ਸੰਯੁਕਤ ਰਾਸ਼ਟਰ/ਦੁਨੀਆ ਵਿੱਚ ਹਰ ਸਾਲ ਅੱਠ ਲੱਖ ਲੋਕ ਖ਼ੁਦਕੁਸ਼ੀ ਕਰਦੇ ਹਨ। ਵਿਸ਼ਵ ਸਿਹਤ ਅਦਾਰੇ ਦੇ ਇਕ ਦਸਤਾਵੇਜ਼ ਮੁਤਾਬਕ ਸਾਲ 2016 ਦੌਰਾਨ 15-29 ਸਾਲ ਦੀ ਉਮਰ ਦੇ ਲੋਕਾਂ ਅੰਦਰ ਖ਼ੁਦਕੁਸ਼ੀ ਮੌਤਾਂ ਦਾ ਦੂਜਾ ਸਭ ਤੋਂ ਵੱਡਾ ਕਾਰਨ ਸੀ। ਵਿਸ਼ਵ ਸਿਹਤ ਅਦਾਰੇ (ਡਬਲਯੂਐਚਓ) ਅਤੇ ਮੈਂਟਲ ਹੈਲਥ ਕਮਿਸ਼ਨ ਆਫ ਕੈਨੇਡਾ ਵੱਲੋਂ ਸੋਮਵਾਰ ਨੂੰ ਵਿਸ਼ਵ ਖ਼ੁਦਕੁਸ਼ੀ ਰੋਕਥਾਮ ਦਿਵਸ ਮੌਕੇ ਸਮਾਜੀ ਫ਼ਿਰਕਿਆਂ ਲਈ ਖ਼ੁਦਕੁਸ਼ੀਆਂ ਤੋਂ ਬਚਾਓ ਲਈ ਇਕ ਟੂਲ ਕਿਟ ਜਾਰੀ ਕੀਤੀ ਗਈ। ਇਸ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਅਮੀਰ ਹੋਵੇ ਭਾਵੇਂ ਗ਼ਰੀਬ, ਖ਼ੁਦਕੁਸ਼ੀਆਂ ਹਰ ਮੁਲਕ ਤੇ ਖਿੱਤੇ ਵਿੱਚ ਹੁੰਦੀਆਂ ਹਨ। ਉਂਜ, ਇਹ ਵੀ ਸੱਚ ਹੈ ਕਿ ਬਹੁਤੀਆਂ ਖ਼ੁਦਕੁਸ਼ੀਆਂ ਉਨ੍ਹਾਂ ਮੁਲਕਾਂ ਵਿੱਚ ਹੁੰਦੀਆਂ ਹਨ ਜਿੱਥੋਂ ਦੇ ਲੋਕਾਂ ਦੀ ਆਮਦਨ ਘੱਟ ਤੇ ਦਰਮਿਆਨੀ ਹੁੰਦੀ ਹੈ। 2016 ਦੌਰਾਨ ਦੁਨੀਆਂ ਦੀਆਂ ਕੁੱਲ ਖ਼ੁਦਕੁਸ਼ੀਆਂ ਦਾ 80 ਫ਼ੀਸਦ ਖ਼ੁਦਕੁਸ਼ੀਆਂ ਇਨ੍ਹਾਂ ਮੁਲਕਾਂ ਵਿੱਚ ਹੀ ਹੁੰਦੀਆਂ ਹਨ। ” ਖ਼ੁਦਕੁਸ਼ੀਆਂ ਦਾ ਬੋਝ ਬਹੁਤ ਜ਼ਿਆਦਾ ਹੈ। ਹਰ ਸਾਲ 8 ਲੱਖ ਤੋਂ ਵੱਧ ਲੋਕ ਖ਼ੁਦਕੁਸ਼ੀ ਕਰਦੇ ਹਨ ਤੇ 15-29 ਸਾਲ ਦੀ ਉਮਰ ਵਰਗ ਵਿੱਚ ਇਹ ਮੌਤਾਂ ਦਾ ਦੂਜਾ ਸਭ ਤੋਂ ਵੱਡਾ ਕਾਰਨ ਹੈ। ਕਿਸੇ ਅਜ਼ੀਜ਼ ਦੇ ਖ਼ੁਦਕੁਸ਼ੀ ਕਰ ਜਾਣ ਨਾਲ ਪਰਿਵਾਰਾਂ, ਦੋਸਤਾਂ ਮਿੱਤਰਾਂ ਤੇ ਸਮਾਜੀ ਫ਼ਿਰਕਿਆਂ ‘ਤੇ ਚਿਰਸਥਾਈ ਤੇ ਘਾਤਕ ਅਸਰ ਪੈਂਦਾ ਹੈ।” ਅਨੁਮਾਨ ਮੁਤਾਬਕ ਕੁੱਲ ਖ਼ੁਦਕੁਸ਼ੀਆਂ ਵਿੱਚ 20 ਫ਼ੀਸਦ ਜ਼ਹਿਰੀਲੀ ਚੀਜ਼ ਨਿਗਲਣ ਨਾਲ ਕੀਤੀਆਂ ਗਈਆਂ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *