Author Archives: admin

ਬਾਲੀਵੁੱਡ ਦੀ ਦੇਸੀ ਗਰਲ ਹੈ ਸਭ ਤੋਂ ਵੱਧ ਖਰਚੀਲੀ ਗਰਲਫ੍ਰੈਂਡ

ਬਾਲੀਵੁੱਡ ਦੀ ਦੇਸੀ ਗਰਲ ਹੈ ਸਭ ਤੋਂ ਵੱਧ ਖਰਚੀਲੀ ਗਰਲਫ੍ਰੈਂਡ

ਬਾਲੀਵੁੱਡ ਦੀ ਦੇਸੀ ਗਰਲ ਹੈ ਸਭ ਤੋਂ ਵੱਧ ਖਰਚੀਲੀ ਗਰਲਫ੍ਰੈਂਡ

ਬਾਲੀਵੁੱਡ ਦੀ ਦੇਸੀ ਗਰਲ ਹੈ ਸਭ ਤੋਂ ਵੱਧ ਖਰਚੀਲੀ ਗਰਲਫ੍ਰੈਂਡ

ਮੁੰਬਈ- ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਦਾ ਕਹਿਣਾ ਹੈ ਕਿ ਜੇ ਉਹ ਕਿਸੇ ਦੀ ਗਰਲਫ੍ਰੈਂਡ ਬਣੇਗੀ ਤਾਂ ਬੇਹੱਦ ਖਰਚੀਲੀ ਹੋਵੇਗੀ। ਪ੍ਰਿਯੰਕਾ ਇਕ ਅਜਿਹੀ ਅਦਾਕਾਰਾ ਹੈ, ਜੋ ਲੰਮੇ ਤਕ ਕਿਸੇ ਕੋ-ਸਟਾਰ ਨਾਲ ਰਿਲੇਸ਼ਨ ਨੂੰ ਲੈ ਕੇ ਚਰਚਾ ਵਿੱਚ ਕਦੀ ਨਹੀਂ ਰਹੀ। ਸ਼ਾਹਰੁਖ ਖਾਨ ਨਾਲ ਉਸ ਦੇ ਰਿਲੇਸ਼ਨ ਨੂੰ ਲੈ ਕੇ ਲੰਮੇ ਸਮੇਂ ਤਕ ਚਰਚਾ ਹੁੰਦੀ ਰਹੀ ਪਰ ਸ਼ਾਹਰੁਖ ਆਪਣੇ ਘਰ-ਪਰਿਵਾਰ ਨਾਲ ਕਿੰਨਾ ਲਗਾਅ ਰੱਖਦੇ ਹਨ, ਇਹ ਤਾਂ ਸਾਰੇ ਹੀ ਜਾਣਦੇ ਹਨ। ਇਸ ਲਈ ਅਜਿਹੀਆਂ ਚਰਚਾਵਾਂ ਜ਼ਿਆਦਾ ਦਿਨ ਤਕ ਨਹੀਂ ਚੱਲ ਸਕੀਆਂ। ਪ੍ਰਿਯੰਕਾ ਲਈ ਸਫਲਤਾ ਤੋਂ ਵਧ ਕੇ ਕੁਝ ਹੋਰ ਨਹੀਂ। ਹੁਣ ਸਫਲਤਾ ਅਜਿਹੀ ਹੋਵੇ ਤਾਂ ਇਸ ਸੱਚਾਈ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ ਕਿ ਪ੍ਰਿਯੰਕਾ ਸਭ ਤੋਂ ਮਹਿੰਗੀ ਗਰਲਫ੍ਰੈਂਡ ਸਾਬਿਤ ਹੋ ਸਕਦੀ ਹੈ।

ਪਰਵੇਜ਼ ਮੁਸ਼ੱਰਫ ਦੇ ਨਿਕਲੇ ਵਾਰੰਟ

ਪਰਵੇਜ਼ ਮੁਸ਼ੱਰਫ ਦੇ ਨਿਕਲੇ ਵਾਰੰਟ

ਪਰਵੇਜ਼ ਮੁਸ਼ੱਰਫ ਦੇ ਨਿਕਲੇ ਵਾਰੰਟ

ਪਰਵੇਜ਼ ਮੁਸ਼ੱਰਫ ਦੇ ਨਿਕਲੇ ਵਾਰੰਟ

ਇਸਲਾਮਾਬਾਦ : ਪਾਕਿਸਤਾਨ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੇ ਖਿਲਾਫ ਗ੍ਰਿਫਤਾਰੀ ਦਾ ਵਾਰੰਟ ਜਾਰੀ ਕੀਤਾ। ਮੁਸ਼ੱਰਫ ‘ਤੇ ਲਾਲ ਮਸਜਿਦ ਦੇ ਮੌਲਾਨਾ ਗਾਜੀ ਅਬਦੁੱਲ ਰਾਸ਼ਿਦ ਅਤੇ ਉਨ੍ਹਾਂ ਦੀ ਪਤਨੀ ਦੇ ਕਤਲ ਦੀ ਸਾਜ਼ਿਸ਼ ‘ਚ ਸ਼ਾਮਲ ਹੋਣ ਦਾ ਦੋਸ਼ ਹੈ। ਖ਼ਬਰ ਹੈ ਕਿ ਇਸਲਾਮਾਬਾਦ ਦੇ ਵਧੀਕ ਸੈਸ਼ਨ ਜੱਜ ਵਾਜਿਦ ਅਲੀ ਖਾਨ ਨੇ ਸੁਣਵਾਈ ਦੀ ਪ੍ਰਧਾਨਗੀ ਕੀਤੀ ਅਤੇ ਮੁਸ਼ੱਰਫ ਦੇ ਵਕੀਲ ਵਲੋਂ ਦਾਖਲ ਚਾਰ ਪਟੀਸ਼ਨਾਂ ਰੱਦ ਕਰ ਦਿੱਤੀਆਂ। ਉਨ੍ਹਾਂ ਨੇ ਮਾਮਲੇ ਦੀ ਸੁਣਵਾਈ ਦੋ ਅਪ੍ਰੈਲ ਤੱਕ ਰੋਕ ਦਿੱਤੀ ਹੈ। ਜ਼ਿਕਰਯੋਗ ਹੈ ਕਿ ਲਾਲ ਮਸਜਿਦ ‘ਚ ਪੁਲਸ ਨੇ ਸੈਨਿਕ ਕਾਰਵਾਈ ਦੌਰਾਨ ਮੌਲਾਨਾ ਗਾਜੀ ਅਬਦੁਲ ਰਾਸ਼ਿਦ ਅਤੇ ਉਨ੍ਹਾਂ ਦੀ ਪਤਨੀ ਦੇ ਕਤਲ ਦੇ ਮਾਮਲੇ ‘ਚ ਸਾਲ 2013 ‘ਚ ਮੁਸ਼ੱਰਫ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਮੁਸ਼ੱਰਫ ‘ਤੇ ਉਨ੍ਹਾਂ ਦੇ ਸ਼ਾਸਨਕਾਲ 1999-2008 ਦੌਰਾਨ ਕਈ ਮਾਮਲੇ ਦਰਜ ਹਨ, ਜਿਨ੍ਹਾਂ ‘ਚੋਂ ਇਕ 10 ਜੁਲਾਈ, 2007 ‘ਚ ਲਾਲ ਮਸਜਿਦ ‘ਤੇ ਹੋਈ ਸੈਨਿਕ ਕਾਰਵਾਈ ਦੌਰਾਨ ਗਾਜ਼ੀ ਸਮੇਤ 100 ਤੋਂ ਵਧੇਰੇ ਲੋਕਾਂ ਦੇ ਮਾਰੇ ਜਾਣ ਦਾ ਮਾਮਲਾ ਵੀ ਹੈ। ਉਨ੍ਹਾਂ ‘ਤੇ ਸਾਲ 2007 ‘ਚ ਦੇਸ਼ ‘ਚ ਐਮਰਜੈਂਸੀ ਲਾਗੂ ਕਰਨ ਲਈ ਦੇਸ਼ਧ੍ਰੋਹ ਦਾ ਮਾਮਲਾ ਵੀ ਦਰਜ ਹੈ। ਇਸ ਤੋਂ ਇਲਾਵਾ ਵੀ ਮੁਸ਼ੱਰਫ ‘ਤੇ ਸਾਲ 2006 ‘ਚ ਬਲੂਚ ਨੇਤਾ ਨਵਾਬ ਅਕਬਰ ਬੁਗਤੀ ਦੇ ਕਤਲ ਅਤੇ 2007 ‘ਚ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਤਲ ਦੀ ਸਾਜ਼ਿਸ਼ ‘ਚ ਸ਼ਾਮਲ ਹੋਣ ਦਾ ਦੋਸ਼ ਹੈ।

ਮਸਰਤ ਦੀ ਰਿਹਾਈ ਨੂੰ ਲੈ ਕੇ ਸੰਸਦ 'ਚ ਹੰਗਾਮਾ

ਮਸਰਤ ਦੀ ਰਿਹਾਈ ਨੂੰ ਲੈ ਕੇ ਸੰਸਦ ‘ਚ ਹੰਗਾਮਾ

ਮਸਰਤ ਦੀ ਰਿਹਾਈ ਨੂੰ ਲੈ ਕੇ ਸੰਸਦ 'ਚ ਹੰਗਾਮਾ


ਨਵੀਂ ਦਿੱਲੀ, -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੋਕ ਸਭਾ ‘ਚ ਕਿਹਾ ਕਿ ਵੱਖਵਾਦੀ ਮਸਰਤ ਆਲਮ ਦੀ ਰਿਹਾਈ ਨੂੰ ਲੈ ਕੇ ਜੋ ਰੋਸ ਸਦਨ ਅਤੇ ਦੇਸ਼ ‘ਚ ਹੈ, ਉਹ ਵੀ ਉਸ ‘ਚ ਸ਼ਾਮਿਲ ਹਨ। ਸ੍ਰੀ ਮੋਦੀ ਨੇ ਕਿਹਾ ਕਿ ਜੰਮੂ-ਕਸ਼ਮੀਰ ‘ਚ ਸਰਕਾਰ ਦੇ ਬਣਨ ਤੋਂ ਬਾਅਦ ਜੋ ਵੀ ਗਤੀਵਿਧੀਆਂ ਹੋਈਆਂ ਹਨ, ਉਸ ਸਬੰਧੀ ਨਾ ਤਾਂ ਭਾਰਤ ਸਰਕਾਰ ਕੋਲੋਂ ਮਸ਼ਵਰਾ ਲਿਆ ਗਿਆ ਹੈ ਅਤੇ ਨਾ ਹੀ ਸਰਕਾਰ ਨੂੰ ਇਸ ਬਾਰੇ ‘ਚ ਕੋਈ ਜਾਣਕਾਰੀ ਦਿੱਤੀ ਗਈ ਹੈ।
ਸਨਿਚਰਵਾਰ ਦੇਰ ਰਾਤ ਜੰਮੂ-ਕਸ਼ਮੀਰ ਸਰਕਾਰ ਵੱਲੋਂ ਵੱਖਵਾਦੀ ਨੇਤਾ ਮਸਰਤ ਆਲਮ ਦੀ ਰਿਹਾਈ ‘ਤੇ ਅੱਜ ਕੇਂਦਰ ਸਰਕਾਰ ਨੂੰ ਸੰਸਦ ਦੇ ਦੋਹਾਂ ਸਦਨਾਂ ‘ਚ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਲੋਕ ਸਭਾ ਜੁੜਨ ਤੋਂ ਪਹਿਲਾਂ ਹੀ ਲੋਕ ਸਭਾ ‘ਚ ਕਾਂਗਰਸ ਦੇ ਨੇਤਾ ਮਲਿਕ ਅਰਜੁਨ ਖੜਗੇ, ਦਪਿੰਦਰ ਹੁੱਡਾ ਅਤੇ ਤ੍ਰਿਣਮੂਲ ਕਾਂਗਰਸ ਦੇ ਨੇਤਾ ਸੌਗਤ ਰਾਇ ਨੇ ਇਸ ਮੁੱਦੇ ਨੂੰ ਉਠਾਉਣ ਲਈ ਪ੍ਰਸ਼ਨ ਕਾਲ ਮੁਲਤਵੀ ਕਰਨ ਦਾ ਨੋਟਿਸ ਦਿੱਤਾ। ਸੰਸਦੀ ਮਾਮਲਿਆਂ ਬਾਰੇ ਮੰਤਰੀ ਨੇ ਮਾਮਲਾ ਸ਼ਾਂਤ ਕਰਨ ਲਈ ਵਿਰੋਧੀ ਧਿਰ ਨੂੰ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਬਿਆਨ ਦੁਆਉਣ ਦਾ ਭਰੋਸਾ ਦੁਆਇਆ। ਪਰ ਹੰਗਾਮਾ ਵਧਣ ਕਾਰਨ ਸਪੀਕਰ ਸੁਮਿੱਤਰਾ ਮਹਾਜਨ ਨੂੰ ਲੋਕ ਸਭਾ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਕਰਨੀ ਪਈ। ਦੂਜੇ ਪਾਸੇ ਰਾਜ ਸਭਾ ਜੁੜਦਿਆਂ ਹੀ ਕਾਂਗਰਸ ਦੇ ਅਨੰਦ ਸ਼ਰਮਾ ਨੇ ਇਹ ਮੁੱਦਾ ਉਠਾਉਂਦਿਆਂ ਪ੍ਰਧਾਨ ਮੰਤਰੀ ਦੇ ਬਿਆਨ ਦੀ ਮੰਗ ਕੀਤੀ, ਜਿਸ ‘ਤੇ ਅਰੁਣ ਜੇਤਲੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਗ੍ਰਹਿ ਮੰਤਰਾਲੇ ਤੋਂ ਰਿਪੋਰਟ ਮੰਗਵਾਈ ਹੈ, ਜਿਸ ਦੇ ਆਧਾਰ ‘ਤੇ ਤੱਥਾਂ ਦੀ ਜਾਣਕਾਰੀ ਗ੍ਰਹਿ ਮੰਤਰੀ ਵੱਲੋਂ ਸਦਨ ‘ਚ ਪੇਸ਼ ਕੀਤੀ ਜਾਵੇਗੀ। ਪਰ ਖਜ਼ਾਨਾ ਮੰਤਰੀ ਦੇ ਬਿਆਨ ਤੋਂ ਅਸੰਤੁਸ਼ਟ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰਨੀ ਪਈ। ਲੋਕ ਸਭਾ ‘ਚ ਮਲਿਕ ਅਰਜੁਨ ਖੜਗੇ ਨੇ ਮਸਰਤ ਦੀ ਰਿਹਾਈ ‘ਚ ਕੇਂਦਰ ਸਰਕਾਰ ਦੀ ਸ਼ਮੂਲੀਅਤ ਹੋਣ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਮਸਰਤ ਵਰਗੇ ਦਹਿਸ਼ਤਗਰਦਾਂ ਨੂੰ ਸਰਕਾਰ ਦੇ ਸਮਰਥਨ ਦੇ ਬਿਨਾਂ ਰਿਹਾਅ ਨਹੀਂ ਕੀਤਾ ਜਾ ਸਕਦਾ। ਮੁਫ਼ਤੀ ਮੁਹੰਮਦ ਸਈਦ ਨੇ ਇਸ ਬਾਰੇ ‘ਚ ਸਰਕਾਰ ਨਾਲ ਮਸ਼ਵਰਾ ਕੀਤਾ ਹੋਵੇਗਾ ਅਤੇ ਸਦਨ ਉਸ ਬਾਰੇ ‘ਚ ਸਪੱਸ਼ਟੀਕਰਨ ਚਾਹੁੰਦਾ ਹੈ।
ਰਿਹਾਈ ਵਿਰੁੱਧ ਰੋਸ ‘ਚ ਸ਼ਾਮਿਲ ਹਾਂ-ਮੋਦੀ
ਆਮ ਤੌਰ ‘ਤੇ ਵਿਰੋਧੀ ਧਿਰ ਦੀ ਪ੍ਰਧਾਨ ਮੰਤਰੀ ਵੱਲੋਂ ਬਿਆਨ ਦੀ ਮੰਗ ‘ਤੇ ਪ੍ਰਤੀਕਰਮ ਨਾ ਕਰਨ ਵਾਲੇ ਮੋਦੀ ਨੇ ਜੰਮੂ-ਕਸ਼ਮੀਰ ਸਰਕਾਰ ਵੱਲੋਂ ਵੱਖਵਾਦੀ ਮਸਰਤ ਆਲਮ ਦੀ ਰਿਹਾਈ ਬਾਰੇ ਬੋਲਦਿਆਂ ਕਿਹਾ ਕਿ ਕਾਨੂੰਨ ਦੀ ਦੁਰਵਰਤੋਂ ਕਰਨ ਵਾਲਿਆਂ ਦੀ ਕੇਂਦਰ ਸਰਕਾਰ ਆਲੋਚਨਾ ਕਰਦੀ ਹੈ। ਮੋਦੀ ਨੇ ਉਕਤ ਰਿਹਾਈ ਨੂੰ ਲੈ ਕੇ ਕੇਂਦਰ ਸਰਕਾਰ ਦੀ ਕੋਈ ਵੀ ਭੂਮਿਕਾ ਹੋਣ ਤੋਂ ਇਨਕਾਰ ਕਰਦਿਆਂ ਵਿਰੋਧੀ ਧਿਰ ਦੇ ਰੋਸ ਨੂੰ ਉੱਚਿਤ ਕਰਾਰ ਦਿੰਦਿਆਂ ਕਿਹਾ ਕਿ ਭਾਜਪਾ ਦੀ ਸੂਬਾਈ ਸਰਕਾਰ ‘ਚ ਹਿੱਸੇਦਾਰੀ ਹੋਣ ਕਾਰਨ ਵਿਰੋਧੀ ਧਿਰ ਨੂੰ ਆਲੋਚਨਾ ਕਰਨ ਦਾ ਪੂਰਾ ਹੱਕ ਹੈ ਪਰ ਇਸ ਬਾਰੇ ‘ਚ ਨਾ ਤਾਂ ਦੇਸ਼ ‘ਚ, ਨਾ ਕਸ਼ਮੀਰ ‘ਚ ਅਤੇ ਨਾ ਹੀ ਦੁਨੀਆ ‘ਚ ਇਹ ਸੰਦੇਸ਼ ਜਾਣਾ ਚਾਹੀਦਾ ਹੈ ਕਿ ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਸਾਡੇ ਵਿਚਾਰ ਵੱਖ ਹਨ।

(GSLV) Mark III

Isro successfully tests its heaviest space launch vehicle, eyes global market

NEW DELHI: India’s space agency successfully tested on Thursday its most powerful satellite launch vehicle that can put heavier payloads into space, and, it hopes, win India a bigger slice of the $300 billion global space industry.

The Indian Space Research Organisation (Isro) also checked the working of an unmanned crew module on the vehicle, which could give the agency the option of manned missions.

Once operational, the Geosynchronous Satellite Launch Vehicle (GSLV) Mark III will be able to put satellites weighing about 4 tonnes into orbit, almost doubling India’s current capability.

“The powerful launch vehicle … will change our destiny in placing various spacecraft into communication orbits,” said S Somnath, project director of the new GSLV vehicle.

Prime Minister Narendra Modi wants to develop India’s 50-year-old space programme and the government increased funding for space research by 50 percent to almost $1 billion this financial year.

But Isro’s growth has been stymied by a lack of a heavier launcher and the slow execution of missions. Between 2007 and 2012, it accomplished only about half of its planned 60 missions, government data showed.

Experts said the test of the GSLV took India a step closer to attracting more foreign business which would help Asia’s third-largest economy emerge as a stronger player in the global space race.

The experiment on Thursday also helped Isro test the vehicle’s atmospheric stability and its design. It was powered by two engines while a third is under development.

 

ਯੂਨੀਵਰਸਿਟੀ ਆਫ਼ ਟੋਰਾਂਟੋ ਵਿਖੇ ਪ੍ਰੋਫ਼ੈਸਰ ਉੱਤੇ ਚਾਕੂ ਨਾਲ ਵਾਰ ਕਰਨ ਵਾਲੀ ਮਹਿਲਾ ਗ੍ਰਿਫ਼ਤਾਰ

ਯੂਨੀਵਰਸਿਟੀ ਆਫ਼ ਟੋਰਾਂਟੋ ਵਿਖੇ ਪ੍ਰੋਫ਼ੈਸਰ ਉੱਤੇ ਚਾਕੂ ਨਾਲ ਵਾਰ ਕਰਨ ਵਾਲੀ ਮਹਿਲਾ ਗ੍ਰਿਫ਼ਤਾਰ

ਯੂਨੀਵਰਸਿਟੀ ਆਫ਼ ਟੋਰਾਂਟੋ ਵਿਖੇ ਪ੍ਰੋਫ਼ੈਸਰ ਉੱਤੇ ਚਾਕੂ ਨਾਲ ਵਾਰ ਕਰਨ ਵਾਲੀ ਮਹਿਲਾ ਗ੍ਰਿਫ਼ਤਾਰ

ਯੂਨੀਵਰਸਿਟੀ ਆਫ਼ ਟੋਰਾਂਟੋ ਵਿਖੇ ਪ੍ਰੋਫ਼ੈਸਰ ਉੱਤੇ ਚਾਕੂ ਨਾਲ ਵਾਰ ਕਰਨ ਵਾਲੀ ਮਹਿਲਾ ਗ੍ਰਿਫ਼ਤਾਰ

ਟੋਰਾਂਟੋ, : ਯੂਨੀਵਰਸਿਟੀ ਆਫ਼ ਟੋਰਾਂਟੋ ਸੇਂਟ ਜੌਰਜ ਕੈਂਪਸ ਵਿਖੇ ਬੁੱਧਵਾਰ ਨੂੰ ਇਕ ਪ੍ਰੋਫ਼ੈਸਰ ‘ਤੇ ਚਾਕੂ ਨਾਲ ਕੀਤੇ ਗਏ ਵਾਰ ਤੋਂ ਬਾਅਦ ਉਸ ਨੂੰ ਮਾਮੂਲੀ ਜ਼ਖਮਾਂ ਨਾਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਹ ਘਟਨਾ ਸਪਾਦੀਨਾ ਐਵੇਨਿਊ ਨੇੜੇ ਰੂਜ਼ੈਲ ਸਟ੍ਰੀਟ ‘ਤੇ ਸਥਿਤ ਅਰਥ ਸਾਇਂਸਿਸ ਸੈਂਟਰ ਵਿਖੇ ਦੁਪਹਿਰ 3:30 ‘ਤੇ ਵਾਪਰੀ। ਪੁਲੀਸ ਵੱਲੋਂ ਮਿਲੀ ਸੂਚਨਾ ਅਨੁਸਾਰ ਇਸ ਘਟਨਾ ਨੂੰ ਅੰਜਾਮ ਦੇਣ ਵਾਲੀ 21 ਸਾਲਾ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਨੇ ਦੱਸਿਆ ਕਿ ਇਹ ਮਹਿਲਾ ਬੁੱਧਵਾਰ ਦੇ ਦਿਨ ਦੁਪਹਿਰ ਬਾਅਦ ਇਸ ਪ੍ਰੋਫ਼ੈਸਰ ਦੇ ਕਮਰੇ ਵਿਚ ਗਈ ਅਤੇ ਉਸਨੇ ਪ੍ਰੌਫੈਸਰ ਨਾਲ ਕੁੱਝ ਦੇਰ ਗੱਲਬਾਤ ਕੀਤੀ ਅਤੇ ਫ਼ਿਰ ਇਕ ਚਾੱਕੂ ਕੱਢ ਕੇ ਪ੍ਰੌਫੈਸਰ ਉੱਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਪ੍ਰੌਫ਼ੈਸਰ ਵੱਲੋਂ ਇਸ ਮਹਿਲਾ ਨੂੰ  ਪਕੜਨ ਦੀ ਕੋਸ਼ੀਸ਼ ਕੀਤੀ ਗਈ ਅਤੇ ਇਸੇ ਦੌਰਾਨ ਅਵਾਜ਼ ਸੁਣ ਕੇ ਹੋਰ ਲੋਕ ਵੀ ਘਟਨਾ ਸਥਲ ‘ਤੇ ਪੁੱਜ ਗਏ, ਜਿਨ੍ਹਾਂ ਨੇ ਪੁਲੀਸ ਦੇ ਆਉਣ ਤੱਕ ਇਸ ਮਹਿਲਾ ਨੂੰ ਪਕੜੇ ਰੱਖਿਆ। ਪ੍ਰੌਫੈਸਰ ਨੂੰ ਹਸਪਤਾਲ ਲਜਾਇਆ ਗਿਆ ਸੀ, ਜਿੱਥੇ ਉਹਨਾਂ ਦੇ ਜ਼ਖਮਾਂ ਉੱਤੇ ਮਰਹਮ ਪੱਟੀ ਕਰ ਦਿੱਤੀ ਗਈ

ਰੌਬ ਫ਼ੋਰਡ ਦੇ ਪੇਟ ਦੇ ਟਿਊਮਰ ਦੀ ਪੁਸ਼ਟੀ :

ਰੌਬ ਫ਼ੋਰਡ ਦੇ ਪੇਟ ਦੇ ਟਿਊਮਰ ਦੀ ਪੁਸ਼ਟੀ :

ਰੌਬ ਫ਼ੋਰਡ ਦੇ ਪੇਟ ਦੇ ਟਿਊਮਰ ਦੀ ਪੁਸ਼ਟੀ :

ਰੌਬ ਫ਼ੋਰਡ ਦੇ ਪੇਟ ਦੇ ਟਿਊਮਰ ਦੀ ਪੁਸ਼ਟੀ :

ਟੋਰਾਂਟੋ, : ਟੋਰਾਂਟੋ ਦੇ ਮੇਅਰ ਰੌਬ ਫ਼ੋਰਡ ਦੇ ਪੇਟ ਦੇ ਟਿਊਮਰ ਦੀ ਪੁਸ਼ਟੀ ਹਣੋ ਤੋਂ ਬਾਅਦ ਇਹ ਕਿਆਸ ਲੱਗਣੇ ਸ਼ੁਰੂ ਹੋ ਗਏ ਹਨ ਕਿ ਹੁਣ ਫੋਰਡ ਲਈ 27 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਪ੍ਰਚਾਰ ਅਭਿਆਨ ‘ਤੇ ਧਿਆਨ ਦੇ ਸਕਣਾ ਔਖਾਂ ਹੋਵੇਗਾ। ਉਹਨਾਂ ਵੱਲੋਂ ਆਪਣੀ ਸਿਹਤ ‘ਤੇ ਧਿਆਅ ਦੇਣ ਲਈ ਚੋਣਾਂ ਛੱਡਣ ਦੇ ਵੀ ਕਿਆਸ ਲਗਾਏ ਜਾ ਰਹੇ ਹਨ। ਇਹ ਵਿਸ਼ਾ ਕਈਆਂ ਲਈ ਚਰਚਾ ਦਾ ਅਧਾਰ ਬਣਿਆ ਹੈ ਕਿ ਹੁਣ ਇਸ ਸਥਿਤੀ ਦਾ ਫ਼ੋਰਡ ਦੇ ਵਰਤਮਾਨ ਅਹੁਦੇ ਅਤੇ ਭਵਿੱਕ ਦੀਆਂ ਨੀਤੀਆਂ ਉੱਤੇ ਕੀ ਪ੍ਰਭਾਵ ਪਵੇਗਾ। ਇਕ ਰਾਹ ਇਹ ਹੈ ਕਿ ਰੌਬ ਇਸ ਮੇਓਰਲ ਰੇਸ ਵਿਚੋਂ ਆਪਣਾ ਨਾਂ ਵੱਖ ਕਰ ਲੈਣ ਅਤੇ ਬਾਕੀ ਬਚੇ ਦੋਵੇਂ ਉਮੀਦਵਾਰ ਜੌਨ ਟੌਰੀ ਅਤੇ ਓਲੀਵੀਆ ਚਾਓ ਇਸ ਲੜਾਈ ਵਿਚ ਅੱਗੇ ਵਧਣ। ਦੂਜਾ ਰਾਹ ਇਹ ਵੀ ਹੌ ਸਕਦਾ ਹੈ ਕਿ ਮੇਅਰ ਰੌਬ ਫ਼ੋਰਡ ਦੇ ਭਰਾ ਕਾਉਂਸਲਰ ਡੱਫ ਫੋਰਡ ਕੋਲ ਹਲੇ ਵੀ ਸ਼ੁੱਕਰਵਾਰ ਦਪਹਿਰ 2 ਵਜੇ ਤੱਕ ਆਪਣਾ ਨਾਂ ਰਜਿਸਟਰ ਕਰਵਾਉਣ ਦਾ ਮੌਕਾ ਹੈ। ਬੇਸ਼ਕ ਉਹ ਰੌਬ ਫ਼ੋਰਡ ਦੀ ਕਮੀ ਨੂੰ ਨਹੀਂ ਪੂਰ ਸਕਦੇ ਪਰ ਇਸ ਮੌਕੇ ‘ਤੇ ਉਹ ਰੌਬ ਦੇ ਬਦਲ ਵੱਜੋਂ ਜ਼ਰੂਰ ਉਭਰ ਸਕਦੇ ਹਨ। ਪਿੱਛਲੀਆਂ ਪੋਲਾਂ ਵਿਚ ਮੇਅਰ ਵੱਲੋਂ ਕੀਤੇ ਗਏ ਚੋਣ ਪ੍ਰਚਾਰ ਦੇ ਬਹੁਤ ਹੀ ਵਧੀਆ ਸਿੱਟੇ ਰਹੇ ਹਨ। ਉਹ ਲਗਾਤਾਰ ਓਲੀਵੀਆ ਚਾਓ ਨਾਲੋਂ ਅੱਗੇ ਰਹਿਣ ਵਿਚ ਸਫਲ ਰਹੇ ਹਨ। ਡੱਫ ਫੋਰਡ ਇਸ ਪ੍ਰਚਾਰ ਨੂੰ ਹੋਰ ਅੱਗੇ ਲਜਾ ਕੇ ਉਸਦੇ ਅੰਜਾਮ ਤੱਕ ਪਹੁੰਚਾ ਸਕਦੇ ਹਨ।

ali baba

ਸਾਡਾ ਅਲੀ ਬਾਬਾ ਵੀ ਤੇ ਲਾਲੀ ਬਾਬਾ ਵੀ ਗੁਰਦਿਆਲ ਬੱਲ

ali baba

ਸਾਡਾ ਅਲੀ ਬਾਬਾ ਵੀ ਤੇ ਲਾਲੀ ਬਾਬਾ ਵੀ ਗੁਰਦਿਆਲ ਬੱਲ

ਵਰਿਆਮ ਸਿੰਘ ਸੰਧੂ 416-918-5212

ਮੈਂ ਅਖ਼ਬਾਰਾਂ ਰਸਾਲਿਆਂ ਨੂੰ ਕਦੀ ਖ਼ਤ ਨਹੀਂ ਲਿਖੇ। ਨਾ ਹੀ ਕਿਸੇ ਪੰਜਾਬੀ ਲੇਖਕ ਨੂੰ ਉਹਦੀ ਕੋਈ ਲਿਖਤ ਪੜ੍ਹ ਕੇ ਉਹਨੂੰ ਕੁਝ ਲਿਖਣ ਜਾਂ ਫ਼ੋਨ ਕਰਨ ਲਈ ਮਨ ਉੱਛਲਿਆ ਹੈ। ਇਸ ਵਿਚ ਮੇਰੀ ਹਉਮੈਂ ਦਾ ਕੋe ਦਖ਼ਲ ਨਹੀਂ। ਇਸ ਪਿੱਛੇ ਇੱਕ ਤਾਂ ਮੇਰਾ ਸੰਕੋਚਵਾਂ ਸੁਭਾ ਹੈ, ਦੂਜਾ ਕੋਈ ਕਰਾਮਾਤੀ ਲਿਖਤ ਵੀ ਤਾਂ ਪੜ੍ਹਨ ਨੂੰ ਮਿਲੇ!!!
ਪਰ ਗੁਰਦਿਆਲ ਬੱਲ ਵੱਲੋਂ ‘ਪੰਜਾਬੀ ਆਵਾਜ਼’ ਵਿਚ ਸੁਰਜੀਤ ਪਾਤਰ ਦੇ ਪ੍ਰੋਗਰਾਮ ਬਾਰੇ ਛਪੀ ਰੀਪੋਰਟ ਨੇ ਮੈਨੂੰ ਇਹ ਸਤਰਾਂ ਲਿਖਣ ਲਈ ਮਜਬੂਰ ਕਰ ਕੇ ਅਖ਼ਬਾਰਾਂ ਰਸਾਲਿਆਂ ਨੂੰ ਖ਼ਤ ਨਾ ਲਿਖਣ ਦਾ ਮੇਰਾ ਨੇਮ-ਧਰਮ ਤੋੜ ਦਿੱਤਾ ਹੈ। ਉਹ ਗੱਲ ਤਾਂ ਸੁਰਜੀਤ ਪਾਤਰ ਦੀ ਸ਼ਾਇਰਾਨਾ ਬੁਲੰਦੀ ਤੇ ਉਹਦੇ ਕਾਵਿਕ ਸੁਹਜ ਦੀ ਕਰ ਰਿਹਾ ਹੈ ਪਰ ਸੁਰਜੀਤ ਪਾਤਰ ਦੀ ਸ਼ਾਇਰੀ ਤੇ ਸਖ਼ਸੀਅਤ ਦੁਆਲੇ ਗੇੜਾ ਕੱਢਦਿਆਂ ਉਹ ਸਾਰੀ ਦੁਨੀਆਂ ਦੇ ਸਾਹਿਤ, ਇਤਿਹਾਸ, ਰਾਜਨੀਤੀ ਤੇ ਦੁਨੀਆਂ ਦੇ ਚੁਨਿੰਦੇ ਚਿੰਤਕਾਂ/ਲੇਖਕਾਂ ਨਾਲ ਸੰਵਾਦ ਰਚਾ ਲੈਂਦਾ ਹੈ। ਜਿਵੇਂ ਕੌਡੀ ਦਾ ਕੋਈ ਧੱਕੜ ਧਾਵੀ ਸਾਰੀ ਵਿਰੋਧੀ ਟੀਮ ਦੇ ਉਤੋਂ ਦੀ, ਪਿੰਡੇ ਨੂੰ ਹੱਥ ਲਵਾਏ ਬਿਨਾ ਬਾਂਹ ਉੱਚੀ ਕਰ ਕੇ ਜੇਤੂ ਅੰਦਾਜ਼ ਵਿਚ ਗੇੜਾ ਕੱਢ ਕੇ ਆਪਣੇ ‘ਘਰ’ ਪੁੱਜਦਾ ਹੈ। ਜਿੱਥੋਂ ਜਿੱਥੋਂ ਲੰਘਦਾ ਹੈ ਓਥੇ ਓਥੇ ਸਾਡੇ ਮਨ ਵਿਚ ਪਏ ਹਨੇਰਿਆਂ ਵਿਚ ਜੁਗਨੂੰਆਂ ਦੀਆਂ ਮੁੱਠਾਂ ਭਰ ਭਰ ਛੱਡੀ ਜਾਂਦਾ ਹੈ, ਉਜਾੜ-ਬੀਆਬਾਨ ਰਾਹਾਂ ‘ਤੇ ਰੰਗਾਂ ਦਾ ਤਰੌਂਕਾ ਦੇਈ ਜਾਂਦਾ ਹੈ। ਇੰਜ ਹੀ ਦੁਨੀਆਂ ਦਾ ਸੰਖੇਪ ਪਰ ਰੰਗ-ਬ-ਰੰਗਾ ਗੇੜਾ ਕੱਢ ਕੇ ਬੱਲ ਪਾਠਕ ਤੇ ਪਾਤਰ ਨੂੰ ਕਹਿੰਦਾ ਲੱਗਦਾ ਹੈ, ਭਾਈ ਸਿੱਖੋ! ਰੁਕੋ ਕੁਝ ਪਲਾਂ ਲਈ। ਆਹ ਦੁਨੀਆਂ ਭਰ ਵਿਚ ਸਾਹਿਤ, ਸਭਿਆਚਾਰ, ਫ਼ਲਸਫ਼ੇ, ਇਤਿਹਾਸ ਤੇ ਰਾਜਨੀਤੀ ਵਿਚ ਕੀ ਕੁਝ ਵਾਪਰ ਰਿਹਾ ਤੇ ਕੀ ਕੁਝ ਹੋ ਗੁਜ਼ਰਿਆ ਹੈ, ਇਹਨਾਂ ਰੰਗਾਂ ਦਾ ਕੌਤਕ ਵੀ ਵੇਖ ਲੌ। ਫਿਰ ਵੇਖੋ, ਆਪਣਾ ਰੰਗ ਕਿੰਨਾ ਕੁ ਗੂੜ੍ਹਾ ਹੈ ਜਾਂ ਫਿੱਕਾ ਜਾਂ ਫਿੱਟਿਆ ਹੋਇਆ। ਉਹ ਮੂੰਹੋਂ ਨਹੀਂ ਕਹਿੰਦਾ ਪਰ ਅਹਿਸਾਸ ਕਰਵਾ ਦਿੰਦਾ ਹੈ ਕਿ ਅਸੀਂ ਆਪਣੇ ਆਪ ਨੂੰ ‘ਬੁੱਧੀਮਾਨ’ ਸਮਝਣ ਦਾ ਭੁਲੇਖਾ ਖਾਣ ਵਾਲੇ ਕਿੰਨੇ ਅਨਪੜ੍ਹ ਹਾਂ! ਮੇਰੇ ਵਾਂਗ ਪਾਤਰ ਵੀ ਏਸੇ ਅਹਿਸਾਸ ਵਿਚੋਂ ਗੁਜ਼ਰਿਆ ਹੋਵੇਗਾ ਜਦੋਂ ਉਹ ਕੋਲੰਬੀਆਂ ਬਾਰੇ ਬੱਲ ਦਾ ਪ੍ਰਵਚਨ ਪੜ੍ਹ ਰਿਹਾ ਹੋਵੇਗਾ।
ਉਹ ਪਾਤਰ ਦੀ ਅਜ਼ਮਤ ਨੂੰ ਸਲਾਮ ਵੀ ਕਰਦਾ ਹੈ ਤੇ ਗੁਰਬਚਨ ਵਰਗੇ ਨਿੰਦਕ ਨੂੰ ਵੀ ਸ਼ੀਸ਼ਾ ਵਿਖਾ ਕੇ ਬੜੇ ਸੂਖ਼ਮ ਅੰਦਾਜ਼ ਵਿਚ ਇਹ ਵੀ ਕਹਿੰਦਾ ਹੈ, ਵੇਖ ਆਪਣਾ ਉਹ ਮੂੰਹ ਤੇ ਇਹਦੇ ਉਤਲਾ ਰੰਗ, ਜਿਸ ਬਾਰੇ ਸਤਿਗੁਰਾਂ ਨੇ ਕਿਹਾ ਹੈ ਕਿ ਦੀਨ ਦੁਨੀਆਂ ਦੇ ਦਰਬਾਰ ਵਿਚ ਇਹ ਮੂੰਹ ਕਿਹੜੇ ਰੰਗ ਵਿਚ ਰੰਗਿਆ ਕਿਹੋ ਜਿਹਾ ਦਿਸਦਾ ਹੈ!!!
ਗੁਰਦਿਆਲ ਬੱਲ ਤਾਂ ਜਿਵੇਂ ਗਿਆਨ ਦਾ ਛਲਕਦਾ ਸ਼ੂਕਦਾ ਫਿਰਦਾ ਦਰਿਆ ਹੈ ਜੋ ਕਿਤੇ ਵੀ ਮੌਕਾ ਮਿਲਦਿਆਂ ਉਛਲਣ ਤੇ ਵਹਿਣ ਦੇ ਵੇਗ ਨਾਲ ਮਚਲਦਾ ਰਹਿੰਦਾ ਹੈ। ਜਦੋਂ ਕਿਸੇ ਬਾਰੇ ਕਦੀ ਲਿਖਦਾ ਹੈ ਜਾਂ ਕਦੀ ਤੁਸੀਂ ਉਹਨੂੰ ਵੱਜਦ ਵਿਚ ਆਏ ਨੂੰ ਸੁਣਦੇ ਹੋ ਤਾਂ ਉਹ ਗਿਆਨ ਦਾ ਐਸਾ ਮੋਹਲੇਧਾਰ ਮੀਂਹ ਵਰ੍ਹਾਉਂਦਾ ਹੈ ਜਿਸ ਵਿਚ ਤੁਸੀਂ ਉਹਦੀ ਵਾਛੜ ਵਿਚ ਭਿੱਜਦੇ ਵੀ ਜਾਦੇ ਹੋ ਤੇ ਵਿਸਮਾਦ ਵਿਚ ਵੀ ਡੁੱਬਦੇ ਜਾਂਦੇ ਹੋ। ਉਹ ਇੰਜ ਹੀ ਚਕਾਚੌਂਧ ਕਰਦਾ ਹੈ। ਸੰਸਾਰ ਦਾ ਪਤਾ ਨਹੀਂ ਕਿੰਨਾਂ ਕੁ ਸਾਹਿਤ ਉਸਨੇ ਪੜ੍ਹਿਆ ਹੋਇਆ ਹੈ, ਕਿੰਨੀਆਂ ਕੁ ਸੰਸਾਰ ਦੀਆਂ ਕਲਾਸਿਕ ਰਚਨਾਵਾਂ ਦਾ ਉਸਨੂੰ ਜ਼ਬਾਨੀ ਚੇਤਾ ਹੈ, ਇਸਦੀ ਕਲਪਨਾ ਕਰਦਿਆ ਹੀ ਬੰਦਾ ਹੈਰਾਨ ਰਹਿ ਜਾਵੇ। ਕਿੰਨੇ ਫਲਸਫ਼ੀ ਤੇ ਚਿੰਤਕ ਉਹਦੇ ਬੋਲਾਂ ਵਿਚੋਂ ਲਿਸ਼ ਲਿਸ਼ ਕਰਦੇ ਲਿਸ਼ਕ ਉਠਦੇ ਨੇ। ਬਿਲਕੁਲ ਜਿਵੇਂ ਅਲੀ ਬਾਬਾ ‘ਖੁਲ੍ਹ ਜਾ ਸਿਮ ਸਿਮ’ ਆਖੇ ਤੇ ਗੁਫ਼ਾ ਦੇ ਹਨੇਰੇ ਵਿਚ ਲਾਲਾਂ-ਜਵਾਹਰਾਤਾਂ ਦਾ ਚੁੰਧਿਆਉਂਦਾ ਚਾਨਣਾ ਅੱਖਾਂ ਨੂੰ ਚਮਤਕਾਰੀ ਰੰਗਾਂ ਨਾਲ ਸਰਸ਼ਾਰ ਕਰ ਦੇਵੇ।
ਅਸੀਂ ਸੁਣਦੇ ਆਏ ਹਾਂ ਕਿ ਪਟਿਆਲੇ ਵਾਲਾ ਲਾਲੀ ਏਸੇ ਤਰ੍ਹਾਂ ਦੀ ਸਲਾਹੀਅਤ ਦਾ ਮਾਲਕ ਸੀ। ਉਹ ਸਾਹਿਤ, ਫ਼ਿਲਮਾ , ਖੇਡਾਂ, ਸਿਆਸਤ, ਕੰਜਰੀਆਂ, ਨਚਾਰਾਂ, ਢਾਡੀਆਂ, ਖਿਡਾਰੀਆਂ, ਐਕਟਰਾਂ, ਚੋਰਾਂ-ਯਾਰਾਂ ਬਾਰੇ ਘੰਟਿਆਂ ਬੱਧੀ ਗੱਲਾਂ ਕਰ ਸਕਦਾ ਸੀ। ਮੈਂ ਲਾਲੀ ਨੂੰ ਨਹੀਂ ਸਣਿਆਂ ਹੋਇਆ। ਪਰ ਕਦੀ ਕਦੀ ਮੈਨੂੰ ਗੁਰਦਿਆਲ ਬੱਲ ਨੂੰ ਸੁਣਨ ਦਾ ਮੋਕਾ ਮਿਲਿਆ ਹੈ ਤਾਂ ਲੱਗਦਾ ਹੈ, ਸਾਡਾ ਲਾਲੀ ਬਾਬਾ ਤਾਂ ਬੱਲ ਹੀ ਹੈ। ਮੇਰਾ ਛੋਟਾ ਮਝੈਲ ਭਰਾ। ਜ਼ਹੀਨ, ਬੁੱਧੀਮਾਨ ਤੇ ਸਹੀ ਅਰਥਾਂ ਵਿਚ ਦਰਵੇਸ਼। ਸੂਫ਼ੀ ਫ਼ਕੀਰਾਂ ਵਾਲੀ ਤਬ੍ਹਾ ਦਾ ਮਾਲਕ। ਨਾ ਜਿਸਨੂੰ ਆਪਣਾ ਝੱਗਾ ਚੁੱਕ ਕੇ ਆਪਣਾ ਨੰਗੇਜ ਵਿਖਾਉਣ ਵਿਚ ਸ਼ਰਮ ਹੈ ਤੇ ਨੇ ਅਗਲੇ ਦਾ ਰੱਖ-ਰਖਾਓ ਰੱਖਣ ਦੀ ਕੋਈ ਸੰਗ ਹੈ। ਖੱਦਰ ਦੇ ਕੱਪੜੇ ਵਾਂਗ ਜਿਹਦਾ ਸਿੱਧ-ਪੁੱਠ ਅੰਦਰੋਂ ਬਾਹਰੋਂ ਇਕੋ ਜਿਹਾ। ਕੋਈ ਲੁਕਾ ਨਹੀਂ। ਨਕਲੀ ਤੇ ਵਿਖਾਵੇ ਦੇ ਬੰਦਿਆਂ ਦੀ ਭੀੜ ਵਿਚ ਅਜੇਹੇ ਦਰਵੇਸ਼ ਕਿੱਥੇ ਲੱਭਦੇ ਪਏ ਨੇ! ਗ਼ਰੀਬੀ ਨੂੰ ਹੀ ਆਪਣੀ ਗਦਾ ਸਮਝਣ ਵਾਲੇ! Aਜਿਹੇ ਅਮੀਰ ਕਿਤੇ ਵਿਰਲੇ ਹੀ ਮਿਲਦੇ ਹਨ। ਅਨੋਖੇ ਤੇ ਇਕੱਲ੍ਹੇ!
ਗੋਦੜੀ ਦੇ ਇਸ ਲਾਲ ਨੂੰ ‘ਪੰਜਾਬੀ ਆਵਾਜ਼’ ਨੇ ਪਛਾਣ ਕੇ ਚੰਗੇ ਕੰਮ ‘ਤੇ ਲਾ ਲਿਆ ਹੈ। ਇਸ ਨਾਲ ਦੋਵਾਂ ਧਿਰਾ ਨੂੰ ਤਾਂ ਫ਼ਾਇਦਾ ਹੋਵੇਗਾ ਹੀ ਪਰ ਬਹੁਤਾ ਭਲਾ ਸਾਡਾ ਹੋਵੇਗਾ। ਮੈਂ ਬੜੇ ਚਿਰ ਦਾ ਕਹਿੰਦਾ ਤੇ ਚਾਹੁੰਦਾ ਸਾਂ ਕਿ ਬੱਲ ਆਪਣੇ ਅੰਦਰ ਸ਼ੂਕਦੇ ਸੰਸਾਰ ਨੂੰ ਕੇਵਲ ਮੌਖਿਕ ਗੱਲ-ਬਾਤ ਵਿਚ ਹੀ ਨਾ ਡੋਲ੍ਹ ਤੇ ਸੁਕਾ ਛੱਡੇ।

ਅਮੇਰੀਕਾਸ ਗਾਟ ਟੈਲੇਂਟ 'ਚ ਗੋਰਿਆਂ ਦਾ ਭੰਗੜਾ ਦੇਖ ਉੱਡ ਜਾਣਗੇ ਤੁਹਾਡੇ ਵੀ ਹੋਸ਼

ਅਮੇਰੀਕਾਸ ਗਾਟ ਟੈਲੇਂਟ ‘ਚ ਗੋਰਿਆਂ ਦਾ ਭੰਗੜਾ ਦੇਖ ਉੱਡ ਜਾਣਗੇ ਤੁਹਾਡੇ ਵੀ ਹੋਸ਼

ਅਮੇਰੀਕਾਸ ਗਾਟ ਟੈਲੇਂਟ 'ਚ ਗੋਰਿਆਂ ਦਾ ਭੰਗੜਾ ਦੇਖ ਉੱਡ ਜਾਣਗੇ ਤੁਹਾਡੇ ਵੀ ਹੋਸ਼

ਅਮੇਰੀਕਾਸ ਗਾਟ ਟੈਲੇਂਟ ‘ਚ ਗੋਰਿਆਂ ਦਾ ਭੰਗੜਾ ਦੇਖ ਉੱਡ ਜਾਣਗੇ ਤੁਹਾਡੇ ਵੀ ਹੋਸ਼

ਅਮੇਰੀਕਾਸ ਗਾਟ ਟੈਲੇਂਟ ‘ਚ ਗੋਰਿਆਂ ਦਾ ਭੰਗੜਾ ਦੇਖ ਉੱਡ ਜਾਣਗੇ ਤੁਹਾਡੇ ਵੀ ਹੋਸ਼ 

ਅਮਰੀਕਾ : ਪੰਜਾਬ ਦਾ ਮਸ਼ਹੂਰ ਅਤੇ ਪੰਜਾਬੀਆਂ ਦੀ ਜਿੰਦ ਜਾਨ ਮੰਨਿਆ ਜਾਂਦਾ ਭੰਗੜਾ ਗੋਰਿਆਂ ਦੇ ਚਿਰ ਚੜ੍ਹ ਕੇ ਬੋਲ ਰਿਹਾ ਹੈ। ਪੰਜਾਬੀ ਪਹਿਰਾਵੇ ‘ਚ ਪੰਜਾਬੀ ਗੀਤਾਂ ‘ਤੇ ਪੰਜਾਬੀ ਭੰਗੜਾ ਪਾ ਰਹੇ ਇਹ ਨੌਜਵਾਨ ਲੜਕੇ-ਲੜਕੀਆਂ ਭਾਰਤੀ ਜਾਂ ਪੰਜਾਬੀ ਨਹੀਂ ਸਗੋਂ ਅਮਰੀਕਾ ਦੀ ਕੋਰਨਲ ਯੂਨੀਵਰਸਿਟੀ ਦੇ ਵਿਦੇਸ਼ੀ ਵਿਦਿਆਰਥੀ ਹਨ ਜਿਹੜੇ ਅਮਰੀਕਾਸ ਗਾਟ ਟੈਲੇਂਟ 2014 ਵਿਚ ਭੰਗੜਾ ਪਾ ਕੇ ਲੋਕਾਂ ਦੀ ਵਾਹ ਵਾਹੀ ਬਟੋਰ ਰਹੇ ਹਨ।
ਅਮੇਰੀਕਾਸ ਗਾਟ ਟੈਲੇਂਟ ਦੇ ਜੱਜ ਵੀ ਇਨ੍ਹਾਂ ਦੀ ਪਰਫਾਰਮੈਂਸ ਤੋਂ ਇੰਨੇ ਪ੍ਰਭਾਵਿਤ ਹਨ ਕਿ ਉਹ ਖੜੇ ਹੋ ਕੇ ਤਾੜੀਆਂ ਮਾਰਨ ਲਈ ਮਜਬੂਰ ਹਨ। ਲੜਕੇ ਹੋਣ ਜਾਂ ਲੜਕੀਆਂ ਹਰ ਕੋਈ ਇਕ ਦੂਜੇ ਤੋਂ ਵੱਧ ਚੜ੍ਹ ਕੇ ਹੈ ਪਰ ਇਥੇ ਸੋਚਣ ਵਾਲੀ ਗੱਲ ਇਹ ਹੈ ਕਿ ਜਿਥੇ ਭਾਰਤੀ ਨੌਜਵਾਨ ਪੱਛਮੀ ਲਿਬਾਸਾਂ ਅਤੇ ਤੌਰ ਤਰੀਕਿਆਂ ਨੂੰ ਅਪਨਾ ਰਿਹਾ ਹੈ ਉਥੇ ਇਹ ਵਿਦੇਸ਼ੀ ਭਾਰਤੀ ਸੱਭਿਆਚਾਰਕ ਨਾਚ ਰਾਹੀਂ ਨਾਮਣਾ ਖੱਟ ਰਹੇ ਹਨ।

ਪਰਉਪਕਾਰੀ ਅਤੇ ਆਦਰਯੋਗ ਉਦਯੋਗਪਤੀ ਵਾਸੂ ਚੰਚਲਾਨੀ ਹੁਣ ਨਹੀਂ ਰਹੇ

ਪਰਉਪਕਾਰੀ ਅਤੇ ਆਦਰਯੋਗ ਉਦਯੋਗਪਤੀ ਵਾਸੂ ਚੰਚਲਾਨੀ ਹੁਣ ਨਹੀਂ ਰਹੇ

ਪਰਉਪਕਾਰੀ ਅਤੇ ਆਦਰਯੋਗ ਉਦਯੋਗਪਤੀ ਵਾਸੂ ਚੰਚਲਾਨੀ ਹੁਣ ਨਹੀਂ ਰਹੇ

ਪਰਉਪਕਾਰੀ ਅਤੇ ਆਦਰਯੋਗ ਉਦਯੋਗਪਤੀ ਵਾਸੂ ਚੰਚਲਾਨੀ ਹੁਣ ਨਹੀਂ ਰਹੇ

 

ਪਰਉਪਕਾਰੀ ਅਤੇ ਆਦਰਯੋਗ ਉਦਯੋਗਪਤੀ ਵਾਸੂ ਚੰਚਲਾਨੀ ਹੁਣ ਨਹੀਂ ਰਹੇ
*ਮੈਡੀਕਲ ਖੋਜ ਦੇ ਖੇਤਰ ਉਹਨਾਂ ਦੀ ਅਹਿਮ ਦੇਣ

ਮਿਸੀਸਾਗਾ,: ਮਿਸੀਸਾਗਾ ਦੇ ਵਾਸੂ ਚੰਚਲਾਨੀ ਦੀ ਕੱਲ ਬੀਮਾਰ ਹੋਣ ਕਾਰਨ ਮੌਤ ਹੋ ਗਈ। ਉਹਨਾਂ ਦੀ ਉਮਰ 62 ਸਾਲ ਸੀ। ਚੰਚਾਲੀ ਤਕਨੀਕੀ ਖੇਤਰ ਦੇ ਇਕ ਆਦਰਯੋਗ ਉਦਯੋਗਪਤੀ ਸਨ ਅਤੇ ਸਿਗਮਾ ਗਰੁੱਪ ਆਫ਼ ਕੰਪਨੀਜ਼ ਦੇ ਸਹਿ-ਸੰਸਥਾਪਕ ਸਨ। ਉਹ 2007 ਵਿਚ ਕੈਨੇਡਾ ਅਤੇ ਭਾਰਤ ਦਰਮਿਆਨ ਭਾਸ਼ਾਈ ਪੱਧਰ ‘ਤੇ ਮਜ਼ਬੂਤ ਰਿਸ਼ਤੇ ਬਣਾਉਣ ਦੇ ਉਦੇਸ਼ ਨਾਲ ਸੰਸਥਾਪਿਤ ਹੋਈ ਕੈਨੇਡਾਅ-ਇੰਡੀਆ ਫਾਉਨਡੇਸ਼ਨ ਦੇ ਇਕ ਮਹੱਤਵਪੂਰਨ ਮੈਂਬਰ ਸਨ। ਉਹਨਾਂ ਨੇ ਯੂਨੀਵਰਸਿਟੀਆਂ ਅਤੇ ਡਾਕਟਰੀ ਖੋਜ ਲਈ ਮਿਲੀਅਨ ਡਾਲਰਾਂ ਦਾ ਦਾਨ ਦਿੱਤਾ ਅਤੇ 2012 ਵਿਚ ਮੈਕਮਾਸਟਰ ਯੂਨੀਵਰਸਿਟੀ ਵਿਚ ਚੰਚਲਾਨੀ ਰਿਸਰਚ ਸੈਂਟਰ ਖੋਲਣ ਵਿਚ ਵੀ ਪੂਰੀ ਸਹਾਇਤਾ ਕੀਤੀ।

ਟੋਰਾਂਟੋ ਮੇਓਰਲ ਪਦ ਦੇ ਉਮੀਦਵਾਰ ਜੌਨ ਟੌਰੀ ਨੇ ਉਹਨਾਂ ਨੂੰ ਇਕ “ਮਹਾਨ ਕੈਨੇਡੀਅਨ” ਕਹਿ ਕੇ ਸਤਿਕਾਰਿਆ। ਕਈ ਹੋਰਨਾਂ ਲੋਕਾਂ ਨੇ ਵੀ ਸੋਸ਼ਕ ਮੀਡੀਆ ‘ਤੇ ਉਹਨਾਂ ਦੀ ਮੌਤ ‘ਤੇ ਦੁੱਖਪ੍ਰਗਟ ਕੀਤਾ ਅਤੇ ਉਹਨਾਂ ਨੂੰ “ਸਮਾਜ ਦਾ ਥੰਮ੍ਹ” ਕਿਹਾ ਹੈ। ਉਹਨਾਂ ਦੀ ਮੌਤ ‘ਤੇ ਅਫਸੋਸ ਪ੍ਰਗਟ ਕਰਦਿਆਂ ਵਾਰਡ ਨੰਬਰ 5 ਦੇ ਕਾਉਂਸਲਰ ਬੋਨੀ ਕੌਂਬੀ ਨੇ ਕਿਹਾ, “ਅੱਜ ਵਾਸੂ ਚੰਚਲਾਨੀ ਦੀ ਮੌਤ ਨਾਲ ਮਿਸੀਸਾਗਾ ਨੇ ਇਕ ਮਹਾਨ ਇਨਸਾਨ ਨੂੰ ਗੁਆ ਲਿਆ ਹੈ। ਮੇਰੀ ਹਮਦਰਦੀ ਅਤੇ ਅਰਦਾਸ ਸਦਾ ਉਹਨਾਂ ਦੇ ਪਰਿਵਾਰ ਨਾਲ ਹੈ। ਵਾਸੂ ਸਾਡੇ ਬਹੁਤ ਹੀ ਵਧੀਆ ਦੋਸਤ ਸਨ। ਉਹ ਆਪਣੇ ਸਮਾਜ ਵਿਚ ਅਤੇ ਦੋਸਤਾਂ-ਮਿੱਤਰਾਂ ਲਈ ਬਹੁਤ ਹੀ ਆਦਰਯੋਹ ਇਨਸਾਨ ਸਨ। ਜੋ ਵੀ ਉਹਨਾਂ ਨੂੰ ਜਾਣਦਾ ਸੀ ਉਹ ਉਹਨਾਂ ਦੀ ਪੂਰੀ ਇੱਜ਼ਤ ਕਰਦਾ ਸੀ। ਉਹਨਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕਰਨ ਦੇ ਨਾਲ-ਨਾਲ ਸਾਨੂੰ ਉਹਨਾਂ ਦੇ ਜੀਵਨ ਦੀਆਂ ਉਪਲਬਦੀਆਂ ਉੱਤੇ ਖੁਸ਼ੀ ਵੀ ਹੋਣੀ ਚਾਹੀਦੀ ਹੈ

ਸਪਤਾਹਿਕ ਭਵਿੱਖ

ਸਪਤਾਹਿਕ ਭਵਿੱਖ 1/9/14 -7/9/14

 ਸਪਤਾਹਿਕ ਭਵਿੱਖ

ਸਪਤਾਹਿਕ ਭਵਿੱਖ

ਸਪਤਾਹਿਕ ਭਵਿੱਖ

ਮੇਖ

ਇਸ ਹਫਤੇ  ਤੁਹਾਡੀ ਬਦਲੀ ਹੋਣ ਦਾ ਯੋਗ ਬਣ ਰਿਹਾ ਹੈ। ਘਰ ਵਿਚ ਮਾਹੌਲ ਖੁਸ਼ੀ ਵੱਲ ਰਹਿ ਸਕਦਾ ਹੈ।  ਜੇ ਕੁੱਝ ਨਵਾਂ ਕਰਨ ਦੀ ਸੋਚ ਰਹੇ ਹੋ ਤਾਂ ਉਸ ਵਾਸਤੇ ਸਮਾਂ ਚੰਗਾ ਚੱਲ ਰਿਹਾ ਹੈ। ਪਰਿਵਾਰ ਨਾਲ ਕਿਸੇ ਮਨੋਰੰਜਨ ਵਾਲੀ ਥਾਂ ‘ਤੇ ਜਾਣ ਦਾ ਪ੍ਰੋਗਰਾਮ ਬਣ ਸਕਦਾ ਹੈ। ਸਿਹਤ ਵਾਲੇ ਪਾਸੇ ਖਾਸ ਧਿਆਨ ਦੇਣ ਦੀ ਲੋੜ ਹੈ। ਘਰ ਵਿਚ ਤੋੜ-ਭੰਨ ਦੇ ਕੰਮ ਤੋਂ ਇਸ ਹਫਤੇ ਪਰਹੇਜ਼ ਕਰੋ। ਨਵੇਂ ਮਿੱਤਰ ਤੋਂ ਸਾਵਧਾਨ ਹੋਣ ਦੀ ਲੋੜ ਹੈ। ਪਤਨੀ ਦੀਆਂ ਗੱਲਾਂ ਨੂੰ ਅਣਸੁਣੀਆਂ ਨਾ ਕਰੋ।

ਬ੍ਰਿਖ

ਇਸ ਹਫਤੇ ਤੁਹਾਡਾ  ਗੁਆਚਾ ਵਿਸ਼ਵਾਸ ਬਹਾਲ ਹੋਵੇਗਾ। ਜਿਸ ਕੰਮ ਨੂੰ ਕਰ ਲੱਗਿਆਂ ਤੁਸੀਂ ਡਰ ਅਤੇ ਘਬਰਾਏ ਹੋਏ ਸੀ ਉਹ ਤੁਸੀਂ ਆਸਾਨੀ ਨਾਲ ਕਰ ਲਵੋਗੇ।  ਕਿਸੇ ਪੁਰਾਣੇ ਦੋਸਤ ਨਾਲ ਮੇਲ ਹੋ ਸਕਦਾ ਹੈ। ਘਰ ਵਿਚ ਬਿਜਲੀ ਦੀਆਂ ਚੀਜ਼ਾਂ ਪ੍ਰੇਸ਼ਾਨ ਕਰ ਸਕਦੀਆਂ ਹਨ। ਛੋਟੇ ਬੱਚਿਆਂ ਦੀ ਸਿਹਤ ਪ੍ਰਤੀ  ਧਿਆਨ ਦੇਣ ਦੀ ਲੋੜ ਹੈ। ਕਿਸੇ ਰਿਸ਼ਤੇਦਾਰ ਦੇ ਘਰ ਜਾਣ ਦਾ ਪ੍ਰੋਗਰਾਮ ਬਣ ਸਕਦਾ ਹੈ। ਕੋਈ ਸੁਨਹਿਰੀ ਅਵਸਰ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ।

ਮਿਥੁਨ

ਹਫਤੇ ਦੇ ਸ਼ੁਰੂ ਵਿਚ ਇਕ ਦਮ ਨਾ ਸੋਚੇ ਹੋਏ ਖਰਚੇ ਦੇ ਆਉਣ ਕਾਰਨ ਪ੍ਰੇਸ਼ਾਨੀ ਰਹਿ ਸਕਦੀ ਹੈ, ਪਰ ਕੰਮ ਵਿਚ ਤੇਜ਼ੀ ਆਉਣ  ਪ੍ਰੇਸ਼ਾਨੀ ਦੂਰ ਹੋ ਜਾਵੇਗੀ। ਕਿਸੇ ਦੋਸਤ ‘ਤੇ ਜ਼ਰੂਰਤ ਤੋਂ ਜ਼ਿਆਦਾ ਵਿਸ਼ਵਾਸ ਭਾਰੀ ਪੈ ਸਕਦਾ ਹੈ, ਇਸ ਲਈ ਤੁਹਾਨੂ ੰਸਾਵਧਾਨ ਰਹਿਣ ਦੀ ਲੋੜ ਹੈ। ਅਧਿਆਤਮਿਕ ਜਾਗ੍ਰਿਤੀ ਵੱਲ ਵਧੋਗੇ। ਬੱਚਿਆਂ ਵੱਲੋਂ ਪੜ੍ਹਾਈ ਵਿਚ ਚੰਗੇ ਨੰਬਰ ਲੈਣ ਦਾ ਯੋਗ ਬਣ ਰਿਹਾ ਹੈ।

ਕਰਕ

ਇਸ ਹਫਤੇ ਘਰ ਵਿਚ ਖੁਸ਼ੀ ਮਾਹੌਲ ਰਹੇਗਾ। ਵੈਸੇ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਆਪਣੇ ਗੁੱਸੇ ‘ਤੇ ਕਾਬੂ ਰੱਖੋ। ਕਿਉਂਕਿ ਗੁੱਸੇ ਨਾਲ ਮਾਹੌਲ ਖਰਾਬ ਹੋ ਸਕਦਾ ਹੈ। ਤੁਹਾਡੇ ਬੱਚੇ ਦੂਸਰੇ ਬੱਚਿਆਂ ਦੇ ਮੁਕਾਬਲੇ ਸਮਝਦਾਰ ਹਨ, ਜੇ ਉਹ ਕੋਈ  ਜਿੱਦ ਕਰਦੇ ਹਨ ਤਾਂ ਗਲਤ ਨਹੀਂ ਕਰਦੇ। ਇਸ ਲਈ ਉਨ੍ਹਾਂ ਦੀਆਂ ਮੰਗਾਂ ਨੂੰ ਅਣਡਿੱਠਾ ਨਾ ਕਰੋ। ਦਫਤਰ ਵਿਚ ਚੱਲ ਰਹੀ ਪ੍ਰੇਸ਼ਾਨੀ ਵੀ ਇਸ ਹਫਤੇ ਖਤਮ ਹੋ ਜਾਵੇਗੀ ਅਤੇ ਸਾਥੀਆਂ ਦਾ ਸਾਥ ਮਿਲੇਗਾ।

ਸਿੰਘ

ਇਹ ਹਫਤਾ ਤੁਹਾਡੇ ਲਈ ਬਹੁਤ ਚੰਗਾ ਰਹੇਗਾ। ਤੁਹਾਡੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਣਗੀਆਂ। ਵਪਾਰ ਚੰਗਾ ਚੱਲੇਗਾ। ਹੁਣ ਤੁਹਾਨੂੰ ਸਮਾਂ ਅਤੇ ਮੌਕਾ ਦੋਵੇਂ ਮਿਲਣ ਜਾ ਰਹੇ ਹਨ। ਇਸ ਦਾ ਫਾਇਦਾ ਉਠਾਓ। ਧਨ ਨੂੰ ਲੈ ਕੇ ਚੱਲ ਰਹੀ ਤੰਗੀ ਦੂਰ ਹੋਵੇਗੀ ਅਤੇ ਕਿਸੇ ਦੋਸਤ ਤੋਂ ਵੀ ਮਦਦ ਮਿਲੇਗੀ। ਘਰ ਵਿਚ ਬਿਜਲੀ ਦੇ ਉਪਕਰਨ ਖਰਾਬ ਹੋ ਸਕਦੇ ਹਨ। ਘਰ ਵਿਚ ਖੁਸ਼ੀ ਦਾ ਮਾਹੌਲ ਬਣਿਆ ਰਹੇਗਾ। ਬੱਚਿਆਂ ਵੱਲੋਂ ਵੀ ਖੁਸ਼ੀ ਮਿਲਣ ਦਾ ਯੋਗ ਬਣ ਰਿਹਾ ਹੈ। ਪ੍ਰੇਮ ਸਬੰਧਾਂ ‘ਚ ਖਟਾਸ ਆ ਸਕਦੀ ਹੈ।

ਕੰਨਿਆ

ਤੁਹਾਡੀ ਸਿਹਤ ਲਈ ਇਹ ਹਫਤਾ ਚੰਗਾ ਰਹੇਗਾ। ਦਫਤਰ ਤੁਹਾਨੂੰ ਤਰੱਕੀ ਮਿਲਣ ਦਾ ਯੋਗ ਬਣ ਰਿਹਾ ਹੈ। ਯਾਤਰਾ ‘ਤੇ ਵੀ ਜਾਣ ਦਾ ਪ੍ਰੋਗਰਾਮ ਬਣ ਰਿਹਾ ਹੈ। ਬੱਚਿਆਂ ਨੂੰ ਲੈ ਕੇ ਥੋੜ੍ਹੀ ਪ੍ਰੇਸ਼ਾਨੀ ਰਹਿ ਸਕਦੀ ਹੈ। ਘਰ ਵਿਚ ਧਾਰਮਿਕ ਇਕੱਠ ਹੋਣ ਦਾ ਯੋਗ ਬਣ ਰਿਹਾ ਹੈ। ਭਰਾ ਨਾਲ ਚੱਲ ਰਿਹਾ ਜ਼ਮੀਨੀ ਵਿਵਾਦ ਹੱਲ ਹੋ ਸਕਦਾ ਹੈ। ਤੁਸੀਂ ਮਿਹਨਤ ਤੋਂ ਨਹੀਂ ਘਬਰਾਉਂਦੇ, ਬਸ ਸਮੱਸਿਆ ਇਸ ਨੂੰ ਲਗਾਤਾਰ ਕਰਨ ਦੀ ਹੈ।

ਤੁਲਾ

ਇਸ ਹਫਤੇ ਸ਼ੇਅਰ ਬਾਜ਼ਾਰ ਵਿਚ ਕੋਈ ਨਿਵੇਸ਼ ਕਰਨ ਤੋਂ ਬਚੋ। ਕੋਈ ਵੀ ਕੰਮ ਸਾਂਝੇਦਾਰੀ ਵਿਚ  ਨਾ ਕਰੋ। ਬਿਨਾਂ ਪੜ੍ਹੇ ਕਿਸੇ ਕਾਗਜ਼ ‘ਤੇ ਦਸਤਖਤ ਨਾ ਕਰੋ। ਨੌਕਰੀ ਵਿਚ ਤੁਹਾਨੂੰ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ, ਜਿਸ ਨਾਲ ਤੁਹਾਡਾ ਪ੍ਰਭਾਵ ਹੋਰ ਵਧੇਗਾ। ਘਰ ਵਿਚ ਮਾਹੌਲ ਚੰਗਾ ਬਣੇਗਾ। ਪਰਿਵਾਰ ਨਾਲ ਕਿਤੇ ਘੁੰਮਣ ਜਾਣ ਦਾ ਪ੍ਰੋਗਰਾਮ ਬਣ ਸਕਦਾ ਹੈ। ਪਿਆਰ ਸਬੰਧਾਂ ਵਿਚ ਨਵੀਂ ਸ਼ੁਰੂਆਤ ਹੋਣ ਜਾ ਰਹੀ ਹੈ।

ਬ੍ਰਿਸ਼ਚਕ

ਇਹ ਹਫਤਾ ਤੁਹਾਨੂੰ ਕਈ ਪੱਖਾਂ ਤੋਂ ਉਚਾਈਆਂ ਵੱਲ ਲੈ ਕੇ ਜਾਵੇਗਾ। ਪਰਿਵਾਰ ਅਤੇ ਮਿੱਤਰਾਂ ਦੀ ਮਦਦ ਨਾਲ ਤੁਹਾਡੇ ਵਪਾਰ ਵਿਚ ਇਕ ਸੁਖਾਵਾਂ ਮੋੜ ਆਉਣ ਵਾਲਾ ਹੈ। ਪੈਸੇ ਦੀ਼ ਤੰਗੀ-ਤੁਰਸ਼ੀ ਵੀ ਦੂਰ ਹੋਵੇਗੀ। ਤੁਸੀਂ ਕਿਸੇ ਦੋਸਤ ਦੀ ਮਦਦ ਕਰ ਸਕਦੇ ਹੋ, ਤੁਹਾਨੂੰ ਕਿਸੇ ਦੀ ਜ਼ਿੰਮੇਵਾਰੀ ਚੁੱਕਣ ਤੋਂ ਬਚਣਾ ਚਾਹੀਦਾ ਹੈ। ਪਤਨੀ ਨਾਲ ਝਗੜਾ ਹੋ ਸਕਦਾ ਹੈ। ਕਿਸੇ ਤੋਂ ਧੋਖਾ ਮਿਲਣ ਦੀ ਸੰਭਾਵਨਾ ਹੈ, ਤੁਹਾਨੂੰ ਥੋੜ੍ਹਾ ਸੁਚੇਤ ਹੋਣ ਦੀ ਲੋੜ ਹੈ।

ਧਨ

ਇਹ ਹਫਤਾ ਤੁਹਾਡੇ ਲਈ ਨਵੀਂ ਊਰਜਾ ਦਾ ਸੰਚਾਰ ਕਰੇਗਾ। ਅਹਿਮ ਫੈਸਲੇ ਲੈਣ ਦਾ ਮੌਕਾ ਆ ਰਿਹਾ ਹੈ ਅਤੇ ਨਵੀਂ ਗੱਡੀ ਲੈਣ ਦਾ ਯੋਗ ਬਣ ਰਿਹਾ ਹੈ। ਪਰ ਨੀਲੇ ਰੰਗ ਦੀ ਗੱਡੀ ਲੈਣ ਤੋਂ ਬਚੋ। ਆਰਡਰ ਨੂੰ ਪੂਰਾ ਕਰਨ ਵਿਚ ਪ੍ਰੇਸ਼ਾਨੀ ਆ ਸਕਦੀ ਹੈ। ਜੇ ਕੋਈ ਸਰਕਾਰੀ ਕੰਮ ਦੇਰ ਤੋਂ ਫਸਿਆ ਹੋਇਆ ਹੈ ਤਾਂ ਉਹ ਇਸ ਹਫਤੇ ਮੁਕੰਮਲ ਹੋ ਸਕਦਾ ਹੈ। ਇਕ ਦਮ ਖਰਚਾ ਕਰਨਾ ਪੈ ਸਕਦਾ  ਹੈ। ਕੰਸਟਰਕਸ਼ਨ ਦਾ ਅਜੇ ਸ਼ੁਰੂ ਨਾ ਕਰੋ।

ਮਕਰ

ਇਹ ਹਫਤਾ ਤੁਹਾਡੇ ਲਈ  ਚੰਗਾ ਰਹੇਗਾ ਅਤੇ ਤੁਹਾਡੇ ਰੁਕੇ ਹੋਏ ਬਹੁਤ ਸਾਰੇ ਕੰਮ ਹੋ ਜਾਣਗੇ। ਇਸ ਹਫਤੇ ਕੋਈ ਜ਼ਮੀਨੀ ਸੌਦਾ ਹੋਣ ਦਾ ਯੋਗ ਬਣ ਰਿਹਾ ਹੈ। ਜੇ ਨਵੀਂ ਗੱਡੀ ਲੈਣ ਬਾਰੇ ਸੋਚ ਰਹੇ ਹੋ ਤਾਂ ਅਜੇ ਪ੍ਰੋਗਰਾਮ ਅੱਗੇ ਪਾ ਦਿਓ। ਵਿਦੇਸ਼ ਯਾਤਰਾ ਦਾ ਯੋਗ ਬਣ ਰਿਹਾ ਹੈ। ਸਾਥੀਆਂ ਵੱਲੋਂ ਸਹਿਯੋਗ ਮਿਲੇਗਾ। ਪਤਨੀ ਨਾਲ ਸਬੰਧ ਵਧੀਆ ਰਹਿਣਗੇ। ਸਹਰੇ ਪਰਿਵਾਰ ਵੱਲੋਂ ਆਰਥਿਕ ਮਦਦ ਮਿਲਣ ਦੀ ਸੰਭਾਵਨਾ ਹੈ। ਕਿਸੇ ਦੋਸਤ ਨਾਲ ਤਕਰਾਰ ਹੋ ਸਕਦੀ ਹੈ।

ਕੁੰਭ

ਇਹ ਹਫਤਾ ਤੁਹਾਡੇ ਲਈ ਸਾਜਗਾਰ ਰਹੇਗਾ। ਮਨ ਵਿਚ ਨਵੈਂ ਅਤੇ ਸ਼ੁਭ ਵਿਚਾਰਾਂ ਦੀ ਪ੍ਰਵਾਹ ਦੀ ਜ਼ਰੂਰਤ ਹੈ। ਅਣਚਾਹੇ ਕੰਮ ਕਰਨ ਤੋਂ ਬਚਣਾ ਚਾਹੀਦਾ ਹੈ। ਆਪਣੇ ਵਿਵੇਕ ਨਾਲ ਕੁੱਝ ਮਸਲਿਆਂ ਨੂੰ ਹੱਲ ਕਰੋਗੇ। ਕਿਸੇ ਨਜ਼ਦੀਕੀ ਨਾਲ ਤਕਰਾਰ ਹੋ ਸਕਦੀ ਹੈ। ਬੱਚਿਆਂ ਦੇ ਕਿਸੇ ਮਨ ਭਾਉਂਦੀ ਥਾਂ ‘ਤੇ ਦਾਖਲਾ ਹੋ ਸਕਦਾ ਹੈ। ਪੈਸੇ ਕਮਾਉਣ ਦੇ ਨਵੇਂ ਮੌਕੇ ਮਿਲਣਗੇ।  ਇਸ ਘਾਟ ਨੂੰ ਦੂਰ ਕਰਨ ਬਾਰੇ ਯਤਨ ਇਸ ਹਫਤੇ ਆਰੰਭ ਕਰੋਗੇ।

ਮੀਨ

ਇਸ ਹਫਤੇ ਤੁਹਾਨੂੰ ਆਪਣਿਆਂ ਦਾ ਸਾਥ ਮਿਲੇਗਾ। ਤੁਸੀਂ ਆਪਣੇ ‘ਤੇ ਵਿਸ਼ੇਸ਼ ਕੁਦਰਤੀ ਕਿਰਪਾ ਮਹਿਸੂਸ ਕਰੋਗੇ। ਲੜਕੀ ਵਾਸਤੇ ਕਿਸੇ ਚੰਗੇ ਲੜਕੇ ਦਾ ਰਿਸ਼ਤਾ ਆ ਸਕਦਾ ਹੈ। ਕੰਮ ਦੇ ਸਿਲਸਿਲੇ ‘ਚ ਕਿਤੇ ਬਾਹਰ ਜਾਣਾ ਪੈ ਸਕਦਾ ਹੈ। ਘਰ ਵਿਚ ਕੁੱਝ ਨਵਾਂ ਕਰਨ ਰੰਗ ਕਰਾਉਣ ਦਾ ਪ੍ਰੋਗਰਾਮ ਬਣ ਸਕਦਾ ਹੈ। ਹਰ ਕੰਮ ਦੂਜਿਆਂ ਭਰੋਸੇ ਛੱਡਣ ਦੀ ਆਦਤ ਬਦਲਣ ਦੀ ਲੋੜ ਹੈ ਕਿਉਂਕਿ ਇਸ ਨਾਲ ਨੁਕਸਾਨ ਉਠਾਉਣਾ ਪੈ ਸਕਦਾ ਹੈ।